DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਸਿੰਘ ਤੇ ਹਰਸ਼ ਦੂਜੇ ਬੱਚੇ ਦੇ ਮਾਪੇ ਬਣੇ

ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੂਜੀ ਵਾਰ ਮਾਪੇ ਬਣੇ ਹਨ। ਉਨ੍ਹਾਂ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ। ਇਸ ਜੋੜੇ ਨੇ ਸ਼ਨਿਚਰਵਾਰ ਨੂੰ ਇੰਸਟਾਗ੍ਰਾਮ ’ਤੇ ਇਸ ਖ਼ੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਸ ਪੋਸਟ...

  • fb
  • twitter
  • whatsapp
  • whatsapp
Advertisement

ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੂਜੀ ਵਾਰ ਮਾਪੇ ਬਣੇ ਹਨ। ਉਨ੍ਹਾਂ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ। ਇਸ ਜੋੜੇ ਨੇ ਸ਼ਨਿਚਰਵਾਰ ਨੂੰ ਇੰਸਟਾਗ੍ਰਾਮ ’ਤੇ ਇਸ ਖ਼ੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਸ ਪੋਸਟ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਹੋਰ ਪੁੱਤਰ ਦਾ ਜਨਮ ਹੋਇਆ ਹੈ। ਇਸ ਨਾਲ ਪਾਈ ਕੈਪਸ਼ਨ ਵਿੱਚ ਹਰਸ਼ ਨੇ ਇੱਕ ਪੁਰਾਣਾ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਪੋਸਟ ’ਚ ਮਾਪੇ ਬਣਨ ਵਾਲੇ ਇਸ ਜੋੜੇ ਨੂੰ ਵੱਡੀ ਗਿਣਤੀ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ। ਇਨ੍ਹਾਂ ਵਿੱਚ ਹਰਸ਼ਦੀਪ ਕੌਰ, ਅਦਾ ਖ਼ਾਨ, ਸ਼੍ਰਿਤੀ ਝਾਅ, ਗੌਤਮ ਰੋਡੇ, ਰਸ਼ਮੀ ਦੇਸਾਈ, ਅਤੇ ਕ੍ਰਿਸ਼ਮਾ ਤੰਨਾ ਆਦਿ ਸਣੇ ਹੋਰ ਕਲਾਕਾਰ ਸ਼ਾਮਲ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਸਮੇਤ ਦੋਸਤਾਂ ਮਿੱਤਰਾਂ ਅਤੇ ਫਿਲਮ ਸਨਅਤ ਦੇ ਲੋਕਾਂ ਨੇ ਇਸ ਜੋੜੇ ਦੇ ਘਰ ਨਵਾਂ ਮੈਂਬਰ ਆਉਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਭਾਰਤੀ ਅਤੇ ਹਰਸ਼ ਦੇ ਘਰ ਸਾਲ 2022 ਵਿੱਚ ਪੁੱਤਰ ਲਕਸ਼ੈ ਨੇ ਜਨਮ ਲਿਆ ਸੀ। ਇਸ ਤੋਂ ਪਹਿਲਾਂ ਭਾਰਤੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਦੂਜੇ ਬੱਚੇ ਦੇ ਆਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਪੋਸਟ ਵਿੱਚ ਜੋੜੇ ਨੇ ਸਾਂਝੇ ਤੌਰ ’ਤੇ ਕਈ ਫੋਟੋਆਂ ਸਾਂਝੀਆਂ ਕੀਤੀਆਂ ਸਨ। ਹਾਲ ਹੀ ਵਿੱਚ ਦੋਵਾਂ ਨੇ ਆਪਣੇ ਪੁੱਤਰ ਦਾ ਤੀਜਾ ਜਨਮ ਦਿਨ ਮਨਾਇਆ ਸੀ। ਇਸ ਦੌਰਾਨ ਉਨ੍ਹਾਂ ਦੇ ਨੇੜਲੇ ਮਿੱਤਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ। ਇਸ ਜੋੜੇ ਨੇ ਸਾਲ 2017 ਵਿੱਚ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਨੇ ਇਕੱਠਿਆਂ ਕਈ ਸ਼ੋਅਜ਼ ਦੀ ਮੇਜ਼ਬਾਨੀ ਵੀ ਕੀਤੀ ਹੈ।

Advertisement
Advertisement
×