Bandar Movie: ਬੌਬੀ ਦਿਓਲ ਦੀ ‘ਬੰਦਰ’ 5 ਜੂਨ ਨੂੰ ਰਿਲੀਜ਼ ਹੋਵੇਗੀ
‘ਬੰਦਰ’ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਐਲਾਨ ਕੀਤਾ ਕਿ ਬੌਬੀ ਦਿਓਲ ਦੀ ਇਹ ਫ਼ਿਲਮ 5 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਹਨ ਤੇ ਕਹਾਣੀ ਸੁਦੀਪ ਸ਼ਰਮਾ ਅਤੇ ਅਭਿਸ਼ੇਕ ਬੈਨਰਜੀ ਵੱਲੋਂ ਲਿਖੀ...
‘ਬੰਦਰ’ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਐਲਾਨ ਕੀਤਾ ਕਿ ਬੌਬੀ ਦਿਓਲ ਦੀ ਇਹ ਫ਼ਿਲਮ 5 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਹਨ ਤੇ ਕਹਾਣੀ ਸੁਦੀਪ ਸ਼ਰਮਾ ਅਤੇ ਅਭਿਸ਼ੇਕ ਬੈਨਰਜੀ ਵੱਲੋਂ ਲਿਖੀ ਗਈ ਹੈ। ‘ਬੰਦਰ’ ਜਿਸ ਦਾ ਪ੍ਰੀਮੀਅਰ ਸਤੰਬਰ 2025 ਵਿੱਚ 50ਵੇਂ ਟੋਰਾਂਟੋ ਕੌਮਾਂਤਰੀ ਫਿਲਮ ਫੈਸਟੀਵਲ (ਟੀ ਆਈ ਐਫ ਐਫ) ਵਿੱਚ ਹੋਇਆ ਸੀ, ਅਸਲ ਜੀਵਨ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਦੱਸੀ ਜਾਂਦੀ ਹੈ। ਇਹ ਇੱਕ ਅਜਿਹੇ ਸਟਾਰ ਦੀ ਕਹਾਣੀ ਹੈ ਜਿਸ ਦਾ ਕਰੀਅਰ ਖ਼ਤਮ ਹੋ ਰਿਹਾ ਹੈ ਅਤੇ ਉਸ ’ਤੇ ਜਬਰ-ਜਨਾਹ ਦਾ ਇਲਜ਼ਾਮ ਲੱਗਦਾ ਹੈ। ਇਹ ਫ਼ਿਲਮ ਢਾਂਚਾਗਤ ਬੇਇਨਸਾਫ਼ੀ, ਅਦਾਲਤਾਂ ’ਚ ਦਬਾਈਆਂ ਗਈਆਂ ਆਵਾਜ਼ਾਂ ਅਤੇ ਕਾਨੂੰਨੀ ਢਾਂਚੇ ਦੀਆਂ ਕਮੀਆਂ ’ਤੇ ਚਾਨਣਾ ਪਾਉਂਦੀ ਹੈ। ਫ਼ਿਲਮ ਵਿੱਚ ਸਾਨੀਆ ਮਲਹੋਤਰਾ, ਰਾਜ ਬੀ ਸ਼ੈੱਟੀ, ਜਤਿੰਦਰ ਜੋਸ਼ੀ, ਸਪਨਾ ਪੱਬੀ, ਇੰਦਰਜੀਤ ਸੁਕੁਮਾਰਨ, ਰਿਧੀ ਸੇਨ, ਸਬਾ ਆਜ਼ਾਦ ਅਤੇ ਨਾਗੇਸ਼ ਭੌਸਲੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਦਾ ਨਿਰਮਾਣ ਨਿਖਿਲ ਦਿਵੇਦੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਨੂੰ ਜ਼ੀ ਸਟੂਡੀਓਜ਼ ਦਾ ਸਹਿਯੋਗ ਪ੍ਰਾਪਤ ਹੈ। ‘ਬੰਦਰ’ ਤੋਂ ਇਲਾਵਾ ਬੌਬੀ ਦਿਓਲ ਅਭਿਨੇਤਰੀ ਸ਼ਰਵਰੀ ਤੇ ਆਲੀਆ ਭੱਟ ਦੇ ਨਾਲ ‘ਅਲਫ਼ਾ’ ਵਿੱਚ ਵੀ ਨਜ਼ਰ ਆਉਣਗੇ। ਇਸ ਦੇ ਨਿਰਦੇਸ਼ਕ ਸ਼ਿਵ ਰਵੈਲ ਹਨ। ਉਹ ਤਾਮਿਲ ਫ਼ਿਲਮ ‘ਜਨ ਨਾਇਗਨ’ ਵਿੱਚ ਵੀ ਦਿਖਾਈ ਦੇਣਗੇ।

