ਏ ਆਈ ਦੀ ਮਦਦ ਨਾਲ ਤਿਆਰ ਕੀਤੀ ਜਾਵੇਗੀ ‘ਬਾਲ ਤਾਨ੍ਹਾਜੀ’: ਅਜੈ ਦੇਵਗਨ
ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਨਿਰਮਾਤਾ ਦਾਨਿਸ਼ ਦੇਵਗਨ ਨੇ ਆਪਣੇ ਲੈਂਜ਼ ਵਾਲਟ ਸਟੂਡੀਓਜ਼ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨਾਲ ਬਣਾਈ ਜਾਣ ਵਾਲੀ ਫਿਲਮ ‘ਬਾਲ ਤਾਨ੍ਹਾਜੀ’ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਲ 2020 ਵਿੱਚ ਰਿਲੀਜ਼ ਹੋਈ ਫਿਲਮ ‘ਤਾਨ੍ਹਾਜੀ:...
ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਨਿਰਮਾਤਾ ਦਾਨਿਸ਼ ਦੇਵਗਨ ਨੇ ਆਪਣੇ ਲੈਂਜ਼ ਵਾਲਟ ਸਟੂਡੀਓਜ਼ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨਾਲ ਬਣਾਈ ਜਾਣ ਵਾਲੀ ਫਿਲਮ ‘ਬਾਲ ਤਾਨ੍ਹਾਜੀ’ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਲ 2020 ਵਿੱਚ ਰਿਲੀਜ਼ ਹੋਈ ਫਿਲਮ ‘ਤਾਨ੍ਹਾਜੀ: ਦਿ ਅਨਸੰਗ ਵਾਰੀਅਰ’ ਲੜੀ ਦੇ ਰੂਪ ਵਿੱਚ ਇਹ ਨਵੀਂ ਫਿਲਮ ਦਰਸ਼ਕਾਂ ਨੂੰ ਅਣਛੋਹੇ ਪਹਿਲੂਆਂ ਤੋਂ ਜਾਣੂ ਕਰਵਾਏਗੀ। ਉਨ੍ਹਾਂ ਕਿਹਾ ਕਿ ਲੈਂਜ਼ ਵਾਲਟ ਸਟੂਡੀਓਜ਼ ਦਾ ਮਕਸਦ ਅਜਿਹੀਆਂ ਕਹਾਣੀਆਂ ’ਤੇ ਫਿਲਮਾਂ ਬਣਾਉਣਾ ਹੈ ਜਿਨ੍ਹਾਂ ਨੂੰ ਵੱਖ ਵੱਖ ਮੰਚਾਂ ਅਤੇ ਤਕਨੀਕਾਂ ਨਾਲ ਦੇਖਿਆ ਜਾ ਸਕੇ। ਇਸ ਸਬੰਧੀ ਅਜੈ ਦੇਵਗਨ ਨੇ ਕਿਹਾ ਕਿ ਇਹ ਫਿਲਮ ਲੈਂਜ਼ ਵਾਲਟ ਸਟੂਡੀਓਜ਼ ਦੇ ਭਵਿੱਖ ਲਈ ਕੰਟੈਂਟ ਤਿਆਰ ਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਲੈਂਜ਼ ਵਾਲਟ ਸਟੂਡੀਓਜ਼ ਦੀ ਸਥਾਪਨਾ ਕਹਾਣੀ ਦਰਸ਼ਕਾਂ ਤੱਕ ਲਿਜਾਣ ਦੇ ਰਵਾਇਤੀ ਤਰੀਕਿਆਂ ਨਾਲੋਂ ਅੱਗੇ ਲੰਘਣ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਉਨ੍ਹਾਂ ਤਕਨੀਕਾਂ ਦੀ ਖੋਜ ’ਤੇ ਧਿਆਨ ਦਿੱਤਾ ਹੈ ਜਿਨ੍ਹਾਂ ’ਤੇ ਹਾਲੇ ਤਕ ਬਹੁਤਾ ਕੰਮ ਨਹੀਂ ਹੋਇਆ ਹੈ। ‘ਬਾਲ ਤਾਨ੍ਹਾਜੀ’ ਭਵਿੱਖ ਲਈ ਕੰਟੈਂਟ ਤਿਆਰ ਕਰਨ ਦੀ ਯਾਤਰਾ ਦੀ ਸ਼ੁਰੂਆਤ ਹੈ।

