DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Babita Singh Reporting: ‘ਬਬਿਤਾ ਸਿੰਘ ਰਿਪੋਰਟਿੰਗ’ ਸ਼ਾਨਦਾਰ ਕਹਾਣੀ: ਸੁਦੀਪ ਸ਼ਰਮਾ

ਵੈੱਬ ਸੀਰੀਜ਼ ‘ਪਾਤਾਲ ਲੋਕ’ ਅਤੇ ‘ਕੋਹਰਾ’ ਦੇ ਲੇਖਕ ਅਤੇ ਨਿਰਦੇਸ਼ਕ ਸੁਦੀਪ ਸ਼ਰਮਾ ਨੇ ਜਦੋਂ ਪਹਿਲੀ ਵਾਰ ‘ਬਬਿਤਾ ਸਿੰਘ ਰਿਪੋਰਟਿੰਗ’ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਨੂੰ ਇਸ ਦੀ ਸ਼ਾਨਦਾਰ ਪਟਕਥਾ ਬਾਰੇ ਪਤਾ ਲੱਗ ਗਿਆ ਸੀ। ਇਹ ਘੱਟ ਆਤਮ-ਵਿਸ਼ਵਾਸ ਵਾਲੀ ਮਹਿਲਾ ਪੁਲੀਸ...

  • fb
  • twitter
  • whatsapp
  • whatsapp
Advertisement

ਵੈੱਬ ਸੀਰੀਜ਼ ‘ਪਾਤਾਲ ਲੋਕ’ ਅਤੇ ‘ਕੋਹਰਾ’ ਦੇ ਲੇਖਕ ਅਤੇ ਨਿਰਦੇਸ਼ਕ ਸੁਦੀਪ ਸ਼ਰਮਾ ਨੇ ਜਦੋਂ ਪਹਿਲੀ ਵਾਰ ‘ਬਬਿਤਾ ਸਿੰਘ ਰਿਪੋਰਟਿੰਗ’ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਨੂੰ ਇਸ ਦੀ ਸ਼ਾਨਦਾਰ ਪਟਕਥਾ ਬਾਰੇ ਪਤਾ ਲੱਗ ਗਿਆ ਸੀ। ਇਹ ਘੱਟ ਆਤਮ-ਵਿਸ਼ਵਾਸ ਵਾਲੀ ਮਹਿਲਾ ਪੁਲੀਸ ਅਧਿਕਾਰੀ ਬਾਰੇ ਫਿਲਮ ਹੈ ਜੋ ਆਪਣੇ ਬਚਪਨ ਦੇ ਦੋਸਤ ਦੇ ਕਤਲ ਕੇਸ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਲੈਂਦੀ ਹੈ। ਨਿਮਿਸ਼ਾ ਸਾਜਯਨ ਫਿਲਮ ਵਿੱਚ ਸਬ-ਇੰਸਪੈਕਟਰ ਦੀ ਭੂਮਿਕਾ ਨਿਭਾਅ ਰਹੀ ਹੈ ਜੋ ਮੁਅੱਤਲ ਹੋਣ ਤੋਂ ਬਾਅਦ ਆਪਣੇ ਪਤੀ (ਅੰਸ਼ੁਮਨ ਪੁਸ਼ਕਰ) ਨਾਲ ਘਰ ਵਾਪਸ ਜਾਂਦੀ ਹੈ। ਉੱਥੇ ਪਹੁੰਚ ਕੇ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਬਚਪਨ ਦੇ ਦੋਸਤ (ਬਾਰੁਨ ਸੋਬਤੀ) ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਮਾਮਲੇ ਦੀ ਪੜਤਾਲ ਕਰਨ ਦਾ ਫ਼ੈਸਲਾ ਕਰਦੀ ਹੈ।

ਸੁਦੀਪ ਸ਼ਰਮਾ, ਜੋ ਫਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਹਨ, ਨੂੰ ਅਮਿਤਾ ਵਿਆਸ ਦੀ ਲਿਖੀ ਕਹਾਣੀ ਲਈ ਅਜਿਹੇ ਨਿਰਦੇਸ਼ਕ ਦੀ ਲੋੜ ਸੀ ਜੋ ਮਹਿਲਾ ਪੁਲੀਸ ਅਧਿਕਾਰੀ ਦੇ ਮਨੋਵਿਗਿਆਨ ਨੂੰ ਡੂੰਘਾਈ ਨਾਲ ਸਮਝ ਸਕੇ ਅਤੇ ਉਨ੍ਹਾਂ ਨੂੰ ਅੰਬਿਕਾ ਪੰਡਿਤ ਵਿੱਚ ਇਹੋ ਜਿਹੀ ਪ੍ਰਤਿਭਾ ਮਿਲੀ, ਜੋ ਵੈੱਬ ਸੀਰੀਜ਼ ‘ਬਲੈਕ ਵਾਰੰਟ’ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਸੀ। ਅੰਬਿਕਾ ਇਸ ਫਿਲਮ ਨਾਲ ਫੀਚਰ ਫਿਲਮ ਨਿਰਦੇਸ਼ਕ ਵਜੋਂ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।

Advertisement

ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿੱਚ ਸ਼ਰਮਾ ਨੇ ਦੱਸਿਆ, ‘‘ਮੈਂ ਪਹਿਲਾਂ ਹੀ ‘ਬਲੈਕ ਵਾਰੰਟ’ ਦੇਖ ਚੁੱਕਾ ਸੀ, ਜਿਸ ਦੇ ਕੁਝ ਐਪੀਸੋਡਾਂ ਦਾ ਨਿਰਦੇਸ਼ਨ ਅੰਬਿਕਾ ਨੇ ਕੀਤਾ ਸੀ ਅਤੇ ਉਹ ਇਸ ਕੰਮ ਲਈ ਬਿਲਕੁਲ ਸਹੀ ਸੀ। ਅਸੀਂ ਮਿਲੇ ਤੇ ਮਹਿਸੂਸ ਕੀਤਾ ਕਿ ਫਿਲਮ ਦੇਖਣ ਦੇ ਮਾਮਲੇ ਵਿੱਚ ਸਾਡੀ ਸੋਚ ਇੱਕੋ ਜਿਹੀ ਹੈ। ਫਿਰ ਉੱਥੋਂ ਹੀ ਸਫ਼ਰ ਦੀ ਸ਼ੁਰੂਆਤ ਹੋਈ।’’

Advertisement

Advertisement
×