ਬਾਬਾ ਫਰੀਦ-ਉਦ-ਦੀਨ ਸ਼ਕਰਗੰਜ

ਬਾਬਾ ਫਰੀਦ-ਉਦ-ਦੀਨ ਸ਼ਕਰਗੰਜ

ਪ੍ਰੋ. ਬ੍ਰਹਮਜਗਦੀਸ਼ ਸਿੰਘ

ਸ਼ੇਖ ਫ਼ਰੀਦ-ਉਦ-ਦੀਨ ਸ਼ਕਰਗੰਜ ਦਾ ਜਨਮ ਪਿੰਡ ਕੋਠੇਵਾਲ (ਜ਼ਿਲ੍ਹਾ ਮੁਲਤਾਨ, ਪੱਛਮੀ ਪੰਜਾਬ) ਵਿੱਚ 1173 ਈ. ਵਿੱਚ ਹੋਇਆ। ਉਨ੍ਹਾਂ ਦੇ ਦਾਦਾ ਕਾਜ਼ੀ ਸ਼ੁਐਬ ਬਾਰ੍ਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਆਪਣੇ ਪਰਿਵਾਰ ਨੂੰ ਅਫ਼ਗਾਨਿਸਤਾਨ ਤੋਂ ਹਿੰਦੋਸਤਾਨ ਲੈ ਆਏ ਸਨ। ਤੁਰਕੀ ਹਮਲਿਆਂ ਕਾਰਨ ਉਨ੍ਹਾਂ ਦਿਨਾਂ ਵਿੱਚ ਅਫ਼ਗਾਨਿਸਤਾਨ ਵਿਚ ਮਾਹੌਲ ਠੀਕ ਨਹੀਂ ਸੀ। ਦੂਸਰੇ ਪਾਸੇ, ਹਿੰਦੋਸਤਾਨ ਦੀ ਖ਼ੁਸ਼ਹਾਲੀ ਅਤੇ ਅਮਨ-ਅਮਾਨ ਦੇ ਚਰਚੇ ਵੀ ਅਫ਼ਗਾਨਿਸਤਾਨ ਤੱਕ ਪਹੁੰਚ ਗਏ ਸਨ। ਇਸ ਕਾਰਨ ਅਫ਼ਗਾਨਿਸਤਾਨ ਦੇ ਬਹੁਤੇ ਲੋਕ ਭਾਰਤ ਵੱਲ ਹਿਜਰਤ ਕਰਨ ਦੇ ਚਾਹਵਾਨ ਸਨ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਫ਼ਰੀਦ ਜੀ ਦੇ ਪਿਤਾ ਹਜ਼ਰਤ ਜਮਾਲੁਦੀਨ ਨੇ ਇੱਧਰ ਭਾਰਤ ਵਿੱਚ ਆ ਕੇ ਪੰਜਾਬੀ ਮੁਸਲਮਾਨ ਪਰਿਵਾਰ ਵਿੱਚ ਵਿਆਹ ਕੀਤਾ ਹੋਵੇਗਾ। ਇਹੀ ਕਾਰਨ ਹੈ ਕਿ ਫਰੀਦ ਜੀ ਨੂੰ ਫ਼ਾਰਸੀ ਦੇ ਨਾਲ ਨਾਲ ਪੰਜਾਬੀ ਭਾਸ਼ਾ ’ਤੇ ਵੀ ਪੂਰਨ ਪਕੜ ਸੀ। ਫ਼ਰੀਦ ਜੀ ਦੀ ਬਾਣੀ ਵਿੱਚ ਵਰਤੀ ਗਈ ਠੇਠ ਪੰਜਾਬੀ ਅਤੇ ਬਿਰਤਾਂਤ-ਜੁਗਤਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ, ਭਾਸ਼ਾ, ਖਾਣ-ਪੀਣ ਅਤੇ ਪਹਿਰਾਵੇ ਆਦਿ ਨਾਲ ਬਹੁਤ ਪ੍ਰੇਮ ਸੀ। ਉਨ੍ਹਾਂ ਦੀ ਬਾਣੀ ਵਿੱਚ ਪੇਸ਼ ਹੋਏ ਨੈਤਿਕ ਸੰਕਲਪ ਵੀ ਪੰਜਾਬੀ ਰਹਿਤਲ ਦੇ ਗੌਰਵ ਨੂੰ ਬਿਆਨਦੇ ਹਨ।

ਕੁਝ ਰਵਾਇਤਾਂ ਅਨਸੁਾਰ ਫ਼ਰੀਦ ਜੀ ਦੀ ਮਾਤਾ ਬੀਬੀ ਮਰੀਅਮ ਨੇ ਉਨ੍ਹਾਂ ਨੂੰ ਪਾਕਿ ਕੁਰਾਨ ਹਿਫ਼ਜ਼ ਕਰਨ ਦੀ ਹਦਾਇਤ ਕੀਤੀ ਹੋਈ ਸੀ, ਜਿਸ ਕਾਰਨ ਉਹ ਸਵੇਰ ਵੇਲੇ ਕੁਰਾਨ ਸ਼ਰੀਫ ਨੂੰ ਕੰਠ ਕਰਨ ਵਿੱਚ ਲੀਨ ਰਹਿੰਦੇ। ਹਿੰਦੂ ਧਰਮ ਤੋਂ ਇਸਲਾਮ ਵਿੱਚ ਨਵੇਂ-ਨਵੇਂ ਸ਼ਾਮਲ ਹੋਏ ਪੰਜਾਬੀ ਪਰਿਵਾਰ ਸ਼ਰ੍ਹਾ ਦੀ ਪਾਬੰਦੀ ਨੂੰ ਬੜੀ ਸਿਦਕਦਿਲੀ ਨਾਲ ਨਿਭਾਉਂਦੇ ਸਨ ਕਿਉਂਕਿ ਅਜਿਹੇ ਲੋਕਾਂ ਵਿੱਚ ਨਵੇਂ ਧਰਮ ਦੀਆਂ ਰਹੁ-ਰੀਤਾਂ ਦਾ ਕਾਫੀ ਚਾਅ ਹੁੰਦਾ ਹੈ। ਸ਼ਾਇਦ ਫਰੀਦ ਜੀ ਦੀ ਮਾਤਾ ਦਾ ਪਰਿਵਾਰ ਵੀ ਇਸੇ ਪ੍ਰਕਾਰ ਨਵ-ਦਿਖਿਅਤ ਮੁਸਲਿਮ ਪਰਿਵਾਰ ਹੋਵੇ। ਕੁਝ ਵੀ ਹੋਵੇ, ਫਰੀਦ ਜੀ ਇਸਲਾਮੀ ਸ਼ਰ੍ਹਾ ਦਾ ਪਾਲਣ ਖ਼ੁਸ਼ੀ-ਖ਼ੁਸ਼ੀ ਕਰਦੇ। ਮੁੱਢਲਾ ਅੱਖਰ-ਗਿਆਨ ਪਿੰਡ ਦੀ ਮਸਜਿਦ ਤੋਂ ਹਾਸਲ ਕਰਕੇ ਫ਼ਰੀਦ ਜੀ ਦੀਨੀ ਸਿੱਖਿਆ ਦੀ ਪ੍ਰਾਪਤੀ ਲਈ ਮੁਲਤਾਨ ਦੇ ਇੱਕ ਉੱਘੇ ਮਕਤਬ ਵਿੱਚ ਦਾਖਲ ਹੋ ਗਏ। ਇਥੇ ਪਈਆਂ ਦੀਨੀ ਕਿਤਾਬਾਂ ਨੂੰ ਉਹ ਨਿਰੰਤਰ ਵਾਚਦੇ ਰਹਿੰਦੇ। ਇਕ ਦਿਨ ਉਹ ਇਸਲਾਮੀ ਕਾਨੂੰਨ ਦੀ ਪੁਸਤਕ ‘ਨਾਫ਼ੇ’ ਦਾ ਅਧਿਐਨ ਕਰ ਰਹੇ ਸਨ ਕਿ ਚਿਸ਼ਤੀ ਸੰਪਰਦਾਇ ਦੇ ਉੱਘੇ ਦਰਵੇਸ਼ ਹਜ਼ਰਤ ਕੁਤਬ-ਉਦ-ਦੀਨ ਬਖ਼ਤਿਆਰ ਕਾਕੀ (ਰਹਿਮਤਉੱਲਾ ਅਲੈਹਿ) ਮਕਤਬ ਵਿੱਚ ਪਹੁੰਚ ਗਏ। ਕਾਕੀ ਜੀ ਉਨ੍ਹਾਂ ਨਾਲ ਮਾਅਰਫ਼ਤ ਦੀਆਂ ਗੱਲਾਂ ਕਰਨ ਲੱਗ ਪਏ। ਫ਼ਰੀਦ ਜੀ ਸਮਝ ਗਏ ਕਿ ਇਹ ਕੋਈ ਪਹੁੰਚਿਆ ਹੋਇਆ ਫ਼ਕੀਰ ਹੈ। ਇਸ ਮਗਰੋਂ ਉਹ ਉਨ੍ਹਾਂ ਦੇ ਮੁਰੀਦ ਬਣ ਗਏ। ਕਾਕੀ ਜੀ ਨੇ ਉਨ੍ਹਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਤੇ ਰੁਖ਼ਸਤ ਹੋ ਗਏ।

ਫਰੀਦ ਜੀ 1194ਈ. ਦੇ ਆਸ-ਪਾਸ ਦਿੱਲੀ ਪਹੁੰਚ ਗਏ। ਕਾਕੀ ਜੀ ਕੋਲ ਕੁਝ ਵਰ੍ਹੇ ਬਿਤਾ ਕੇ ਫਰੀਦ ਜੀ ਹਿਸਾਰ ਆਦਿ ਸਥਾਨਾਂ ’ਤੇ ਵੀ ਰਹੇ ਪਰ ਬਾਅਦ ਵਿੱਚ ਉਹ ਪਾਕਪਟਣ ਪਰਤ ਗਏ ਅਤੇ ਇੱਥੇ ਆਪਣਾ ਇਕ ਜਮਾਤਖਾਨਾ ਸਥਾਪਤ ਕਰ ਲਿਆ। ਇੱਥੋਂ ਵੀ ਸਮੇਂ-ਸਮੇਂ ’ਤੇ ਉਹ ਦਿੱਲੀ ਜਾਇਆ ਕਰਦੇ ਸਨ। 1215 ਈ. ਵਿੱਚ ਦਿੱਲੀ ਤੋਂ ਪਰਤਣ ਸਮੇਂ ਕੁਝ ਦਿਨ ਉਨ੍ਹਾਂ ਨੇ ਮੋਕਲਹਰ ਨਗਰ ਵਿੱਚ ਬਿਤਾਏ ਅਤੇ ਲੋਕਾਂ ਨੂੰ ਖ਼ੁਦਾ ਦੀ ਬੰਦਗੀ ਦਾ ਰਾਹ ਦੱਸਿਆ। ਫ਼ਰੀਦ ਜੀ ਦੀ ਚਰਨਛੋਹ ਪ੍ਰਾਪਤ ਕਰਕੇ ਇਸ ਨਗਰ ਦਾ ਨਾਂ ਫ਼ਰੀਦਕੋਟ ਪੈ ਗਿਆ। ਸਦੀਆਂ ਤੋਂ ਕਿਲ੍ਹਾ ਮੁਬਾਰਕ ਦੇ ਸਾਹਮਣੇ ਬਣੇ ਟਿੱਲਾ ਬਾਬਾ ਫ਼ਰੀਦ ਵਿੱਚ ਪੁਰਾਣੇ ਵਣ ਦੇ ਰੁੱਖ ਹੇਠ ਬਣੀ ਯਾਦਗਾਰ ਉੱਪਰ ਚਿਰਾਗ ਬਲਦੇ ਆਏ ਹਨ। ਆਜ਼ਾਦੀ ਮਗਰੋਂ ਇਸ ਯਾਦਗਾਰ ਨੂੰ ਮਹੰਤ ਕਰਤਾਰ ਸਿੰਘ ਮਰਯਾਦਾਬੱਧ ਕਰਦਾ ਸੀ ਪਰ ਕਿਸੇ ਕਾਰਨ ਸ਼ਹਿਰ ਵਾਸੀਆਂ ਨੇ ਫ਼ਰੀਦਕੋਟ ਦੇ ਪ੍ਰਸਿੱਧ ਵਕੀਲ ਇੰਦਰਜੀਤ ਸਿੰਘ ਸੇਖੋ ਨੂੰ ਬਾਬਾ ਫ਼ਰੀਦ ਯਾਦਗਾਰ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਉਨ੍ਹਾਂ ਨੇ ਮਰਯਾਦਾ ਨੂੰ ਬੜੇ ਸੁੰਦਰ ਢੰਗ ਨਾਲ ਚਲਾਇਆ। ਪਿਛਲੀ ਅੱਧੀ ਸਦੀ ਤੋਂ ਇਹ ਕਮੇਟੀ ਬਾਬਾ ਫ਼ਰੀਦ ਜੀ ਦੇ ਫਰੀਦਕੋਟ ਵਿੱਚ ਆਗਮਨ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ। ਜਦੋਂ 1986 ਨੂੰ ਪਟਿਆਲਾ ਵਿੱਚ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੀ ਸਥਾਪਨਾ ਹੋਈ ਤਾਂ ਇੱਥੇ ਚਾਰ-ਰੋਜ਼ਾ ਮੇਲਾ ਲੱਗਣਾ ਸ਼ੁਰੂ ਹੋ ਗਿਆ, ਜੋ ਪਿਛਲੇ 35 ਵਰ੍ਹਿਆਂ ਤੋਂ ਲਗਾਤਾਰ ਲੱਗ ਰਿਹਾ ਹੈ। ਇਸ ਵਾਰ ਕਰੋਨਾ ਕਾਰਨ ਮੇਲਾ ਨਹੀਂ ਭਰੇਗਾ ਪਰ ਧਾਰਮਿਕ ਮਰਯਾਦਾ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ ਜਾਵੇਗਾ।

ਬਾਬਾ ਫਰੀਦ ਦੇ ਯੁੱਗ ਵਿਚ ਇਸਲਾਮਿਕ ਰਾਜ ਹਾਲੇ ਨਵਾਂ ਨਵਾਂ ਹੀ ਸਥਾਪਤ ਹੋਇਆ ਸੀ। ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਹੋਰ ਕੋਈ ਧਰਮ ਤਾਂ ਹਾਲੇ ਪੈਦਾ ਹੀ ਨਹੀਂ ਸਨ ਹੋਏ। ਜੈਨੀ ਅਤੇ ਜੋਗੀ ਲੋਕ ਵੀ ਘੱਟ ਗਿਣਤੀ ਵਿੱਚ ਸਨ। ਮੁਸਲਮਾਨ ਰਾਜਿਆਂ ਨੂੰ ਧਰਮ ਪ੍ਰਚਾਰ ਦਾ ਬਹੁਤ ਸ਼ੌਂਕ ਸੀ। ਉਨ੍ਹਾਂ ਨੇ ਧਰਮ ਪਰਿਵਰਤਨ ਨੂੰ ਕਾਫੀ ਉਤਸ਼ਾਹਿਤ ਕੀਤਾ ਪਰ ਉਸ ਵੇਲੇ ਹਾਲੇ ਹੇਠਲੀਆਂ ਜਾਤੀਆਂ ਦੇ ਲੋਕ ਹੀ ਇਸਲਾਮ ਵਿੱਚ ਪ੍ਰਵੇਸ਼ ਕਰਦੇ ਸਨ। ਰਾਜੇ ਤਾਂ ਜ਼ਾਲਮ ਹੁੰਦੇ ਹੀ ਹਨ। ਨਵਾਬ ਅਤੇ ਮੁਸਲਿਮ ਜਾਗੀਰਦਾਰ ਵੀ ਰਾਜਿਆਂ ਦਾ ਅਨੁਕਰਨ ਕਰਦੇ ਸਨ ਪਰ ਆਮ ਲੋਕ ਪਰਸਪਰ ਮੁਹੱਬਤ ਅਤੇ ਨਿੱਘ ਵਾਲਾ ਵਰਤਾਉ ਕਰਦੇ। ਫਰੀਦ ਜੀ ਦੀ ਬਾਣੀ ਰਾਜਿਆਂ ਅਤੇ ਅਹਿਲਕਾਰਾਂ ਦੇ ਜ਼ੁਲਮ ਅਤੇ ਸਵਾਰਥੀ ਚਰਿੱਤਰ ਦੀ ਅਲੋਚਨਾ ਕਰਦੀ ਹੈ। ਉਨ੍ਹਾਂ ਨੂੰ ਨੇਕ ਬਣਨ, ਮਿੱਠਾ ਬੋਲਣ, ਖਿਮਾ ਕਰਨ, ਭਲਾ ਕਰਨ, ਸਬਰ ਧਾਰਨ ਕਰਨ, ਰੁੱਖਾ ਨਾ ਬੋਲਣ ਅਤੇ ਲੋਭ-ਲਾਲਚ ਤੋਂ ਬਚਣ ਦੀ ਹਦਾਇਤ ਕਰਦੀ ਹੈ।

ਫ਼ਰੀਦ ਜੀ ਦੇ ਯੁੱਗ ਵਿੱਚ ਹਿੰਸਾ ਅਤੇ ਰਕਤਪਾਤ ਦਾ ਬੋਲਬਾਲਾ ਸੀ। ਹਰ ਰੋਜ਼ ਬਗਾਵਤਾਂ ਹੁੰਦੀਆਂ, ਜਿਨ੍ਹਾਂ ਨੂੰ ਕੁਚਲਣ ਲਈ ਸ਼ਾਹੀ ਫ਼ੌਜਾਂ ਚੜ੍ਹਦੀਆਂ ਸਨ ਅਤੇ ਅਨੇਕ ਬੰਦੇ ਮਾਰ-ਮਰਵਾ ਕੇ ਵਾਪਸ ਪਰਤਦੀਆਂ ਸਨ। ਫਰੀਦ ਸਾਹਿਬ ਇਨ੍ਹਾਂ ਵਹਿਸ਼ੀ ਕਾਰਵਾਈਆਂ ਨੂੰ ਇਨਸਾਨੀਅਤ ਦਾ ਘਾਣ ਮੰਨਦੇ ਸਨ। ਉਹ ਇਹੋ ਜਿਹੇ ਜ਼ਾਲਮਾਂ ਨੂੰ ਕਹਿੰਦੇ ਕਿ ਜੇ ਮਰ ਕੇ ਮਿੱਟੀ ਵਿੱਚ ਹੀ ਸਮਾ ਜਾਣਾ ਹੈ ਅਤੇ ਸਭ ਕੁੱਝ ਇਥੇ ਹੀ ਪਿਆ ਰਹਿ ਜਾਣਾ ਹੈ ਤਾਂ ਵੱਢਾ-ਟੁੱਕੀ ਕਰਨ ਦਾ ਕੀ ਅਰਥ?

ਫਰੀਦ ਜੀ ਇਸਲਾਮ ਦੀ ਰੂਹ ਨੂੰ ਸਮਝਦੇ ਸਨ। ਅਸਲ ਵਿੱਚ ਤਾਂ ਹੋਰ ਧਰਮਾਂ ਵਾਂਗ ਇਸਲਾਮ ਵੀ ਸਮਾਨਤਾ, ਮੁਹੱਬਤ ਅਤੇ ਸਹਿਣਸ਼ੀਲਤਾ ਦਾ ਪੈਗਾਮ ਦਿੰਦਾ ਹੈ। ਇਸ ਕਾਰਨ ਉਨ੍ਹਾਂ ਨੇ ਇਸਲਾਮ ਦੀ ਕੱਟੜਤਾ ਨੂੰ ਮੁਹੱਬਤ ਅਤੇ ਪਰਸਪਰ ਰਵਾਦਾਰੀ ਦੇ ਗਿਲਾਫ਼ ਹੇਠ ਢਕੀ ਰੱਖਿਆ। ਸਿੱਟੇ ਵਜੋਂ ਹਜ਼ਾਰਾਂ ਪੰਜਾਬੀ ਲੋਕ ਫ਼ਰੀਦ ਜੀ ਨੂੰ ਆਪਣਾ ਮੁਰਸ਼ਦ ਮੰਨਣ ਲੱਗੇ।

ਗੁਰੂ ਨਾਨਕ ਨੇ ਉਦਾਸੀਆਂ ’ਤੇ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਦੇ ਉਨ੍ਹਾਂ ਮਹਾਂਪੁਰਖਾਂ ਨੂੰ ਲਕਸ਼ਿਤ ਕਰ ਲਿਆ ਸੀ, ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਮਨੁੱਖੀ ਏਕਤਾ, ਪ੍ਰਭੂ ਭਗਤੀ ਅਤੇ ਪਰਸਪਰ ਸਦਭਾਵਨਾ ਦੀ ਜੋਤਿ ਜਗਾਈ ਰੱਖੀ ਸੀ। ਇਹੀ ਕਾਰਨ ਹੈ ਕਿ ਗੁਰੂ ਸਾਹਿਬ ਉਨ੍ਹਾਂ ਦੇ ਟਿਕਾਣਿਆਂ ’ਤੇ ਪਹੁੰਚੇ ਅਤੇ ਉਨ੍ਹਾਂ ਦੀ ਬਾਣੀ ਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲ ਕੇ ਰੱਖ ਲਿਆ। ਸ਼ੇਖ ਫ਼ਰੀਦ, ਭਗਤ ਕਬੀਰ, ਭਗਤ ਨਾਮਦੇਵ ਅਤੇ ਭਗਤ ਰਵਿਦਾਸ ਜੀ ਅਜਿਹੇ ਮਹਾਂਪੁਰਖ ਸਨ।

ਫ਼ਰੀਦ ਬਾਣੀ ਵਿੱਚ ਪੰਜਾਬੀਅਤ ਦਾ ਸਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ। ਇਹ ਸਰੂਪ ਬੰਦੇ ਨੂੰ ਪਰਾਏ ਬਾਰਿ (ਦਰਵਾਜੇ) ਉੱਪਰ ਬੈਠਣ ਦੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਇਸ ਤਰ੍ਹਾਂ ਬੰਦੇ ਦੀ ਸ਼ਨਾਖਤ ਖੁਰ ਜਾਂਦੀ ਹੈ। ਫ਼ਰੀਦ ਜੀ ਦਿੱਲੀ ਵਿੱਚ ਸਲਤਨਤ ਦੇ ਕੇਂਦਰ ਤੱਕ ਗਏ। ਇਸ ਦੀ ਕਾਰਗੁਜ਼ਾਰੀ ਦੇਖੀ ਪਰ ਸੰਮੋਹਿਤ ਨਾ ਹੋਏ। ਵਾਪਸ ਪਰਤ ਆਏ ਅਤੇ ਆਪਣੇ ਮੁਰਸ਼ਦਾਂ ਖਵਾਜਾ ਮੁਈਨ-ਉਦ-ਦੀਨ ਚਿਸ਼ਤੀ ਅਤੇ ਖਵਾਜਾ ਕੁਤਬ-ਉਦ-ਦੀਨ ਬਖਤਿਆਰ ਕਾਕੀ ਵਾਂਗ ਗ਼ਰੀਬੀ ਦਾ ਜੀਵਨ ਜਿਉਂਦੇ ਰਹੇ। ਹਾਲਾਂਕਿ ਭਾਰਤ ਦੇ ਹੋਰ ਭਾਗਾਂ ਵਿੱਚ ਜੰਮੇ ਪਲੇ ਵੱਡੇ ਵੱਡੇ ਸੂਫੀ ਫ਼ਕੀਰ ਸੱਤਾ ਦੇ ਦਰਾਂ ’ਤੇ ਸਵਾਲੀ ਬਣ ਕੇ ਬੈਠੇ ਰਹੇ ਤੇ ਬੈਠਦੇ ਰਹੇ। ਫ਼ਰੀਦ ਜੀ ਆਪਣੀ ਬਾਣੀ ਵਿੱਚ ਅੱਲ੍ਹਾ ਦੀ ਬੰਦਗੀ (ਨਮਾਜ਼ ਅਦਾ ਕਰਨ) ਦਾ ਹੀ ਸੰਦੇਸ਼ ਦਿੰਦੇ ਹਨ।

ਸੰਪਰਕ: 98760-52136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All