ਆਯੂਸ਼ਮਾਨ ਨੇ ‘ਪਤੀ ਪਤਨੀ ਔਰ ਵੋਹ ਦੋ’ ਸਬੰਧੀ ਖ਼ਦਸ਼ੇ ਦੂਰ ਕੀਤੇ
ਫ਼ਿਲਮ ‘ਪਤੀ ਪਤਨੀ ਔਰ ਵੋਹ ਦੋ’ ਦੇ ਟਰੇਲਰ ਲਾਂਚ ਮੌਕੇ ਅੱਜ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਇਸ ਨਾਲ ਸਬੰਧਤ ਕੁਝ ਫ਼ਿਕਰਾਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਫ਼ਿਲਮ ਬੇਵਫ਼ਾਈ ਜਿਹੇ ਵਿਸ਼ਿਆਂ ਦਾ ਪੱਖ ਨਹੀਂ ਪੂਰਦੀ ਸਗੋਂ ਇਹ ਸਾਫ਼-ਸੁਥਰੀ ਪਰਿਵਾਰਕ ਤੇ ਮਨੋਰੰਜਕ...
ਫ਼ਿਲਮ ‘ਪਤੀ ਪਤਨੀ ਔਰ ਵੋਹ ਦੋ’ ਦੇ ਟਰੇਲਰ ਲਾਂਚ ਮੌਕੇ ਅੱਜ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਇਸ ਨਾਲ ਸਬੰਧਤ ਕੁਝ ਫ਼ਿਕਰਾਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਫ਼ਿਲਮ ਬੇਵਫ਼ਾਈ ਜਿਹੇ ਵਿਸ਼ਿਆਂ ਦਾ ਪੱਖ ਨਹੀਂ ਪੂਰਦੀ ਸਗੋਂ ਇਹ ਸਾਫ਼-ਸੁਥਰੀ ਪਰਿਵਾਰਕ ਤੇ ਮਨੋਰੰਜਕ ਫ਼ਿਲਮ ਹੈ। ਫ਼ਿਲਮ 15 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਕਹਾਣੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਖੁਰਾਨਾ ਨੇ ਸਾਫ਼ ਕੀਤਾ ਕਿ ਭਾਵੇਂ ਇਹ ਕਹਾਣੀ ਗੁੰਝਲਦਾਰ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਪਰ ਇਹ ਵਿਆਹ ਤੋਂ ਬਾਹਰਲੇ ਸਬੰਧਾਂ ਨੂੰ ਕਿਸੇ ਵੀ ਤਰ੍ਹਾਂ ਉਤਸ਼ਾਹਿਤ ਨਹੀਂ ਕਰਦੀ। ਉਨ੍ਹਾਂ ਕਿਹਾ, ‘ਇਹ ਫ਼ਿਲਮ ਇਨ੍ਹਾਂ ਚਾਰਾਂ ਦੇ ਵਿਚਕਾਰ ਕੀ ਚੱਲ ਰਿਹਾ ਹੈ, ਉਸ ਬਾਰੇ ਹੈ। ਇਸ ਦੇ ਨਾਲ ਹੀ, ਮੈਨੂੰ ਲੱਗਦਾ ਹੈ ਕਿ ਪ੍ਰਜਾਪਤੀ ਪਾਂਡੇ ਦਾ ਮੇਰਾ ਕਿਰਦਾਰ ਇੱਕ ਭਰੋਸੇਮੰਦ ਵਿਅਕਤੀ ਦਾ ਹੈ। ਉਹ ਨੈਤਿਕ ਤੌਰ ’ਤੇ ਬਿਲਕੁਲ ਸਹੀ ਹੈ... ਅਸੀਂ ਕਿਸੇ ਵੀ ਕਿਸਮ ਦੀ ਬੇਵਫ਼ਾਈ ਨੂੰ ਹੱਲਾਸ਼ੇਰੀ ਨਹੀਂ ਦੇ ਰਹੇ ਕਿਉਂਕਿ ਇਹ ਇੱਕ ਪਰਿਵਾਰਕ ਫਿਲਮ ਹੈ। ਹਰ ਕੋਈ ਇਸ ਨੂੰ ਦੇਖ ਕੇ ਆਨੰਦ ਲਵੇਗਾ। ਇਸ ਵਿੱਚ ਅਜਿਹਾ ਕੁਝ ਨਹੀਂ ਹੈ ਕਿ ਪ੍ਰਜਾਪਤੀ ਦਾ ਕਿਸੇ ਨਾਲ ‘ਅਫੇਅਰ’ ਹੈ। ਅਜਿਹਾ ਬਿਲਕੁਲ ਵੀ ਨਹੀਂ ਹੈ।’ ਜਦੋਂ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਸੰਵੇਦਨਸ਼ੀਲ ਵਿਸ਼ਿਆਂ ਅਤੇ ਪਰਿਵਾਰਕ ਕਹਾਣੀਆਂ ਵਿਚਕਾਰ ਸੰਤੁਲਨ ਬਣਾਉਣ ਬਾਰੇ ਪੁੱਛਿਆ ਗਿਆ, ਤਾਂ ਖੁਰਾਨਾ ਨੇ ਅਦਾਕਾਰ ਅਤੇ ਪਿਤਾ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ‘ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਕ ਪਰਿਵਾਰਕ ਸ਼ਖ਼ਸ ਹੋਣ ਦੇ ਨਾਤੇ, ਮੈਨੂੰ ਲੱਗਦਾ ਹੈ ਕਿ ਮੈਨੂੰ ਅਜਿਹੀ ਫਿਲਮ ਬਣਾਉਣੀ ਚਾਹੀਦੀ ਹੈ ਜੋ ਮੇਰੇ ਬੱਚੇ ਵੀ ਦੇਖ ਸਕਣ।’ ਫ਼ਿਲਮ ਦੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਹਨ ਜਦਕਿ ਖੁਰਾਨਾ ਤੋਂ ਇਲਾਵਾ ਇਸ ਵਿੱਚ ਸਾਰਾ ਅਲੀ ਖਾਨ, ਵਾਮਿਕਾ ਗੱਬੀ ਤੇ ਰਕੁਲ ਪ੍ਰੀਤ ਸਿੰਘ ਦੀ ਵੀ ਅਹਿਮ ਭੂਮਿਕਾ ਹੈ।

