ਬਰਲਿਨ ਮੇਲੇ ’ਚ ਦਿਖਾਈ ਜਾਵੇਗੀ ਅਰੁੰਧਤੀ ਰੌਏ ਦੀ ਫਿਲਮ
ਲੇਖਿਕਾ ਅਰੁੰਧਤੀ ਰੌਏ ਦੀ ਸਾਲ 1989 ਵਿੱਚ ਆਈ ਫਿਲਮ ‘ਇਨ ਵਿਚ ਐਨੀ ਗਿਵਜ਼ ਇਟ ਦੋਜ਼ ਵਨਸ’ ਦਾ 4ਕੇ ਵਿੱਚ ਤਿਆਰ ਕੀਤਾ ਨਵਾਂ ਰੂਪ ਸਾਲ 2026 ਦੇ ਬਰਲਿਨ ਫਿਲਮ ਫੈਸਟੀਵਲ ਦੇ ਕਲਾਸਿਕਸ ਵਰਗ ਵਿੱਚ ਦਿਖਾਇਆ ਜਾਵੇਗਾ। ਇਹ ਫਿਲਮ ਵਿਦਿਆਰਥੀਆਂ ਦੀਆਂ ਇਛਾਵਾਂ...
Advertisement
ਲੇਖਿਕਾ ਅਰੁੰਧਤੀ ਰੌਏ ਦੀ ਸਾਲ 1989 ਵਿੱਚ ਆਈ ਫਿਲਮ ‘ਇਨ ਵਿਚ ਐਨੀ ਗਿਵਜ਼ ਇਟ ਦੋਜ਼ ਵਨਸ’ ਦਾ 4ਕੇ ਵਿੱਚ ਤਿਆਰ ਕੀਤਾ ਨਵਾਂ ਰੂਪ ਸਾਲ 2026 ਦੇ ਬਰਲਿਨ ਫਿਲਮ ਫੈਸਟੀਵਲ ਦੇ ਕਲਾਸਿਕਸ ਵਰਗ ਵਿੱਚ ਦਿਖਾਇਆ ਜਾਵੇਗਾ। ਇਹ ਫਿਲਮ ਵਿਦਿਆਰਥੀਆਂ ਦੀਆਂ ਇਛਾਵਾਂ ’ਤੇ ਆਧਾਰਿਤ ਹੈ। ਬੁਕਰ ਐਵਾਰਡ ਪ੍ਰਾਪਤ ਲੇਖਿਕਾ ਨੇ ਇਸ ਫਿਲਮ ਦਾ ਸਕਰੀਨ ਪਲੇਅ ਲਿਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਇਸ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਸੀ। ਇਸ ਵਰਗ ਵਿੱਚ ਦਸ ਫਿਲਮਾਂ ਨੂੰ ਰੱਖਿਆ ਗਿਆ ਸੀ। ਇਸ ਫਿਲਮ ਵਿੱਚ ਸ਼ਾਹਰੁਖ਼ ਖ਼ਾਨ ਅਤੇ ਮਨੋਜ ਵਾਜਪਾਈ ਨੇ ਵੀ ਅਦਾਕਾਰੀ ਕੀਤੀ ਸੀ। ਇਸ ਫਿਲਮ ਦਾ ਨਿਰਦੇਸ਼ਨ ਅਰੁੰਧਤੀ ਦੇ ਪਤੀ ਪ੍ਰਦੀਪ ਕ੍ਰਿਸ਼ਨ ਨੇ ਕੀਤਾ ਸੀ। ਇਸ ਫਿਲਮ ਫੈਸਟੀਵਲ ਦੌਰਾਨ ਉਹ ਵੀ ਅਰੁੰਧਤੀ ਰੌਏ ਨਾਲ ਸ਼ਮੂਲੀਅਤ ਕਰਨਗੇ। ਸਮਾਗਮ ਦੇ ਪ੍ਰਬੰਧਕਾਂ ਅਨੁਸਾਰ ਬਰਲਿਨ ਕਲਾਸਿਕਸ ਵਰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਸਭ ਤੋਂ ਚੰਗੀਆਂ ਫਿਲਮਾਂ ਨੂੰ ਦਿਖਾਇਆ ਗਿਆ ਹੈ।
Advertisement
Advertisement
×

