DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਰਿਜੀਤ ਵੱਲੋਂ ਆਪਣੇ ਅਧੂਰੇ ਗੀਤ ਪੂਰੇ ਕਰਨ ਦਾ ਐਲਾਨ

ਗਾਇਕੀ ਤੋਂ ਸੰਨਿਆਸ ਦਾ ਐਲਾਨ ਕਰਨ ਮਗਰੋਂ ਅਰਿਜੀਤ ਸਿੰਘ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਗੀਤਾਂ ਰਾਹੀਂ ਉਸ ਦੀ ਆਵਾਜ਼ ਸੁਣਾਈ ਦੇਵੇਗੀ। ਉਸ ਨੇ ਕਿਹਾ ਕਿ ਉਸ ਵੱਲੋਂ ਅਧੂਰੇ ਗੀਤ ਮੁਕੰਮਲ ਕੀਤੇ ਜਾਣਗੇ, ਜਿਸ...

  • fb
  • twitter
  • whatsapp
  • whatsapp
Advertisement

ਗਾਇਕੀ ਤੋਂ ਸੰਨਿਆਸ ਦਾ ਐਲਾਨ ਕਰਨ ਮਗਰੋਂ ਅਰਿਜੀਤ ਸਿੰਘ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਗੀਤਾਂ ਰਾਹੀਂ ਉਸ ਦੀ ਆਵਾਜ਼ ਸੁਣਾਈ ਦੇਵੇਗੀ। ਉਸ ਨੇ ਕਿਹਾ ਕਿ ਉਸ ਵੱਲੋਂ ਅਧੂਰੇ ਗੀਤ ਮੁਕੰਮਲ ਕੀਤੇ ਜਾਣਗੇ, ਜਿਸ ਰਾਹੀਂ ਪ੍ਰਸ਼ੰਸਕਾਂ ਨੂੰ ਉਸ ਦੀ ਆਵਾਜ਼ ਸੁਣਾਈ ਦਿੰਦੀ ਰਹੇਗੀ। ਜਨਵਰੀ ਵਿੱਚ ਉਸ ਨੇ ਅਜਿਹਾ ਫੈਸਲਾ ਕੀਤਾ ਸੀ, ਜਿਸ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਸੀ। ਫੈ਼ਸਲੇ ਅਨੁਸਾਰ ਗਾਇਕ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਨਵੇਂ ਪਲੇਬੈਕ ਅਸਾਈਨਮੈਂਟ ਨਹੀਂ ਲਵੇਗਾ। 27 ਜਨਵਰੀ ਨੂੰ ਉਸ ਨੇ ਐਕਸ ’ਤੇ ਲਿਖਿਆ, ‘‘ਹੈਲੋ, ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇੰਨੇ ਸਾਲਾਂ ਤੱਕ ਸਰੋਤਿਆਂ ਵਜੋਂ ਪਿਆਰ ਦਿੱਤਾ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਹੁਣ ਤੋਂ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਅਸਾਈਨਮੈਂਟ ਨਹੀਂ ਲਵਾਂਗਾ। ਮੈਂ ਇਸ ਤੋਂ ਸੇਵਾਮੁਕਤ ਹੋ ਰਿਹਾ ਹਾਂ। ਇਹ ਇੱਕ ਸ਼ਾਨਦਾਰ ਯਾਤਰਾ ਸੀ।’’ ਹੁਣ ਆਪਣੇ ਨਿੱਜੀ ਐਕਸ ਖਾਤੇ ’ਤੇ ਸਾਂਝੇ ਕੀਤੇ ਨਵੇਂ ਨੋਟ ਵਿੱਚ ਅਰਿਜੀਤ ਨੇ ਸਿੱਧੇ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਉਸ ਨੇ ਸਪੱਸ਼ਟ ਕੀਤਾ ਕਿ ਉਸ ਨੇ ਨਵਾਂ ਕੰਮ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ ਪਰ ਉਸ ਕੋਲ ਹਾਲੇ ਵੀ ਅਧੂਰੇ ਟਰੈਕਾਂ ਨੂੰ ਪੂਰਾ ਕਰਨ ਲਈ ਲੰਮੀ ਸੂਚੀ ਹੈ। ਉਸ ਨੇ ਕਿਹਾ, ‘‘ਬਹੁਤ ਸਾਰੇ ਅਧੂਰੇ ਗੀਤ ਹਨ, ਉਹ ਉਦੋਂ ਤੱਕ ਰਿਲੀਜ਼ ਹੁੰਦੇ ਰਹਿਣਗੇ, ਜਦੋਂ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੇ। ਸ਼ਾਇਦ ਇਸ ਪੂਰੇ ਸਾਲ ਦੌਰਾਨ ਜਾਂ ਅਗਲੇ ਸਾਲ ਤੱਕ ਵੀ।’’ ਉਸ ਵੱਲੋਂ ਸੇਵਾਮੁਕਤੀ ਦੇ ਐਲਾਨ ਤੋਂ ਤੁਰੰਤ ਬਾਅਦ ਅਦਾਕਾਰ ਆਮਿਰ ਖ਼ਾਨ ਆਪਣੇ ਪੁੱਤਰ ਜੁਨੈਦ ਖ਼ਾਨ ਦੀ ਆਉਣ ਵਾਲੀ ਫਿਲਮ ‘ਏਕ ਦਿਨ’ ਲਈ ਟਾਈਟਲ ਟਰੈਕ ਰਿਕਾਰਡ ਕਰਨ ਸਬੰਧੀ ਗਾਇਕ ਨੂੰ ਮਿਲਣ ਉਸ ਦੇ ਜੱਦੀ ਸ਼ਹਿਰ ਗਏ ਸਨ। ਆਮਿਰ ਖ਼ਾਨ ਪ੍ਰੋਡਕਸ਼ਨ ਵੱਲੋਂ ਸਾਂਝੇ ਕੀਤੇ ਗਏ ਪਰਦੇ ਦੇ ਪਿੱਛੇ ਦੇ ਵੀਡੀਓ ਵਿੱਚ ਆਮਿਰ ਉਸ ਨੂੰ ਪਲੇਬੈਕ ਗਾਇਕੀ ਨਾ ਛੱਡਣ ਦੀ ਤਕੀਦ ਕਰਦੇ ਹੋਏ ਦੇਖਿਆ ਗਿਆ ਹੈ। ਇਸ ਮੌਕੇ ਆਮਿਰ ਅਰਿਜੀਤ ਨੂੰ ਇਹ ਕਹਿੰਦੇ ਹੋਏ ਦੇਖੇ ਗਏ, ‘‘ਐਸੇ ਮਤ ਕਰ ਯਾਰ, ਹਮ ਲੋਗੋਂ ਕਾ ਕਿਆ ਹੋਗਾ।’’

Advertisement
Advertisement
×