ਜੀ ਵੀ ਪ੍ਰਕਾਸ਼ ਕੁਮਾਰ ਨੂੰ ਕੌਮੀ ਪੁਰਸਕਾਰ ਮਿਲਣ ’ਤੇ ਏ ਆਰ ਰਹਿਮਾਨ ਨੇ ਵਧਾਈ ਦਿੱਤੀ
ਸੰਗੀਤਕਾਰ ਏ ਆਰ ਰਹਿਮਾਨ ਨੇ ਆਪਣੇ ਭਾਣਜੇ ਜੀ ਵੀ ਪ੍ਰਕਾਸ਼ ਕੁਮਾਰ ਨੂੰ ਫਿਲਮ ‘ਅਮਰਨ’ ਲਈ ਕੌਮੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਅਤੇ ਇਸ ਨੂੰ ‘ਮਾਣ ਦੇ ਪਲ’ ਦੱਸਿਆ। 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ’ਚ ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗਰਾਊਂਡ ਸਕੋਰ) ਦੇ ਪੁਰਸਕਾਰ...
ਸੰਗੀਤਕਾਰ ਏ ਆਰ ਰਹਿਮਾਨ ਨੇ ਆਪਣੇ ਭਾਣਜੇ ਜੀ ਵੀ ਪ੍ਰਕਾਸ਼ ਕੁਮਾਰ ਨੂੰ ਫਿਲਮ ‘ਅਮਰਨ’ ਲਈ ਕੌਮੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਅਤੇ ਇਸ ਨੂੰ ‘ਮਾਣ ਦੇ ਪਲ’ ਦੱਸਿਆ। 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ’ਚ ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗਰਾਊਂਡ ਸਕੋਰ) ਦੇ ਪੁਰਸਕਾਰ ਲਈ ਕੁਮਾਰ ਨੂੰ ਚੁਣਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਜਿਸ ’ਚ ਭਾਰਤੀ ਸਿਨੇਮਾ ਦੀ 2024 ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਕੀਤਾ ਗਿਆ। ਰਹਿਮਾਨ ਨੇ ਐਤਵਾਰ ਨੂੰ ‘ਐਕਸ’ ’ਤੇ ਇਕ ਪੋਸਟ ਸਾਂਝੀ ਕਰਕੇ ਲਿਖਿਆ, ‘‘ਜੀ ਵੀ ਪ੍ਰਕਾਸ਼, ਤੁਹਾਨੂੰ ਤੀਜੇ ਕੌਮੀ ਪੁਰਸਕਾਰ ਲਈ ਚੁਣੇ ਜਾਣ ’ਤੇ ਵਧਾਈ।’’ ਰਹਿਮਾਨ ਨੇ ਕਿਹਾ, ‘‘ਸਾਡੇ ਪਰਿਵਾਰ ਲਈ ਇਹ ਮਾਣ ਵਾਲੇ ਪਲ ਹਨ।
ਸਾਡੇ ਪਰਿਵਾਰ ਨੂੰ ਮਿਲਣ ਵਾਲਾ ਇਹ 10ਵਾਂ ਕੌਮੀ ਪੁਰਸਕਾਰ ਹੈ। ਸੰਗੀਤ ਪ੍ਰਤੀ ਤੁਹਾਡਾ ਜਨੂਨ, ਇਮਾਨਦਾਰੀ ਅਤੇ ਸਮਰਪਣ ਲਗਾਤਾਰ ਪ੍ਰੇਰਿਤ ਕਰਦਾ ਹੈ। ਤੁਹਾਨੂੰ ਅੱਗੇ ਵੀ ਅਜਿਹੀਆਂ ਹੋਰ ਮਾਣਮੱਤੀਆਂ ਤਰੱਕੀਆਂ ਹਾਸਲ ਹੋਣ। ਇਹੀ ਸ਼ੁਭਕਾਮਨਾਵਾਂ ਹਨ।’’ ਕੁਮਾਰ ਇਸ ਤੋਂ ਪਹਿਲਾਂ 2022 ’ਚ ਫਿਲਮ ‘ਸੁੁਰਰਈ ਪੋਟਰੂ’ ਲਈ ਸਰਵੋਤਮ ਨਿਰਦੇਸ਼ਕ (ਬੈਕਗਰਾਊਂਡ ਸਕੋਰ) ਦਾ ਕੌਮੀ ਪੁਰਸਕਾਰ ਜਿੱਤ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਲ 2025 ’ਚ ਫਿਲਮ ‘ਵਾਥੀ’ ਲਈ ਸਰਵੋਤਮ ਸੰਗੀਤ ਨਿਰਦੇਸ਼ਨ (ਗੀਤ) ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

