‘ਧੁਰੰਧਰ’ ’ਤੇ ਪਾਬੰਦੀ ਖ਼ਿਲਾਫ਼ ਮੋਦੀ ਨੂੰ ਅਪੀਲ
ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ (ਆਈ ਐੱਮ ਪੀ ਪੀ ਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਫਿਲਮ ‘ਧੁਰੰਧਰ’ ’ਤੇ ਯੂ ਏ ਈ ਅਤੇ ਪੱਛਮੀ ਏਸ਼ੀਆ ਦੇ ਕਈ ਹੋਰ ਦੇਸ਼ਾਂ ਵੱਲੋਂ ਲਗਾਈ ਇਕਪਾਸੜ ਪਾਬੰਦੀ ਨੂੰ ਲੈ ਕੇ ਦਖ਼ਲ ਦੇਣ ਦੀ ਅਪੀਲ...
Advertisement
ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ (ਆਈ ਐੱਮ ਪੀ ਪੀ ਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਫਿਲਮ ‘ਧੁਰੰਧਰ’ ’ਤੇ ਯੂ ਏ ਈ ਅਤੇ ਪੱਛਮੀ ਏਸ਼ੀਆ ਦੇ ਕਈ ਹੋਰ ਦੇਸ਼ਾਂ ਵੱਲੋਂ ਲਗਾਈ ਇਕਪਾਸੜ ਪਾਬੰਦੀ ਨੂੰ ਲੈ ਕੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਆਈ ਐੱਮ ਪੀ ਪੀ ਏ ਨੇ ਇਸ ਪਾਬੰਦੀ ਨੂੰ ਆਪਣੀ ਗੱਲ ਕਹਿਣ ਦੀ ਸੁਤੰਤਰਤਾ ਦੇ ਹੱਕ ’ਤੇ ਡਾਕਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਆਈ ਐੱਮ ਪੀ ਪੀ ਏ ਨੇ ਕਿਹਾ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ ਬੀ ਐੱਫ ਸੀ) ਤੋਂ ਪ੍ਰਮਾਣ ਪੱਤਰ ਮਿਲਣ ਦੇ ਬਾਵਜੂਦ ਫਿਲਮ ’ਤੇ ਯੂ ਏ ਈ, ਬਹਿਰੀਨ, ਕੁਵੈਤ, ਕਤਰ, ਓਮਾਨ ਅਤੇ ਸਾਊਦੀ ਅਰਬ ’ਚ ਪਾਬੰਦੀ ਲਗਾਈ ਗਈ ਹੈ। ਆਈ ਐੱਮ ਪੀ ਪੀ ਏ ਨੇ ਪੱਤਰ ’ਚ ਕਿਹਾ, ‘‘ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਦੇਸ਼ਾਂ ਵੱਲੋਂ ਫਿਲਮ ‘ਧੁਰੰਧਰ’ ’ਤੇ ਲਗਾਈ ਇਕਪਾਸੜ ਪਾਬੰਦੀ ਦੇ ਸਬੰਧ ’ਚ ਦਖਲ ਦਿੱਤਾ ਜਾਵੇ।
Advertisement
Advertisement
×

