ਅਨੁਸ਼ਕਾ ਸ਼ਰਮਾ ਨੇ ਪਰਿਵਾਰ ਸਣੇ ਦੁਬਈ ’ਚ ਨਵਾਂ ਸਾਲ ਮਨਾਇਆ
ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ-ਕੱਲ੍ਹ ਦੁਬਈ ’ਚ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬੀਤਾ ਰਹੀ ਹੈ। ਇਸ ਮੌਕੇ ਉਨ੍ਹਾਂ ਇਕੱਠਿਆਂ ਨਵੇਂ ਸਾਲ ਦੇ ਜਸ਼ਨ ਵੀ ਮਨਾਏ, ਜਿਸ ਦੀ ਤਸਵੀਰ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤੀ।...
ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ-ਕੱਲ੍ਹ ਦੁਬਈ ’ਚ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬੀਤਾ ਰਹੀ ਹੈ। ਇਸ ਮੌਕੇ ਉਨ੍ਹਾਂ ਇਕੱਠਿਆਂ ਨਵੇਂ ਸਾਲ ਦੇ ਜਸ਼ਨ ਵੀ ਮਨਾਏ, ਜਿਸ ਦੀ ਤਸਵੀਰ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤੀ। ਸਾਲ 2026 ਦੀ ਪੋਸਟ ਕੀਤੀ ਉਸ ਦੀ ਇਹ ਪਹਿਲੀ ਤਸਵੀਰ ਖਾਸੀ ਵਾਇਰਲ ਹੋ ਰਹੀ ਹੈ। ਇਸ ਪੋਸਟ ’ਤੇ ਸਟਾਰ ਜੋੜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਮਿਲ ਰਹੀਆਂ ਹਨ। ਤਸਵੀਰ ਵਿੱਚ ਅਨੁਸ਼ਕਾ ਸ਼ਰਮਾ ਨੇ ਕਾਲੀ ਪੁਸ਼ਾਕ ਪਹਿਨੀ ਹੋਈ ਹੈ, ਜਦੋਂ ਕਿ ਵਿਰਾਟ ਨੇਵੀ ਬਲੂ ਸੂਟ ’ਚ ਹੈ, ਜਿਵੇਂ ਹੀ ਵਿਰਾਟ ਨੇ ਤਸਵੀਰ ਪੋਸਟ ਕੀਤੀ, ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਦੀ ਝੜੀ ਲੱਗ ਗਈ। ਕਿਸੇ ਨੇ ਜੋੜੇ ‘ਤੇ ਆਪਣਾ ਪਿਆਰ ਦਿਖਾਉਣ ਲਈ ਤਾੜੀਆਂ ਮਾਰੀਆਂ। ਕਈ ਪ੍ਰਸ਼ੰਸਕ ਨੇ ‘ਰਾਜਾ ਅਤੇ ਉਸ ਦੀ ਰਾਣੀ’ ਨਾਲ ਟਿੱਪਣੀ ਕੀਤੀ। ਇਕ ਹੋਰ ਨੇ ਕਿਹਾ, ‘‘ਕਿੰਨਾ ਸੁੰਦਰ’’, ਇਕ ਨੇ ਕਿਹਾ, ‘‘ਨਜ਼ਰ ਨਾ ਲੱਗੇ।’’ ਇਸ ਦੇ ਨਾਲ ਹੀ ਵਿਰਾਟ ਦੇ ਭਰਾ ਵਿਕਾਸ ਕੋਹਲੀ ਨੇ ਵੀ ਕੱਲ੍ਹ ਰਾਤ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਵਿਰਾਟ ਆਪਣੇ ਸਹੁਰੇ, ਭਰਾ ਅਤੇ ਜੀਜੇ ਨਾਲ ਤਸਵੀਰ ਖਿਚਵਾਉਂਦੇ ਦਿਖਾਈ ਦੇ ਰਹੇ ਹਨ। ਇਸ ਪੋਸਟ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ, ‘‘ਦਿ ਬੁਆਏਜ਼।’’ ਇਸ ਮੌਕੇ ਅਨੁਸ਼ਕਾ ਦੀ ਮਾਂ ਅਤੇ ਵਿਰਾਟ ਦੀ ਭੈਣ ਭਾਵਨਾ ਵੀ ਮੌਜੂਦ ਸਨ। ਇਸ ਪਰਿਵਾਰਕ ਤਸਵੀਰ ਵਿੱਚ ਵਿਰਾਟ ਦੀ ਭਤੀਜੀ ਅਤੇ ਭਤੀਜੇ ਵੀ ਦਿਖਾਈ ਦੇ ਰਹੇ ਹਨ। ਇਕ ਤਸਵੀਰ ਵਿੱਚ ਵਿਰਾਟ ਅਤੇ ਅਨੁਸ਼ਕਾ ਨਿੱਘੀਆਂ ਮੁਸਕਰਾਹਟਾਂ ਸਾਂਝੀਆਂ ਕਰਦੇ ਹੋਏ ਦਿਖਾਈ ਦੇ ਰਹੇ ਹਨ।

