DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਨੁਪਮ ਖੇਰ ਨੂੰ ‘ਕੈਲਰੀ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ

ਅਦਾਕਾਰ ਅਨੁਪਮ ਖੇਰ ਨੇ ਕੈਨੇਡੀਅਨ-ਭਾਰਤੀ ਫਿਲਮ ‘ਕੈਲਰੀ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਯੂ ਕੇ ਏਸ਼ੀਅਨ ਫ਼ਿਲਮ ਮੇਲੇ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਫਲੇਮ ਪੁਰਸਕਾਰ ਜਿੱਤਿਆ ਹੈ। ਇਸ ਤਰ੍ਹਾਂ ਉਨ੍ਹਾਂ ਆਪਣੇ ਕਰੀਅਰ ਵਿੱਚ ਇੱਕ ਹੋਰ ਕੌਮਾਂਤਰੀ ਪ੍ਰਾਪਤੀ ਜੋੜ ਲਈ...

  • fb
  • twitter
  • whatsapp
  • whatsapp
Advertisement

ਅਦਾਕਾਰ ਅਨੁਪਮ ਖੇਰ ਨੇ ਕੈਨੇਡੀਅਨ-ਭਾਰਤੀ ਫਿਲਮ ‘ਕੈਲਰੀ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਯੂ ਕੇ ਏਸ਼ੀਅਨ ਫ਼ਿਲਮ ਮੇਲੇ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਫਲੇਮ ਪੁਰਸਕਾਰ ਜਿੱਤਿਆ ਹੈ। ਇਸ ਤਰ੍ਹਾਂ ਉਨ੍ਹਾਂ ਆਪਣੇ ਕਰੀਅਰ ਵਿੱਚ ਇੱਕ ਹੋਰ ਕੌਮਾਂਤਰੀ ਪ੍ਰਾਪਤੀ ਜੋੜ ਲਈ ਹੈ। ਨਿਰਦੇਸ਼ਕ ਈਸ਼ਾ ਮਰਜਾਰਾ ਦੀ ਇਸ ਫ਼ਿਲਮ ਨੇ ਏਸ਼ੀਅਨ ਫ਼ਿਲਮ ਮੇਲੇ ਵਿੱਚ ਸਰਵੋਤਮ ਫ਼ਿਲਮ ਦਾ ਪੁਰਸਕਾਰ ਜਿੱਤ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇੰਸਟਾਗ੍ਰਾਮ ’ਤੇ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਖੇਰ ਨੇ ਇਸ ਕਿਰਦਾਰ ਨੂੰ ਆਪਣੇ ਕਰੀਅਰ ਦੇ ਭਾਵਨਾਤਮਕ ਰੂਪ ਵਿੱਚ ਸਭ ਤੋਂ ਚੁਣੌਤੀਪੂਰਨ ਕਿਰਦਾਰਾਂ ਵਿੱਚੋਂ ਇੱਕ ਦੱਸਿਆ। ਅਦਾਕਾਰ ਨੇ ਕਿਹਾ, ‘ਇਹ ਕਿਰਦਾਰ ਅਸਲ ਜੀਵਨ ਦੇ ਤਜ਼ਰਬਿਆਂ ਤੋਂ ਪ੍ਰੇਰਿਤ ਸੀ।’ ਇਸ ਪ੍ਰਕਿਰਿਆ ਨੇ ਉਨ੍ਹਾਂ ਨੂੰ ਮਾਨਸਿਕ ਅਤੇ ਜਜ਼ਬਾਤੀ ਤੌਰ ’ਤੇ ਪੂਰੀ ਤਰ੍ਹਾਂ ਨਿਚੋੜ ਦਿੱਤਾ ਸੀ। ਮਨੋਰੰਜਨ ਜਗਤ ਵਿੱਚ ਦਹਾਕਿਆਂ ਦੇ ਸਫ਼ਰ ਤੋਂ ਬਾਅਦ ਕੌਮਾਂਤਰੀ ਮੰਚ ’ਤੇ ਮਾਨਤਾ ਮਿਲਣ ਦੀ ਮਹੱਤਤਾ ਬਾਰੇ ਉਨ੍ਹਾਂ ਲਿਖਿਆ, ‘ਪ੍ਰਸ਼ੰਸਾ ਖੱਟਣਾ ਹਮੇਸ਼ਾ ਸ਼ਾਨਦਾਰ ਅਹਿਸਾਸ ਹੁੰਦਾ ਹੈ, ਖਾਸ ਕਰ ਕੇ ਜਦੋਂ ਇਹ ਵਿਦੇਸ਼ ਵਿੱਚ ਕਿਸੇ ਕੌਮਾਂਤਰੀ ਫਿਲਮ ਲਈ ਮਿਲੇ।’ ਖੇਰ ਨੇ ਨਿਰਦੇਸ਼ਕ ਈਸ਼ਾ ਮਰਜਾਰਾ ਅਤੇ ਨਿਰਮਾਤਾ ਜੋਅ ਬਲਾਸ ਸਮੇਤ ‘ਕੈਲਰੀ’ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਫੈਸਟੀਵਲ ਦੀ ਜਿਊਰੀ ਦਾ ਵੀ ਧੰਨਵਾਦ ਕੀਤਾ। ਪੁਰਸਕਾਰ ਦੇ ਐਲਾਨ ਤੋਂ ਬਾਅਦ ਫ਼ਿਲਮ ਜਗਤ ਦੀਆਂ ਕਈ ਹਸਤੀਆਂ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Advertisement
Advertisement
×