ਅਨੁਪਮ ਖੇਰ ਨੇ 550ਵੀਂ ਫਿਲਮ ਵਿੱਚ ਕੰਮ ਸ਼ੁਰੂ ਕੀਤਾ
ਅਦਾਕਾਰ ਅਨੁਪਮ ਖੇਰ ਨੇ ਆਪਣੀ 550ਵੀਂ ਫਿਲਮ ‘ਖੋਸਲਾ ਕਾ ਘੋਸਲਾ 2’ ’ਚ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦਰਸ਼ਕਾਂ ਵੱਲੋਂ ਦਿੱਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਉਸ ਨੇ ਕੌਮਾਂਤਰੀ...
ਅਦਾਕਾਰ ਅਨੁਪਮ ਖੇਰ ਨੇ ਆਪਣੀ 550ਵੀਂ ਫਿਲਮ ‘ਖੋਸਲਾ ਕਾ ਘੋਸਲਾ 2’ ’ਚ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦਰਸ਼ਕਾਂ ਵੱਲੋਂ ਦਿੱਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਉਸ ਨੇ ਕੌਮਾਂਤਰੀ ਨਿਰਦੇਸ਼ਕ ਵੱਲੋਂ ਕਾਨਜ਼ ਫਿਲਮ ਫੈਸਟੀਵਲ ਦੌਰਾਨ ਆਖੇ ਸ਼ਬਦਾਂ ਨੂੰ ਯਾਦ ਕੀਤਾ, ਜਿਸ ਵਿੱਚ ਉਸ ਵੱਲੋਂ ਕੀਤੀਆਂ ਕੁੱਲ ਫਿਲਮਾਂ ਦੀ ਗਿਣਤੀ ਜਾਣਨ ਤੋਂ ਬਾਅਦ ਉਸ ਨੂੰ ਭਾਰਤੀ ਸਿਨੇਮਾ ਦਾ ਮੈਰਾਥਨ ਮੈਨ ਕਿਹਾ ਸੀ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਦੇ ਖਾਤੇ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਉਹ ਆਪਣੀ 550ਵੀਂ ਫਿਲਮ ‘ਖੋਸਲਾ ਕਾ ਘੋਸਲਾ 2’ ’ਚ ਕੰਮ ਸ਼ੁਰੂ ਕਰਨ ’ਤੇ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਜਦੋਂ ਮੁੰਬਈ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਇਸ ਮੁਕਾਮ ’ਤੇ ਪੁੱਜੇਗਾ। ਉਹ 3 ਜੂਨ 1981 ਨੂੰ ਮੁੰਬਈ ਆਇਆ ਸੀ। ਉਹ ਆਪਣੀ 550ਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਸਮੇਂ ਦਰਸ਼ਕਾਂ ਦਾ ਧੰਨਵਾਦੀ ਹੈ, ਜਿਨ੍ਹਾਂ ਸਦਕਾ ਇਹ ਸੰਭਵ ਹੋ ਸਕਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਫਿਲਮ ‘ਖੋਸਲਾ ਕਾ ਘੋਸਲਾ 2’ ਦੀ ਸ਼ੂਟਿੰਗ ਦਿੱਲੀ ਤੋਂ ਸ਼ੁਰੂ ਕਰੇਗਾ। ਇਸੇ ਦੌਰਾਨ ਅਦਾਕਾਰ ਨੇ ਨਿਰਮਾਤਾਵਾਂ, ਨਿਰਦੇਸ਼ਕਾਂ, ਸਾਥੀ ਕਲਾਕਾਰਾਂ, ਤਕਨੀਸ਼ੀਅਨਾਂ ਅਤੇ ਦਰਸ਼ਕਾਂ ਧੰਨਵਾਦ ਕਰਦਿਆਂ ਕਿਹਾ ਕਿ ਸਿਨੇਮਾ ਜਗਤ ਦਾ ਇਹ ਲੰਮਾ ਸਫ਼ਰ ਇਨ੍ਹਾਂ ਸਭ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ।

