‘ਖੋਸਲਾ ਕਾ ਘੋਸਲਾ 2’ ਵਿੱਚ ਨਜ਼ਰ ਆਉਣਗੇ ਅਨੁਪਮ ਖੇਰ ਤੇ ਰਵੀ ਕਿਸ਼ਨ
ਅਦਾਕਾਰ ਅਨੁਪਮ ਖੇਰ ਨੇ ਰਵੀ ਕਿਸ਼ਨ ਨਾਲ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ਅਗਲੀ ਫਿਲਮ ‘ਖੋਸਲਾ ਕਾ ਘੋਸਲਾ 2’ ਵਿੱਚ ਰਵੀ ਕਿਸ਼ਨ ਨੂੰ ਲੈ ਕੇ ਬਹੁਤ ਖੁਸ਼ ਹੈ। ਖੇਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ‘ਲਾਪਤਾ ਲੇਡੀਜ਼’...
ਅਦਾਕਾਰ ਅਨੁਪਮ ਖੇਰ ਨੇ ਰਵੀ ਕਿਸ਼ਨ ਨਾਲ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ਅਗਲੀ ਫਿਲਮ ‘ਖੋਸਲਾ ਕਾ ਘੋਸਲਾ 2’ ਵਿੱਚ ਰਵੀ ਕਿਸ਼ਨ ਨੂੰ ਲੈ ਕੇ ਬਹੁਤ ਖੁਸ਼ ਹੈ। ਖੇਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ‘ਲਾਪਤਾ ਲੇਡੀਜ਼’ ਦੇ ਅਦਾਕਾਰ ਰਵੀ ਕਿਸ਼ਨ ਦਾ ਬਹੁਤ ਸਤਿਕਾਰ ਕਰਦਾ ਹੈ। ਹਾਲ ਹੀ ਵਿੱਚ ਫਿਲਮ ‘ਤਨਵੀ ਦਿ ਗਰੇਟ’ ਵਿੱਚ ਨਜ਼ਰ ਆਇਆ ਖੇਰ ਇਸ ਫਿਲਮ ਨਾਲ ਨਿਰਦੇਸ਼ਨ ਵਿੱਚ ਵੀ ਵਾਪਸੀ ਕਰ ਰਿਹਾ ਹੈ। ਖੇਰ ਨੇ ਪੋਸਟ ਵਿੱਚ ਲਿਖਿਆ, ‘‘ਸ਼ਾਨਦਾਰ ਅਦਾਕਾਰ ਅਤੇ ਨੇਕਦਿਲ ਇਨਸਾਨ: ਆਪਣੇ ਬਹੁਤ ਪਿਆਰੇ ਦੋਸਤ ਰਵੀ ਕਿਸ਼ਨ ਨੂੰ ‘ਖੋਸਲਾ ਕਾ ਘੋਸਲਾ 2’ ਵਿੱਚ ਸ਼ਾਮਲ ਕਰਦਿਆਂ ਕਾਫ਼ੀ ਖੁਸ਼ੀ ਹੋ ਰਹੀ ਹੈ। ਅਸੀਂ ਬਹੁਤ ਸਮਾਂ ਪਹਿਲਾਂ ਇਕੱਠੇ ਕੰਮ ਕੀਤਾ ਸੀ ਪਰ ਇਹ ਅਨੁਭਵ ਬਹੁਤ ਖਾਸ ਹੋਣ ਵਾਲਾ ਹੈ।’’ ਉਸ ਨੇ ਲਿਖਿਆ, ‘‘ਮੈਂ ਸ਼ਾਨਦਾਰ ਅਦਾਕਾਰ, ਮਿਹਨਤੀ ਸੰਸਦ ਮੈਂਬਰ ਅਤੇ ਸਭ ਤੋਂ ਵੱਧ ਦਿਆਲੂ ਇਨਸਾਨ ਵਜੋਂ ਰਵੀ ਦਾ ਬਹੁਤ ਸਤਿਕਾਰ ਕਰਦਾ ਹਾਂ। ਸ਼ਾਂਤ, ਨਿਮਰ, ਮਦਦਗਾਰ, ਇਮਾਨਦਾਰ ਅਤੇ ਭਾਰਤ ਨਾਲ ਬਹੁਤ ਜ਼ਿਆਦਾ ਲਗਾਅ ਰੱਖਣ ਵਾਲਾ ਦੇਸ਼ ਭਗਤ। ਮੈਂ ਉਸ ਨਾਲ ਖੁਦ ਨੂੰ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਾਂ।’’ ਇਹ ਫਿਲਮ 2006 ਵਿੱਚ ਰਿਲੀਜ਼ ਹੋਈ ਫਿਲਮ ‘ਖੋਸਲਾ ਕਾ ਘੋਸਲਾ’ ਦੀ ਅਗਲੀ ਕੜੀ ਹੈ, ਜਿਸ ਦਾ ਨਿਰਦੇਸ਼ਨ ਦਿਵਾਕਰ ਬੈਨਰਜੀ ਨੇ ਕੀਤਾ ਸੀ। ਇਸ ਫਿਲਮ ਵਿੱਚ ਅਨੁਪਮ ਖੇਰ ਨੇ ਕਮਲ ਕਿਸ਼ੋਰ ਖੋਸਲਾ ਦੀ ਭੂਮਿਕਾ ਨਿਭਾਈ ਸੀ।

