ਅਦਾਕਾਰ ਅੰਸ਼ੂਮਨ ਝਾਅ ਦੀ ਫਿਲਮ ‘ਲੱਕੜਬੱਘਾ 2: ਦਿ ਮੰਕੀ ਬਿਜ਼ਨਸ’ ਇਸ ਦੀਵਾਲੀ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਹ ਫਿਲਮ 2023 ਵਿੱਚ ਆਈ ਫਿਲਮ ‘ਲੱਕੜਬੱਘਾ’ ਦਾ ਅਗਲਾ ਭਾਗ ਹੈ। ਫਿਲਮ ਦਾ ਨਿਰਦੇਸ਼ਨ ਸੰਜੈ ਸ਼ੈਟੀ ਕਰ ਰਹੇ ਹਨ ਅਤੇ ਇਸ ਵਿੱਚ ਰਿਧੀ ਡੋਗਰਾ, ਏਕਸ਼ਾ ਕੇਰੁੰਗ ਅਤੇ ਆਦਿਲ ਹੁਸੈਨ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਇੰਡੋਨੇਸ਼ੀਆ ਦੇ ਦੁਰਲੱਭ ਜਾਨਵਰ ਦੁਆਲੇ ਘੁੰਮਦੀ ਹੈ, ਜਿਸ ਦੀ ਪ੍ਰਜਾਤੀ ਖ਼ਤਰੇ ਦੀ ਕਗਾਰ ’ਤੇ ਹੈ। ਇਸ ਜਾਨਵਰ ਨੂੰ ‘ਸੈਲੀਬੀਜ਼ ਕ੍ਰੈਸਟਡ ਮਕਾਕ’ ਜਾਂ ਉੱਤਰੀ ਸੁਲਾਵੇਸੀ ਦਾ ‘ਯਾਕੀ ਬਾਂਦਰ’ ਵੀ ਕਿਹਾ ਜਾਂਦਾ ਹੈ। ਪ੍ਰੋਡਕਸ਼ਨ ਬੈਨਰ ਨੇ ਅੱਜ ਝਾਅ ਦੇ ਜਨਮ ਦਿਨ ਮੌਕੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ ਦਾ ਟੀਜ਼ਰ ਪੋਸਟਰ ਸਾਂਝਾ ਕੀਤਾ। ਪੋਸਟਰ ਦੀ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, ‘ਉਸ ਦੇ ਜਨਮ ਦਿਨ ’ਤੇ, ਲੜਾਈ ਜਾਰੀ ਹੈ! ਭਾਰਤ ਦੀ ਸਭ ਤੋਂ ਵੱਡੀ ਹੈਂਡ-ਟੂ-ਹੈਂਡ ਲੜਾਈ ਵਾਲੀ ਐਕਸ਼ਨ ਫਿਲਮ ਦਾ ਟੀਜ਼ਰ ਪੋਸਟਰ ਪੇਸ਼ ਹੈ। ਵੱਡਾ ਸ਼ਿਕਾਰ, ਜੰਗਲ ਅਤੇ ਬੇਜ਼ੁਬਾਨਾਂ ਦੀ ਰੱਖਿਆ ਕਰਨ ਦਾ ਮਿਸ਼ਨ।’ ਅੰਸ਼ੂਮਨ ਝਾਅ ਨੇ ਕਿਹਾ ਕਿ ਇਹ ਫਿਲਮ ਉਸ ਲਈ ‘ਬਹੁਤ ਨਿੱਜੀ’ ਹੈ। ਉਸ ਨੇ ਬਿਆਨ ਵਿੱਚ ਕਿਹਾ, ‘ਭਗਵਾਨ ਹਨੂੰਮਾਨ ਬਚਪਨ ਤੋਂ ਹੀ ਮੇਰੇ ਲਈ ਪ੍ਰੇਰਨਾ ਸਰੋਤ ਰਹੇ ਹਨ - ਉਹ ਮੇਰੇ ਲਈ ਤਾਕਤ, ਵਫ਼ਾਦਾਰੀ, ਹਿੰਮਤ ਅਤੇ ਸੇਵਾ ਦਾ ਪ੍ਰਤੀਕ ਹਨ। ਇਹ ਫਿਲਮ ਸਿਰਫ਼ ‘ਲੱਕੜਬੱਘਾ 1’ ਦਾ ਅਗਲਾ ਭਾਗ ਨਹੀਂ, ਸਗੋਂ ਇਹ ਭਗਵਾਨ ਹਨੂੰਮਾਨ ਲਈ ਛੋਟੀ ਜਿਹੀ ਸਿਨੇਮੈਟਿਕ ਪ੍ਰਾਰਥਨਾ ਹੈ।’ ਜ਼ਿਕਰਯੋਗ ਹੈ ਕਿ ਇਸ ਫਰੈਂਚਾਇਜ਼ੀ ਦੀ ਪਹਿਲੀ ਫਿਲਮ ਅਰਜੁਨ (ਝਾਅ) ਦੇ ਦੁਆਲੇ ਘੁੰਮਦੀ ਸੀ, ਜੋ ਮਾਰਸ਼ਲ ਆਰਟਸ ਮਾਸਟਰ ਅਤੇ ਜਾਨਵਰਾਂ ਦਾ ਰੱਖਿਅਕ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

