ਗੁੰਮਨਾਮ ਦੇਸ਼ ਭਗਤ ਬਾਬਾ ਮੇਹਰ ਸਿੰਘ ਅਲੀਪੁਰ

ਗੁੰਮਨਾਮ ਦੇਸ਼ ਭਗਤ ਬਾਬਾ ਮੇਹਰ ਸਿੰਘ ਅਲੀਪੁਰ

3 ਜੁਲਾਈ ਨੂੰ ਬਰਸੀ ਮੌਕੇ ਵਿਸ਼ੇਸ਼ 

ਜਸਦੇਵ ਸਿੰਘ ਲਲਤੋਂ

ਦੇਸ਼ ਵਿੱਚ ਆਜ਼ਾਦੀ ਦਾ ਪਰਚਮ ਲਹਿਰਾਉਣ ਤੇ ਨਵਾਂ ਕੌਮੀ ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ ਰਣ-ਤੱਤੇ ਵਿੱਚ ਜੂਝਣ ਵਾਲੀਆਂ ਦੇਸ਼ ਭਗਤ ਲੋਕ ਲਹਿਰਾਂ ਵਿੱਚ ਇੰਨੀ ਖਿੱਚਣ-ਸ਼ਕਤੀ ਹੁੰਦੀ ਹੈ ਕਿ ਉਹ ਕਹਿਣੀ ਕਰਨੀ ਦੇ ਪੂਰੇ ਸੰਤਾਂ-ਮਹਾਤਮਾਂ ਨੂੰ ਵੀ ਆਪਣੇ ਵਿੱਚ ਆਤਮ-ਸ਼ਾਂਤ ਕਰ ਲੈਂਦੀਆ ਹਨ। ਬਾਬਾ ਮੇਹਰ ਸਿੰਘ ਅਲੀਪੁਰ ਨੂੰ ਵੀ ਲੋਕ ਲਹਿਰਾਂ ਨੇ ਅਜਿਹਾ ਪ੍ਰਭਾਵਿਤ ਕੀਤਾ ਕਿ ਉਹ ਦੇਸ਼ ਵਾਸੀਆਂ ਲਈ ਕੁਰਬਾਨ ਹੋ ਗਏ।

ਮੇਹਰ ਸਿੰਘ ਦਾ ਜਨਮ 1885 ਈ. ਵਿੱਚ ਗੁਲਾਬ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਪਿੰਡ ਬ੍ਰਹਮਪੁਰਾ ਤਹਿਸੀਲ ਪੱਟੀ ਵਿੱਚ ਹੋਇਆ। ਉਹ ਬਚਪਨ ਵਿੱਚ ਹੀ ਅਲੀਪੁਰ ਚਲੇ ਗਏ ਤੇ ਉਥੇ ਹੀ ਪੱਕੇ ਤੌਰ ’ਤੇ ਵਸ ਗਏ। ਉਨ੍ਹਾਂ ਦੇ ਦੂਜੇ ਭਰਾ ਵਧਾਵਾ ਸਿੰਘ ਵੀ ਧਾਰਮਿਕ ਵਿਚਾਰਧਾਰਾ ’ਚ ਪਰਪੱਕ ਤੇ ਗੁਰੂ ਘਰ ਦੇ ਨਾਮਵਰ ਗ੍ਰੰਥੀ ਅਤੇ ਤਿਆਗੀ ਸੱਜਣ ਸਨ। ਮੇਹਰ ਸਿੰਘ ਭਾਵੇਂ ਘੱਟ-ਪੜ੍ਹੇ ਲਿਖੇ ਸਨ, ਪਰ ਗੁਰੂ ਘਰਾਂ ’ਚੋਂ ਹਾਸਲ ਸਿੱਖਿਆ ਰਾਹੀਂ ਪੰਜਾਬੀ ਪੜ੍ਹਨ-ਲਿਖਣ ਦੇ ਸਮਰੱਥ ਬਣ ਗਏ ਸਨ। ਉਹ ਭਜਨ ਬੰਦਗੀ ਦੇ ਨਾਲ-ਨਾਲ ਜੜ੍ਹੀ-ਬੂਟੀਆਂ ਤੋਂ ਦਵਾਈਆਂ ਤਿਆਰ ਕਰਨੀਆਂ ਵੀ ਸਿੱਖ ਗਏ। ਉਨ੍ਹਾਂ ਕੋਲ ਗ਼ਦਰੀ ਯੋਧਿਆਂ ਦਾ ਗੁਪਤ ਰੂਪ ’ਚ ਆਉਣ-ਜਾਣ ਬਣਿਆ ਹੋਇਆ ਸੀ। ਜਿਥੇ ਦਿਨ ਵੇਲੇ ਉਹ ਗਊਆਂ ਦੀ ਸੇਵਾ-ਸੰਭਾਲ ਕਰਦੇ ਤੇ ਮਰੀਜ਼ਾਂ ਨੂੰ ਦਵਾਈਆਂ ਦਿੰਦੇ, ਉਥੇ ਰਾਤ ਨੂੰ ਗ਼ਦਰੀਆਂ ਲਈ ਰੋਟੀ-ਪਾਣੀ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰਦੇ।  

ਗ਼ਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ 13 ਅਪਰੈਲ 1919 ਦੀ ਵਿਸਾਖੀ ਮੌਕੇ, ਜੱਲ੍ਹਿਆਂਵਾਲਾ ਬਾਗ ਅੰਮ੍ਰਿਤਸਰ ’ਚ ਹੋਣ ਵਾਲੇ ਇਤਿਹਾਸਕ ਤੇ ਸਾਂਝੇ ਇਕੱਠ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਲਈ ਗੁੜ ਤੇ ਛੋਲੇ ਲੈ ਕੇ 8 ਦਿਨ ਪਹਿਲਾਂ ਹੀ ਪੈਦਲ ਯਾਤਰਾ ’ਤੇ ਚੱਲ ਪਏ। ਗਵਰਨਰ ਜਨਰਲ ਉਡਵਾਇਰ ਦੇ ਹੁਕਮਾਂ ’ਤੇ ਜਨਰਲ ਡਾਇਰ ਦੀ ਸਿੱਧੀ ਕਮਾਨ ਹੇਠ ਜ਼ਾਲਮ ਅੰਗਰੇਜ਼ੀ ਫ਼ੌਜ ਨੇ ਗੋਲੀਆਂ ਦਾ ਮੀਂਹ ਵਰ੍ਹਾਇਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਭਾਰਤੀ ਸ਼ਹੀਦ ਤੇ ਬੁਰੀ ਤਰ੍ਹਾਂ ਫੱਟੜ ਹੋਏ। ਅਨੇਕਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਖੂਹ ’ਚ ਛਾਲਾਂ ਮਾਰੀਆਂ। ਮੇਹਰ ਸਿੰਘ ਦੀ ਸੱਜੀ ਵੱਖੀ ਨੂੰ ਛੂਹ ਕੇ ਗੋਲੀ ਲੰਘ ਗਈ, ਫੱਟੜ ਹੋਏ ਪਰ ਬਚ ਗਏ। 

1920-25 ਦੌਰਾਨ ਗੁਰਦੁਆਰਿਆਂ ਨੂੰ ਅੰਗਰੇਜ਼ ਦੇ ਝੋਲੀ ਚੁੱਕ ਤੇ ਭ੍ਰਿਸ਼ਟ ਮਸੰਦਾਂ ਤੋਂ ਮੁਕਤ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ। ਲਾਹੌਰ ਨੇੜੇ ਭਾਈ ਫੇਰੂ ਦਾ ਮੋਰਚਾ ਲੱਗਿਆ, ਜਿਸ ਵਿੱਚ ਹਿੱਸਾ ਲੈਣ ਕਰਕੇ ਸੰਤ ਮੇਹਰ ਸਿੰਘ ਨੂੰ 19 ਜਨਵਰੀ 1924 ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਖੇਪ ਮੁਕੱਦਮੇ ਪਿਛੋਂ ਉਨ੍ਹਾਂ ਨੂੰ 2 ਸਾਲ ਦੀ ਕੈਦ ਤੇ 500 ਰੁਪਏ ਜੁਰਮਾਨਾ ਹੋਇਆ। ਜੁਰਮਾਨਾ ਨਾ ਭਰ ਸਕਣ ਕਰਕੇ ਮੁਲਤਾਨ ਜੇਲ੍ਹ ਵਿੱਚ ਢਾਈ ਸਾਲ ਕੈਦ ਕੱਟੀ। 

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਉਭਰੀ ਕੌਮੀ ਲਹਿਰ ਵੇਲੇ 1930 ’ਚ ਉਨ੍ਹਾਂ ’ਤੇ ਪਿਸਤੌਲ ਦਾ ਮੁਕੱਦਮਾ ਪਾ ਕੇ ਡੇਢ ਸਾਲ ਰਾਵਲਪਿੰਡੀ ਤੇ ਕਸੂਰ ਜੇਲ੍ਹਾਂ ਅੰਦਰ ਡੱਕੀ ਰੱਖਿਆ। 1940 ’ਚ ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਕਾਰਜਾਂ ਲਈ ਮੈਕਾਲਿਸਟਰ ਰੋਡ, ਜਾਰਜ ਟਾਊਨ ਮਲੇਸ਼ੀਆ ਤੇ ਇਸ ਤੋਂ ਮਗਰੋਂ ਸਿੰਗਾਪੁਰ ਵੀ ਗਏ। 1942 ’ਚ ’ਭਾਰਤ ਛੱਡੋ ਅੰਦੋਲਨ’ ’ਚ 6 ਮਹੀਨੇ ਕੈਦ ਕੱਟੀ। 1965 ਦੀ ਹਿੰਦ-ਪਾਕਿ ਜੰਗ ਮੌਕੇ ਉਹ ਬਿਰਧ ਹੋਣ ਦੇ ਬਾਵਜੂਦ ਪਿੰਡ ਮਹਿਮੂਦਪੁਰਾ ’ਚ ਵਰ੍ਹਦੀਆਂ ਗੋਲੀਆਂ ’ਚ 8 ਦਿਨ ਖੂਹ ਗੇੜ ਕੇ ਫੌਜੀਆਂ ਲਈ ਪਾਣੀ ਦੀ ਸੇਵਾ ਕਰਦੇ ਰਹੇ। 3 ਜੁਲਾਈ 1974 ਨੂੰ ਸੰਤ ਮੇਹਰ ਸਿੰਘ ਸਦੀਵੀ ਵਿਛੋੜਾ ਦੇ ਗਏ। 
ਸੰਪਰਕ: 0161-2805677

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All