DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਨਿਲ ਕਪੂਰ ਦਾ ਸ਼ੋਅ ‘24’ ਜੀਓਹੌਟਸਟਾਰ ’ਤੇ ਵਾਪਸੀ ਕਰੇਗਾ

ਅਦਾਕਾਰ ਅਨਿਲ ਕਪੂਰ ਦਾ ਸ਼ੋਅ ‘24’ ਹੁਣ ਸਟ੍ਰੀਮਿੰਗ ਪਲੇਟਫਾਰਮ ਜੀਓਹੌਟਸਟਾਰ ’ਤੇ ਵਾਪਸੀ ਕਰ ਰਿਹਾ ਹੈ। ਐਕਸ਼ਨ ਤੇ ਰੁਮਾਂਚ ਭਰਪੂਰ ਇਹ ਸ਼ੋਅ, ਜੋ ਇਸੇ ਨਾਮ ਦੀ ਅਮਰੀਕੀ ਸੀਰੀਜ਼ ਦਾ ਭਾਰਤੀ ਰੂਪ ਹੈ, ਭਾਰਤ ਵਿੱਚ ਕਲਰਜ਼ ਟੀਵੀ ’ਤੇ ਦੋ ਸੀਜ਼ਨਾਂ ਤੱਕ ਚੱਲਿਆ...

  • fb
  • twitter
  • whatsapp
  • whatsapp
Advertisement

ਅਦਾਕਾਰ ਅਨਿਲ ਕਪੂਰ ਦਾ ਸ਼ੋਅ ‘24’ ਹੁਣ ਸਟ੍ਰੀਮਿੰਗ ਪਲੇਟਫਾਰਮ ਜੀਓਹੌਟਸਟਾਰ ’ਤੇ ਵਾਪਸੀ ਕਰ ਰਿਹਾ ਹੈ। ਐਕਸ਼ਨ ਤੇ ਰੁਮਾਂਚ ਭਰਪੂਰ ਇਹ ਸ਼ੋਅ, ਜੋ ਇਸੇ ਨਾਮ ਦੀ ਅਮਰੀਕੀ ਸੀਰੀਜ਼ ਦਾ ਭਾਰਤੀ ਰੂਪ ਹੈ, ਭਾਰਤ ਵਿੱਚ ਕਲਰਜ਼ ਟੀਵੀ ’ਤੇ ਦੋ ਸੀਜ਼ਨਾਂ ਤੱਕ ਚੱਲਿਆ ਸੀ। ਇਸ ਦਾ ਪਹਿਲਾ ਸੀਜ਼ਨ 2013 ਵਿੱਚ ਪ੍ਰਸਾਰਿਤ ਹੋਇਆ ਸੀ, ਜਿਸ ਤੋਂ ਬਾਅਦ 2016 ਵਿੱਚ ਦੂਜਾ ਸੀਜ਼ਨ ਆਇਆ। ਇਸ ਸ਼ੋਅ ਨੇ ਆਪਣੀ ਦਮਦਾਰ ਕਹਾਣੀ ਤੇ ਕਲਾਕਾਰਾਂ ਦੇ ਸ਼ਾਨਦਾਰ ਅਭਿਨੈ ਲਈ ਕਾਫੀ ਪ੍ਰਸ਼ੰਸਾ ਖੱਟੀ ਸੀ। ਸ਼ੋਅ ਦੇ ਨਿਰਦੇਸ਼ਕ ਅਭਿਨਯ ਦਿਓ ਸਨ ਅਤੇ ਇਸ ਦੀ ਪਟਕਥਾ ਰੇਂਸਿਲ ਡੀਸਿਲਵਾ ਨੇ ਲਿਖੀ ਸੀ। ਇਹ ਕਹਾਣੀ ਅਤਿਵਾਦ-ਵਿਰੋਧੀ ਯੂਨਿਟ (ਏ ਟੀ ਯੂ) ਦੇ ਮੁਖੀ ਜੈ ਸਿੰਘ ਰਾਠੌੜ (ਅਨਿਲ ਕਪੂਰ) ਦੇ ਇਰਦ-ਗਿਰਦ ਘੁੰਮਦੀ ਹੈ। ਸ਼ੋਅ ਦੀ ਵਾਪਸੀ ’ਤੇ ਆਪਣਾ ਉਤਸ਼ਾਹ ਜ਼ਾਹਿਰ ਕਰਦਿਆਂ ਅਨਿਲ ਕਪੂਰ ਨੇ ਕਿਹਾ ਕਿ ਇਹ ਇੱਕ ਵੱਖਰੇ ਪੱਧਰ ਦਾ ਰੁਮਾਂਚ ਸੀ। ਇਹ ਇੱਕ ਚੁਣੌਤੀਪੂਰਨ ਪ੍ਰੋਜੈਕਟ ਸੀ ਜੋ ਹਮੇਸ਼ਾ ਮੇਰੇ ਦਿਲ ਦੇ ਬਹੁਤ ਕਰੀਬ ਰਹੇਗਾ।

Advertisement
Advertisement
×