ਅਨੰਨਿਆ ਦੀ ‘ਚਾਂਦ ਮੇਰਾ ਦਿਲ’ ਮਈ ’ਚ ਰਿਲੀਜ਼ ਹੋਵੇਗੀ
ਅਨੰਨਿਆ ਪਾਂਡੇ ਅਤੇ ਲਕਸ਼ੈ ਦੀ ਫਿਲਮ ‘ਚਾਂਦ ਮੇਰਾ ਦਿਲ’ 22 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਸੋਨੀ ਨੇ ਕੀਤਾ ਹੈ ਅਤੇ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਦੇ ਤਹਿਤ ਇਸ ਦਾ ਨਿਰਮਾਣ ਕੀਤਾ ਗਿਆ...
ਅਨੰਨਿਆ ਪਾਂਡੇ ਅਤੇ ਲਕਸ਼ੈ ਦੀ ਫਿਲਮ ‘ਚਾਂਦ ਮੇਰਾ ਦਿਲ’ 22 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਸੋਨੀ ਨੇ ਕੀਤਾ ਹੈ ਅਤੇ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਦੇ ਤਹਿਤ ਇਸ ਦਾ ਨਿਰਮਾਣ ਕੀਤਾ ਗਿਆ ਹੈ। ਫਿਲਮ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਜ਼ਰੀਏ ਇਹ ਖਬਰ ਸਾਂਝੀ ਕੀਤੀ। ਕੈਪਸ਼ਨ ’ਚ ਲਿਖਿਆ ਸੀ, ‘‘ਪੇਸ਼ ਹੈ ਇਕ ਅਜਿਹੀ ਪੇ੍ਮ ਕਹਾਣੀ ਜਿਥੇ...ਜ਼ਿੰਦਗੀ ਪਿਆਰ ਤੋਂ ਵੀ ਤੇਜ਼ ਰਫਤਾਰ ਨਾਲ ਭੱਜਦੀ ਹੈ। ‘‘ਚਾਂਦ ਮੇਰਾ ਦਿਲ’’ ਸਿਨੇਮਾਘਰਾਂ ’ਚ 22 ਮਈ 2026 ਨੂੰ ਰਿਲੀਜ਼ ਹੋਵੇਗੀ।’’ ਲਕਸ਼ੈ ਅਤੇ ਅਨੰਨਿਆ ਨੇ ਅਗਾਮੀ ਫਿਲਮ ਦੇ ਪੋਸਟਰ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੇ ਕੀਤੇ ਹਨ। ਪਾਂਡੇ ਦੀ ਹਾਲੀਆ ਫਿਲਮ ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਹੈ, ਜੋ 2025 ’ਚ ਰਿਲੀਜ਼ ਹੋਈ ਸੀ ਅਤੇ ਇਸ ਵਿੱਚ ਉਨ੍ਹਾਂ ਨੇ ਕਾਰਤਿਕ ਆਰਿਅਨ ਨਾਲ ਅਹਿਮ ਭੂਮਿਕਾ ਨਿਭਾਈ ਸੀ। ਉਹ ਹੁਣ ‘ਕਾਲ ਮੀ ਬੇ’ ਦੇ ਦੂਜੇ ਸੀਜ਼ਨ ’ਚ ਨਜ਼ਰ ਆਏਗੀ ਜੋ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਲਕਸ਼ੈ ਨੇ ਇਸ ਤੋਂ ਪਹਿਲਾਂ ‘ਦ ਬੈਡਸ ਆਫ ਬੌਲੀਵੁੱਡ ’ਚ ਕਿਰਦਾਰ ਨਿਭਾਇਆ ਸੀ।

