DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਨ ’ਚ ਆਲੀਆ ਭੱਟ ਦੇ ਪਹਿਰਾਵੇ ਦੀ ਚਰਚਾ

ਅਭਿਨੇਤਰੀ ਆਲੀਆ ਭੱਟ ਨੇ 2026 ਦੇ ਕਾਨ ਫ਼ਿਲਮ ਮੇਲੇ ਵਿੱਚ ਬਰਤਾਨਵੀ ਡਿਜ਼ਾਈਨਰ ਟਾਮਾਰਾ ਰਾਲਫ ਦੁਆਰਾ ਤਿਆਰ ਕੀਤਾ ਇੱਕ ਕੋਰਲ ਸਿਲਕ ਗਾਊਨ ਪਹਿਨਿਆ ਹੈ। ਇਸ ਤਰ੍ਹਾਂ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਆਲੀਆ ਭੱਟ, ਜੋ ਕਿ ਕਾਨ ਫ਼ਿਲਮ ਮੇਲੇ...

  • fb
  • twitter
  • whatsapp
  • whatsapp
Advertisement

ਅਭਿਨੇਤਰੀ ਆਲੀਆ ਭੱਟ ਨੇ 2026 ਦੇ ਕਾਨ ਫ਼ਿਲਮ ਮੇਲੇ ਵਿੱਚ ਬਰਤਾਨਵੀ ਡਿਜ਼ਾਈਨਰ ਟਾਮਾਰਾ ਰਾਲਫ ਦੁਆਰਾ ਤਿਆਰ ਕੀਤਾ ਇੱਕ ਕੋਰਲ ਸਿਲਕ ਗਾਊਨ ਪਹਿਨਿਆ ਹੈ। ਇਸ ਤਰ੍ਹਾਂ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਆਲੀਆ ਭੱਟ, ਜੋ ਕਿ ਕਾਨ ਫ਼ਿਲਮ ਮੇਲੇ ਵਿੱਚ ਲੌਰੀਅਲ ਪੈਰਿਸ ਲਈ ਭਾਰਤ ਦੀ ਆਲਮੀ ਦੂਤ ਵਜੋਂ ਹਿੱਸਾ ਲੈ ਰਹੀ ਹੈ, ਨੇ ਮੰਗਲਵਾਰ ਨੂੰ ਉਦਘਾਟਨੀ ਸਮਾਰੋਹ ਵਿੱਚ ਇਸ ਖਾਸ ਪਹਿਰਾਵੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਰਾਲਫ ਨੇ ਆਪਣੇ ਇੰਸਟਾਗ੍ਰਾਮ ’ਤੇ ਆਲੀਆ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸ ਨੇ ਇਹ ਪੁਸ਼ਾਕ ਪਹਿਨੀ ਹੋਈ ਹੈ। ਆਲੀਆ ਨੇ ਹੀਰਿਆਂ ਜੜੇ ਕੁਝ ਗਹਿਣੇ ਵੀ ਪਹਿਨੇ ਹੋਏ ਸਨ ਜਿਨ੍ਹਾਂ ’ਚ ਈਅਰਰਿੰਗਸ ਅਤੇ ਮੁੰਦਰੀ ਸ਼ਾਮਲ ਸੀ। ਇੰਸਟਾਗ੍ਰਾਮ ’ਤੇ ਇੱਕ ਪੋਸਟ ਵਿੱਚ, ਸੈਲੀਬ੍ਰਿਟੀ ਸਟਾਈਲਿਸਟ ਰੀਆ ਕਪੂਰ ਨੇ ਖੁਲਾਸਾ ਕੀਤਾ ਕਿ ਆਲੀਆ ਭੱਟ ਦੇ ਹਾਰ ਦੇ ਵਿਚਾਲੇ 5.53 ਕੈਰੇਟ ਦਾ ਗੋਲਕੁੰਡਾ ਸ਼੍ਰੇਣੀ ਦਾ ਹੀਰਾ ਜੜਿਆ ਹੋਇਆ ਸੀ। ਇਸ ਦੌਰਾਨ ਮੰਗਲਵਾਰ ਨੂੰ ਆਲੀਆ ਨੂੰ ਹੋਟਲ ਮਾਰਟੀਨੇਜ਼ ਵਿੱਚ ਭਾਰਤੀ ਡਿਜ਼ਾਈਨਰ ਯਸ਼ ਪਾਟਿਲ ਦੁਆਰਾ ਤਿਆਰ ਕੀਤੇ ਇੱਕ ਗਾਊਨ ਵਿੱਚ ਵੀ ਦੇਖਿਆ ਗਿਆ, ਜਿਸ ਵਿੱਚ ਹਰੇ, ਨੀਲੇ ਤੇ ਪੀਲੇ ਰੰਗਾਂ ਵਿੱਚ ਫ੍ਰੈਂਚ ਰਿਵੀਏਰਾ ਦਾ ਇੱਕ ਖੂਬਸੂਰਤ ਦ੍ਰਿਸ਼ ਚਿਤਰਿਆ ਗਿਆ ਸੀ। 2026 ਦਾ ਕਾਨ ਫਿਲਮ ਮੇਲਾ 23 ਮਈ ਨੂੰ ਸਮਾਪਤ ਹੋਵੇਗਾ।

Advertisement
Advertisement
×