ਅਲੀ ਫ਼ਜ਼ਲ ਨੇ ਧੀ ਨੂੰ ਜਨਮ ਦਿਨ ’ਤੇ ਵਿਸ਼ੇਸ਼ ਗੀਤ ਸਮਰਪਿਤ ਕੀਤਾ
ਅਦਾਕਾਰ ਅਲੀ ਫ਼ਜ਼ਲ ਨੇ ਆਪਣੀ ਧੀ ਜ਼ੁਨੇਰਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਸ ਨੂੰ ਵਿਸ਼ੇਸ਼ ਸੰਗੀਤਕ ਧੁਨ ਸਮਰਪਿਤ ਕੀਤੀ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਅਲੀ ਫ਼ਜ਼ਲ ਨੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਪਿਆਨੋ ’ਤੇ ਹਲਕੀਆਂ ਧੁਨਾਂ ਵਜਾਉਂਦੇ ਹੋਏ...
ਅਦਾਕਾਰ ਅਲੀ ਫ਼ਜ਼ਲ ਨੇ ਆਪਣੀ ਧੀ ਜ਼ੁਨੇਰਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਸ ਨੂੰ ਵਿਸ਼ੇਸ਼ ਸੰਗੀਤਕ ਧੁਨ ਸਮਰਪਿਤ ਕੀਤੀ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਅਲੀ ਫ਼ਜ਼ਲ ਨੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਪਿਆਨੋ ’ਤੇ ਹਲਕੀਆਂ ਧੁਨਾਂ ਵਜਾਉਂਦੇ ਹੋਏ ਆਪਣੀ ਧੀ ਲਈ ‘ਹੈਪੀ ਬਰਥਡੇਅ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਿਆਰੇ ਜਿਹੇ ਸੰਦੇਸ਼ ਵਿੱਚ ਉਨ੍ਹਾਂ ਲਿਖਿਆ, ‘‘ਜਨਮ ਦਿਨ ਮੁਬਾਰਕ ਮੇਰੀ ਲਾਡਲੀ ਧੀਏ।... ਮੈਂ ਹੁਣੇ ਪਿਆਨੋ ਸਿੱਖਣਾ ਸ਼ੁਰੂ ਕੀਤਾ ਹੈ, .. ਅਗਲੀ ਵਾਰ ਹੋਰ ਬਿਹਤਰ ਵਜਾਉਂਗਾ। ਬਾਬਾ ਅਤੇ ਮੰਮੀ ਵੱਲੋਂ ਜਨਮਦਿਨ ਮੁਬਾਰਕ।’’ ਇਸ ਖਾਸ ਵੀਡੀਓ ’ਤੇ ਅਲੀ ਦੀ ਪਤਨੀ ਅਤੇ ਅਦਾਕਾਰਾ ਰਿਚਾ ਚੱਢਾ ਨੇ ਟਿੱਪਣੀ ਕੀਤੀ, ‘‘ਖੁਸ਼ਕਿਸਮਤ।’’ ਅਲੀ ਫਜ਼ਲ ਅਤੇ ਰਿਚਾ ਚੱਢਾ, ਜੋ 2012 ਵਿੱਚ ਆਪਣੀ ਫਿਲਮ ‘ਫੁਕਰੇ’ ਦੇ ਸੈੱਟ ’ਤੇ ਮਿਲੇ ਸਨ, ਜਲਦੀ ਹੀ ਇੱਕ-ਦੂਜੇ ਦੇ ਪਿਆਰ ਵਿੱਚ ਪੈ ਗਏ। ਉਹ 2020 ਤੋਂ ਕਾਨੂੰਨੀ ਤੌਰ ’ਤੇ ਵਿਆਹੇ ਹੋਏ ਹਨ ਪਰ ਰਸਮੀ ਤੌਰ ’ਤੇ ਉਨ੍ਹਾਂ ਨੇ 2022 ਵਿੱਚ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਆਪਣੇ ਵਿਆਹ ਦਾ ਜਸ਼ਨ ਮਨਾਇਆ। ਇਸ ਜੋੜੇ ਨੇ ਜੁਲਾਈ 2024 ’ਚ ਆਪਣੀ ਧੀ ਜ਼ੁਨੇਰਾ ਫਜ਼ਲ ਦਾ ਸਵਾਗਤ ਕੀਤਾ।

