DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਸ਼ੈ ਦੀ ‘ਵੈੱਲਕਮ ਟੂ ਦਿ ਜੰਗਲ’ ਨੇ 60 ਕਰੋੜ ਕਮਾਏ

ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਵੈੱਲਕਮ ਟੂ ਦਿ ਜੰਗਲ’ ਨੇ ਦੁਨੀਆ ਭਰ ਵਿੱਚ ਟਿਕਟ ਖਿੜਕੀ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅਹਿਮਦ ਖਾਨ ਹਨ ਅਤੇ ਇਸ ਦਾ ਨਿਰਮਾਣ ਸਟਾਰ...

  • fb
  • twitter
  • whatsapp
  • whatsapp
Advertisement

ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਵੈੱਲਕਮ ਟੂ ਦਿ ਜੰਗਲ’ ਨੇ ਦੁਨੀਆ ਭਰ ਵਿੱਚ ਟਿਕਟ ਖਿੜਕੀ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅਹਿਮਦ ਖਾਨ ਹਨ ਅਤੇ ਇਸ ਦਾ ਨਿਰਮਾਣ ਸਟਾਰ ਸਟੂਡੀਓ 18, ਬੇਸ ਇੰਡਸਟਰੀਜ਼ ਗਰੁੱਪ, ਕੇਪ ਆਫ ਗੁੱਡ ਫਿਲਮਜ਼ ਅਤੇ ਸੀਤਾ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਨਿਰਮਾਤਾਵਾਂ ਦੇ ਅਨੁਸਾਰ ਫਿਲਮ ਨੇ ਦੁਨੀਆ ਭਰ ਵਿੱਚ 27.60 ਕਰੋੜ ਰੁਪਏ ਦੀ ਕਮਾਈ ਨਾਲ ਸ਼ੁਰੂਆਤ ਕੀਤੀ ਸੀ ਅਤੇ ਅਗਲੇ ਦਿਨ ਇਹ ਕਮਾਈ 31.8 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਤਰ੍ਹਾਂ ਦੁਨੀਆ ਭਰ ਦੇ ਬਾਕਸ ਆਫਿਸ ’ਤੇ ਫਿਲਮ ਦੀ ਕੁੱਲ ਕਮਾਈ 59.40 ਕਰੋੜ ਰੁਪਏ ਹੋ ਗਈ ਹੈ। ਫਿਲਮ ‘ਵੈੱਲਕਮ ਟੂ ਦਿ ਜੰਗਲ’ ਸਾਲ 2007 ਵਿੱਚ ਆਈ ‘ਵੈੱਲਕਮ’ ਅਤੇ ‘ਵੈੱਲਕਮ ਬੈਕ’ (2015) ਤੋਂ ਬਾਅਦ ਇਸ ਲੜੀ ਦੀ ਤੀਜੀ ਫਿਲਮ ਹੈ। ‘ਵੈੱਲਕਮ ਬੈਕ’ ਵਿੱਚ ਅਕਸ਼ੈ ਨਹੀਂ ਸਨ ਤੇ ਇਸ ਫਿਲਮ ਰਾਹੀਂ ਫ੍ਰੈਂਚਾਇਜ਼ੀ ਵਿੱਚ ਅਕਸ਼ੈ ਦੀ ਵਾਪਸੀ ਹੋਈ ਹੈ। ਫਿਲਮ ਦੀ ਕਹਾਣੀ ਗੈਂਗਸਟਰਾਂ, ਅਪਰਾਧੀਆਂ ਅਤੇ ਅਨੋਖੇ ਕਿਰਦਾਰਾਂ ਦੇ ਇੱਕ ਗਰੁੱਪ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੇ ਰਾਹ ਸਰਹੱਦੀ ਖੇਤਰ ਦੇ ਜੰਗਲ ਵਿੱਚ ਇੱਕ-ਦੂਜੇ ਨਾਲ ਟਕਰਾਉਂਦੇ ਹਨ। ਸ਼ੁਰੂਆਤ ਵਿੱਚ ਇਹ ਇੱਕ ਫਿਲਮ ਦੀ ਸ਼ੂਟਿੰਗ ਵਰਗਾ ਜਾਪਦਾ ਹੈ, ਜੋ ਕਿ ਬਾਅਦ ਵਿੱਚ ਅਪਰਾਧ, ਉਲਝਣ ਅਤੇ ਐਕਸ਼ਨ ਨਾਲ ਭਰਪੂਰ ਹਾਸੋਹੀਣੀਆਂ ਘਟਨਾਵਾਂ ਦੀ ਇੱਕ ਲੜੀ ਵਿੱਚ ਬਦਲ ਜਾਂਦਾ ਹੈ। ਅਕਸ਼ੈ ਇਸ ਫਿਲਮ ਵਿੱਚ 30 ਤੋਂ ਵੱਧ ਕਲਾਕਾਰਾਂ ਦੀ ਟੀਮ ਨਾਲ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਸੁਨੀਲ ਸ਼ੈੱਟੀ, ਪਰੇਸ਼ ਰਾਵਲ, ਰਵੀਨਾ ਟੰਡਨ, ਅਰਸ਼ਦ ਵਾਰਸੀ, ਲਾਰਾ ਦੱਤਾ, ਜੈਕਲੀਨ ਫਰਨਾਂਡੇਜ਼, ਦਿਸ਼ਾ ਪਾਟਨੀ, ਜੌਨੀ ਲੀਵਰ, ਰਾਜਪਾਲ ਯਾਦਵ, ਤੁਸ਼ਾਰ ਕਪੂਰ ਅਤੇ ਸ਼੍ਰੇਅਸ ਤਲਪੜੇ ਸਮੇਤ ਕਈ ਹੋਰ ਕਲਾਕਾਰ ਸ਼ਾਮਲ ਹਨ।

Advertisement
Advertisement
×