DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮਹਾਕਾਲੀ’ ’ਚ ਸ਼ੁਕਰਾਚਾਰੀਆ ਦਾ ਕਿਰਦਾਰ ਨਿਭਾਉਣਗੇ ਅਕਸ਼ੈ ਖੰਨਾ

ਅਕਸ਼ੈ ਖੰਨਾ ਫਿਲਮ ‘ਮਹਾਕਾਲੀ’ ਵਿੱਚ ਸ਼ੁਕਰਾਚਾਰੀਆ ਦਾ ਕਿਰਦਾਰ ਨਿਭਾਅ ਰਹੇ ਹਨ। ਨਿਰਮਾਤਾਵਾਂ ਨੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ‘ਸ਼ੁਕਰਾਚਾਰੀਆ’ਜ਼ ਵਾਰ ਕ੍ਰਾਈ’ ਸਿਰਲੇਖ ਹੇਠ ਰਿਲੀਜ਼ ਤਿੰਨ ਮਿੰਟ ਦਾ ਟੀਜ਼ਰ ਦਰਸ਼ਕਾਂ ਨੂੰ ਫਿਲਮ ਵਿੱਚ ਦਿਖਾਈ ਧਰਮ ਅਤੇ ਅਧਰਮ ਦੀਆਂ ਤਾਕਤਾਂ...

  • fb
  • twitter
  • whatsapp
  • whatsapp
Advertisement

ਅਕਸ਼ੈ ਖੰਨਾ ਫਿਲਮ ‘ਮਹਾਕਾਲੀ’ ਵਿੱਚ ਸ਼ੁਕਰਾਚਾਰੀਆ ਦਾ ਕਿਰਦਾਰ ਨਿਭਾਅ ਰਹੇ ਹਨ। ਨਿਰਮਾਤਾਵਾਂ ਨੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ‘ਸ਼ੁਕਰਾਚਾਰੀਆ’ਜ਼ ਵਾਰ ਕ੍ਰਾਈ’ ਸਿਰਲੇਖ ਹੇਠ ਰਿਲੀਜ਼ ਤਿੰਨ ਮਿੰਟ ਦਾ ਟੀਜ਼ਰ ਦਰਸ਼ਕਾਂ ਨੂੰ ਫਿਲਮ ਵਿੱਚ ਦਿਖਾਈ ਧਰਮ ਅਤੇ ਅਧਰਮ ਦੀਆਂ ਤਾਕਤਾਂ ਵਿਚਕਾਰ ਲੜਾਈ ਦੇ ਰੂਬਰੂ ਕਰਵਾਉਂਦਾ ਹੈ। ਫਿਲਮ ਦਾ ਕੇਂਦਰ ਅਸੁਰਾਂ ਦੇ ਗੁਰੂ ਸ਼ੁਕਰਾਚਾਰੀਆ ਹਨ, ਜਿਨ੍ਹਾਂ ਦਾ ਕਿਰਦਾਰ ਅਕਸ਼ੈ ਖੰਨਾ ਨੇ ਨਿਭਾਇਆ ਹੈ। ਪਿਛਲੇ ਹਫ਼ਤੇ ‘ਮਹਾਕਾਲੀ’ ਦੇ ਨਿਰਮਾਤਾਵਾਂ ਨੇ ਸ਼ੁਕਰਾਚਾਰੀਆ ਵਜੋਂ ਅਕਸ਼ੈ ਖੰਨਾ ਦੀ ਪਹਿਲੀ ਦਿੱਖ ਜਨਤਕ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਸਰਾਹਿਆ ਸੀ। ਨਿਰਮਾਤਾ ਪ੍ਰਸ਼ਾਂਤ ਵਰਮਾ ਦੇ ਸਿਨੇਮੈਟਿਕ ਯੂਨੀਵਰਸ ਤਹਿਤ ਬਣੀ ਫਿਲਮ ਵਿੱਚ ਸ਼੍ਰੀਆ ਰੈੱਡੀ ਵੀ ਨਜ਼ਰ ਆਵੇਗੀ। ਫਿਲਮ ਪੂਜਾ ਅਪਰਨਾ ਕੋਲੂਰੂ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਇਸ ਵਿੱਚ ਭੂਮੀ ਸ਼ੈੱਟੀ, ਰੋਹਿਤ ਸਰਾਫ਼ ਸਣੇ ਕਈ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਫਿਲਮ ਅਗਲੇ ਸਾਲ 8 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Advertisement
Advertisement
×