ਅਕਸ਼ੈ ਕੁਮਾਰ ਨੇ ਸੱਸ ਡਿੰਪਲ ਕਪਾਡੀਆ ਨਾਲ ਮਹਾਕਾਲੇਸ਼ਵਰ ਮੰਦਰ ’ਚ ਮੱਥਾ ਟੇਕਿਆ
ਅਦਾਕਾਰ ਅਕਸ਼ੈ ਕੁਮਾਰ ਅੱਜ ਸਵੇਰੇ ਉਜੈਨ ਦੇ ਸ੍ਰੀ ਮਹਾਕਾਲੇਸ਼ਵਰ ਮੰਦਰ ਗਏ ਅਤੇ ਆਪਣੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦੀ ਰਿਲੀਜ਼ ਤੋਂ ਪਹਿਲਾਂ ਪ੍ਰਾਰਥਨਾ ਕੀਤੀ। ਇਸ ਯਾਤਰਾ ਦੌਰਾਨ ਅਕਸ਼ੈ ਦੇ ਨਾਲ ਉਨ੍ਹਾਂ ਦੀ ਸੱਸ ਤੇ ਉੱਘੀ ਅਦਾਕਾਰਾ ਡਿੰਪਲ ਕਪਾਡੀਆ ਵੀ ਸਨ।...
ਅਦਾਕਾਰ ਅਕਸ਼ੈ ਕੁਮਾਰ ਅੱਜ ਸਵੇਰੇ ਉਜੈਨ ਦੇ ਸ੍ਰੀ ਮਹਾਕਾਲੇਸ਼ਵਰ ਮੰਦਰ ਗਏ ਅਤੇ ਆਪਣੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦੀ ਰਿਲੀਜ਼ ਤੋਂ ਪਹਿਲਾਂ ਪ੍ਰਾਰਥਨਾ ਕੀਤੀ। ਇਸ ਯਾਤਰਾ ਦੌਰਾਨ ਅਕਸ਼ੈ ਦੇ ਨਾਲ ਉਨ੍ਹਾਂ ਦੀ ਸੱਸ ਤੇ ਉੱਘੀ ਅਦਾਕਾਰਾ ਡਿੰਪਲ ਕਪਾਡੀਆ ਵੀ ਸਨ। ਪ੍ਰਾਰਥਨਾ ਕਰਨ ਤੋਂ ਬਾਅਦ ਅਕਸ਼ੈ ਨੇ ਏਐੱਨਆਈ ਨਾਲ ਆਪਣੀ ਯਾਤਰਾ ਬਾਰੇ ਗੱਲ ਕੀਤੀ ਅਤੇ ਕਿਹਾ ਉਨ੍ਹਾਂ ਨੇ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਅਤੇ ਆਪਣੇ ਅਜ਼ੀਜ਼ਾਂ ਲਈ ਪ੍ਰਾਰਥਨਾ ਕੀਤੀ ਹੈ। ਉਸ ਨੇ ਕਿਹਾ, ‘‘ਮੈਂ ਪ੍ਰਾਰਥਨਾ ਕੀਤੀ ਕਿ ਸਾਡਾ ਦੇਸ਼ ਹਮੇਸ਼ਾ ਖੁਸ਼ਹਾਲ ਰਹੇ ਅਤੇ ਤਰੱਕੀ ਕਰੇ।’’ ਉਜੈਨ ਵਿੱਚ ਸ਼ਿਪਰਾ ਨਦੀ ਦੇ ਕੰਢੇ ਸਥਿਤ ਮਹਾਕਾਲੇਸ਼ਵਰ ਮੰਦਰ, ਭਗਵਾਨ ਸ਼ਿਵ ਦੇ ਬਾਰਾਂ ਜੋਤੀਰਲਿੰਗਾਂ ਵਿੱਚੋਂ ਇੱਕ ਦੇ ਰੂਪ ਵਿੱਚ ਬਹੁਤ ਧਾਰਮਿਕ ਮਹੱਤਵ ਰੱਖਦਾ ਹੈ। ਭਸਮ ਆਰਤੀ ਮਹਾਕਾਲੇਸ਼ਵਰ ਮੰਦਰ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਰਸਮਾਂ ਵਿੱਚੋਂ ਇੱਕ ਹੈ, ਜੋ ਬ੍ਰਹਮ ਮੁਹੂਰਤ ਦੌਰਾਨ ਸਵੇਰੇ 3.30 ਤੋਂ 5.30 ਵਜੇ ਦੇ ਵਿਚਕਾਰ ਕੀਤੀ ਜਾਂਦੀ ਹੈ। ਅੱਜ-ਕੱਲ੍ਹ ਅਕਸ਼ੈ ਕੁਮਾਰ ਪ੍ਰਿਯਦਰਸ਼ਨ ਵੱਲੋਂ ਨਿਰਦੇਸ਼ਤ ‘ਭੂਤ ਬੰਗਲਾ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਹ ਫਿਲਮ ਲਗਪਗ 14 ਸਾਲਾਂ ਬਾਅਦ ਉਨ੍ਹਾਂ ਦੇ ਪੁਨਰ-ਮਿਲਨ ਨੂੰ ਦਰਸਾਉਂਦੀ ਹੈ। ਇਸ ਪ੍ਰਾਜੈਕਟ ਵਿੱਚ ਤੱਬੂ, ਪਰੇਸ਼ ਰਾਵਲ, ਰਾਜਪਾਲ ਯਾਦਵ, ਜੀਸ਼ੂ ਸੇਨਗੁਪਤਾ, ਅਸਰਾਨੀ ਅਤੇ ਵਾਮਿਕਾ ਗੱਬੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਬਾਲਾਜੀ ਮੋਸ਼ਨ ਪਿਕਚਰਸ ਦੁਆਰਾ ਕੇਪ ਆਫ ਗੁੱਡ ਫਿਲਮਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ ਅਤੇ ਇਸ ਅਪਰੈਲ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

