ਕੰਪਿਊਟਰ ਤਕਨੀਕ ਸਹਾਰੇ ਫਿਲਮਾਏ ਜਾਂਦੇ ਐਕਸ਼ਨ ਸੀਨਾਂ ਦੇ ਖ਼ਿਲਾਫ਼ ਹੈ ਅਕਸ਼ੈ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫਿਲਮਾਂ ਵਿੱਚ ਕੰਪਿਊਟਰ ਤਕਨੀਕ (ਵੀ ਐੱਫ ਐਕਸ ਅਤੇ ਏ ਆਈ) ਸਹਾਰੇ ਫਿਲਮਾਏ ਜਾਂਦੇ ਨਕਲੀ ਐਕਸ਼ਨ ਸੀਨਾਂ ਦੇ ਸਖ਼ਤ ਖ਼ਿਲਾਫ਼ ਹੈ। ਕਰਾਟੇ, ਤਾਇਕਵਾਂਡੋ ਅਤੇ ਕੁਡੋ ਵਰਗੀਆਂ ਮਾਰਸ਼ਲ ਆਰਟ ਕਲਾਵਾਂ ਦੇ ਮਾਹਿਰ ਇਸ ਅਦਾਕਾਰ ਨੇ ਬਿਨਾਂ ਤਕਨੀਕ ਤੋਂ...
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫਿਲਮਾਂ ਵਿੱਚ ਕੰਪਿਊਟਰ ਤਕਨੀਕ (ਵੀ ਐੱਫ ਐਕਸ ਅਤੇ ਏ ਆਈ) ਸਹਾਰੇ ਫਿਲਮਾਏ ਜਾਂਦੇ ਨਕਲੀ ਐਕਸ਼ਨ ਸੀਨਾਂ ਦੇ ਸਖ਼ਤ ਖ਼ਿਲਾਫ਼ ਹੈ। ਕਰਾਟੇ, ਤਾਇਕਵਾਂਡੋ ਅਤੇ ਕੁਡੋ ਵਰਗੀਆਂ ਮਾਰਸ਼ਲ ਆਰਟ ਕਲਾਵਾਂ ਦੇ ਮਾਹਿਰ ਇਸ ਅਦਾਕਾਰ ਨੇ ਬਿਨਾਂ ਤਕਨੀਕ ਤੋਂ ਐਕਸ਼ਨ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ, ‘ਮੈਂ ਅਜਿਹੀ ਫਿਲਮ ਬਣਾਉਣਾ ਚਾਹੁੰਦਾ ਹਾਂ, ਜੋ ਬਿਲਕੁਲ ਅਸਲੀ ਹੋਵੇ। ਜੇ ਮੈਂ ਛਾਲ ਮਾਰ ਰਿਹਾ ਹਾਂ, ਤਾਂ ਇਹ ਅਸਲ ਛਾਲ ਹੋਣੀ ਚਾਹੀਦੀ ਹੈ, ਨਾ ਕਿ ਵੀ ਐੱਫ ਐਕਸ ਦਾ ਕਮਾਲ। ਜੇ ਮੈਂ ਮੁੱਕਾ ਮਾਰ ਰਿਹਾ ਹਾਂ, ਤਾਂ ਮੈਂ ਸੱਚਮੁੱਚ ਮਾਰਾਂਗਾ, ਇੰਜ ਨਹੀਂ ਲੱਗਣਾ ਚਾਹੀਦਾ ਕਿ 15 ਜਣੇ ਮੁੱਕਾ ਮਾਰਨ ਵਿੱਚ ਮੇਰੀ ਮਦਦ ਕਰ ਰਹੇ ਹਨ।’’ ਅਦਾਕਾਰ ਨੇ ਅਸਲ ਐਕਸ਼ਨ ਦੀ ਤੁਲਨਾ ਪੇਂਟਿੰਗ ਨਾਲ ਕਰਦਿਆਂ ਕਿਹਾ, ‘‘ਹੱਥੀਂ ਬਣਾਈ ਪੇਂਟਿੰਗ ਅਤੇ ਛਪੀ ਹੋਈ (ਡਿਜੀਟਲ) ਤਸਵੀਰ ਵਿਚਾਲੇ ਵੱਡਾ ਫਰਕ ਹੁੰਦਾ ਹੈ। ਛਪੀ ਹੋਈ ਤਸਵੀਰ ਭਾਵੇਂ ਪੂਰੀ ਤਰ੍ਹਾਂ ਸਹੀ ਲੱਗੇ, ਪਰ ਅਸਲ ਪੇਂਟਿੰਗ ਅੰਦਰਲੀਆਂ ਕਮੀਆਂ ਹੀ ਉਸ ਦੀ ਅਸਲੀਅਤ ਬਿਆਨਦੀਆਂ ਹਨ। ਮੈਂ ਅਸਲ ਪੇਂਟਿੰਗ ਬਣਾਉਣਾ ਚਾਹੁੰਦਾ ਹਾਂ।’’ ਅਕਸ਼ੈ ਅੱਜ-ਕੱਲ੍ਹ ‘ਸਤ੍ਰੀ’ ਅਤੇ ‘ਗੋਲਮਾਲ’ ਵਰਗੀਆਂ ਵੱਡੀਆਂ ਫਿਲਮਾਂ ਦਾ ਹਿੱਸਾ ਬਣ ਕੇ ਖੁਸ਼ ਹੈ। ਸਾਥੀ ਅਦਾਕਾਰ ਅਜੈ ਦੇਵਗਨ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ, ‘ਅਜੈ ਨੇ ਕਿਹਾ ਸੀ ਕਿ ਮੈਂ ਹਰ ਫਰੈਂਚਾਇਜ਼ੀ ਲਈ ਕੰਮ ਕਰਨ ਲੱਗ ਜਾਂਦਾ ਹਾਂ। ਪਰ ਜੇ ਮੇਰੇ ਕੋਲ ‘ਸਤ੍ਰੀ’ ਵਰਗੀ ਫਿਲਮ ਆ ਰਹੀ ਹੈ ਤਾਂ ਮੈਂ ਕਿਉਂ ਛੱਡਾਂ? ਮੈਂ ਇਹ ਫਿਲਮਾਂ ਇਸ ਲਈ ਕਰਦਾ ਹਾਂ ਕਿਉਂਕਿ ਨਿਰਮਾਤਾ ਮੇਰੀ ਕਾਬਲੀਅਤ ’ਤੇ ਭਰੋਸਾ ਕਰਦੇ ਹਨ।’

