DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਚੜ੍ਹਦੀਕਲਾ’ ਦੇ ਪ੍ਰਚਾਰ ਲਈ ਕਲਾਕਾਰ ਅਖਾੜਾ ਪੁੱਜੇ

ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੇ ਪ੍ਰਚਾਰ ਲਈ ਫ਼ਿਲਮ ਕਲਾਕਾਰ ਨੇੜਲੇ ਪਿੰਡ ਅਖਾੜਾ ਪੁੱਜੇ। ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਕਲਾਕਾਰਾਂ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ ਤੇ ਜਰਨੈਲ ਸਿੰਘ ਨੇ ਦਰਸ਼ਕਾਂ ਨੂੰ ਵੱਖਰੇ ਵਿਸ਼ੇ ’ਤੇ ਬਣੀ ਇਹ ਫ਼ਿਲਮ ਦੇਖਣ...

  • fb
  • twitter
  • whatsapp
  • whatsapp
featured-img featured-img
ਪਿੰਡ ਵਾਸੀਆਂ ਦੇ ਰੂਬਰੂ ਹੁੰਦੇ ਹੋਏ ਪੰਜਾਬੀ ਕਲਾਕਾਰ ਐਮੀ ਵਿਰਕ, ਰੂਪੀ ਗਿੱਲ ਤੇ ਹੋਰ।
Advertisement

ਪੰਜਾਬੀ ਫਿਲਮ ‘ਚੜ੍ਹਦੀਕਲਾ’ ਦੇ ਪ੍ਰਚਾਰ ਲਈ ਫ਼ਿਲਮ ਕਲਾਕਾਰ ਨੇੜਲੇ ਪਿੰਡ ਅਖਾੜਾ ਪੁੱਜੇ। ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਕਲਾਕਾਰਾਂ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ ਤੇ ਜਰਨੈਲ ਸਿੰਘ ਨੇ ਦਰਸ਼ਕਾਂ ਨੂੰ ਵੱਖਰੇ ਵਿਸ਼ੇ ’ਤੇ ਬਣੀ ਇਹ ਫ਼ਿਲਮ ਦੇਖਣ ਦੀ ਗੁਜ਼ਾਰਿਸ਼ ਕੀਤੀ। ਫਿਲਮ ਟੀਮ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪਿੰਡ ਨਾਲ ਹੀ ਸਬੰਧਤ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਨੇ ਕਿਹਾ ਕਿ ਨਿਰਮਾਤਾ ਪਿੰਕੀ ਧਾਲੀਵਾਲ ਇਸ ਤੋਂ ਪਹਿਲਾਂ ‘ਬੀਬੀ ਰਜਨੀ’ ਵਰਗੀ ਬਿਹਰਤੀਨ ਫਿਲਮ ਦਰਸ਼ਕਾਂ ਦੇ ਸਨਮੁਖ ਕਰ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਨਵੀਂ ਫਿਲਮ ਵੀ ਲੀਕ ਤੋਂ ਹਟਵੀਂ ਤੇ ਨਿਵੇਕਲੇ ਵਿਸ਼ੇ ‘ਤੇ ਬਣਾਈ ਗਈ ਹੈ। ਜੇ ਦਰਸ਼ਕ ਚੰਗਾ ਸਿਨੇਮਾ ਤੇ ਹੋਰ ਵਧੀਆ ਫਿਲਮਾਂ ਚਾਹੁੰਦੇ ਹਨ ਤਾਂ ਇਸ ਨੂੰ ਭਰਪੂਰ ਹੁੰਗਾਰਾ ਦੇ ਕੇ ਸਖ਼ਤ ਮਿਹਨਤ ਕਰਨ ਵਾਲੀ ਟੀਮ ਨੂੰ ਹੌਸਲਾ ਦੇਣ। ਗਾਇਕ ਅਦਾਕਾਰ ਐਮੀ ਵਿਰਕ ਨੇ ਉਮੀਦ ਪ੍ਰਗਟਾਈ ਕਿ ਜਿਵੇਂ ਯੂਟਿਊਬ ‘ਤੇ ਟ੍ਰੇਲਰ ਕੁਝ ਹੀ ਘੰਟਿਆਂ ਵਿੱਚ ਲੱਖਾਂ ਦਰਸ਼ਕਾਂ ਨੇ ਪਸੰਦ ਕੀਤਾ, ਓਵੇਂ ਹੀ ਫਿਲਮ ਵੀ ਲੱਖਾਂ ਲੋਕ ਪਸੰਦ ਕਰਨਗੇ। ਸਾਰੇ ਕਲਾਕਾਰਾਂ ਨੇ ਅਖਾੜਾ ਵਾਸੀਆਂ ਦਾ ਪਿਆਰ ਤੇ ਮਾਣ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਰਵਿੰਦਰ ਸਿੰਘ ਰਾਜਾ, ਗਿੱਲ ਅਖਾੜਾ, ਗੁਰਤੇਜ ਸਿੰਘ ਅਖਾੜਾ, ਗਗਨ ਚਾਹਲ, ਅਰਵਿੰਦਰ ਸਿੰਘ ਸਿੱਧੂ, ਮਨਿੰਦਰ ਸਿੰਘ ਗਿੱਲ, ਕਰਨ ਧਾਲੀਵਾਲ, ਹਰਪ੍ਰੀਤ ਸਿੰਘ ਫੌਜੀ, ਡਾ. ਭੋਲਾ ਸਿੰਘ, ਜਗਰਾਜ ਸਿੰਘ ਰਾਜੂ, ਜਗਜੀਤ ਸਿੰਘ ਜੱਗਾ, ਹਕੀਕਤ ਕੌਰ, ਹੈਪੀ ਅਖਾੜਾ ਤੇ ਧਰਮਿੰਦਰ ਸਿੰਘ ਚੀਮਨਾ ਹਾਜ਼ਰ ਸਨ।

Advertisement
Advertisement
×