DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਜੈ ਦੇਵਗਨ ਦੀ ‘ਦ੍ਰਿਸ਼ਯਮ 3’ ਅਗਲੇ ਸਾਲ ਹੋਵੇਗੀ ਰਿਲੀਜ਼

ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 3’ ਅਗਲੇ ਸਾਲ ਦੋ ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਸ ਦੀ ਰਿਲੀਜ਼ ਤਰੀਕ ਬਾਰੇ ਖ਼ੁਲਾਸਾ ਕੀਤਾ। ਫਿਲਮ ਦੇ ਲੇਖਕ...

  • fb
  • twitter
  • whatsapp
  • whatsapp
Advertisement

ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 3’ ਅਗਲੇ ਸਾਲ ਦੋ ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਸ ਦੀ ਰਿਲੀਜ਼ ਤਰੀਕ ਬਾਰੇ ਖ਼ੁਲਾਸਾ ਕੀਤਾ। ਫਿਲਮ ਦੇ ਲੇਖਕ ਅਭਿਸ਼ੇਕ ਪਾਠਕ ਹੀ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ ਸਟਾਰ ਸਟੂਡੀਓਜ਼ 18 ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਿਰਮਾਤਾ ਆਲੋਕ ਜੈਨ, ਅਜੀਤ ਅੰਧਾਰੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਹਨ। ਇਸ ਫਿਲਮ ਵਿੱਚ ਅਜੈ ਦੇਵਗਨ ਇੱਕ ਵਾਰ ਫਿਰ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਤੱਬੂ, ਸ਼੍ਰਿਯਾ ਸਰਨ, ਇਸ਼ੀਤਾ ਦੱਤਾ, ਰਜਤ ਕਪੂਰ ਅਤੇ ਅਕਸ਼ੈ ਖੰਨਾ ਵੀ ਮੁੱਖ ਕਿਰਦਾਰ ਅਦਾ ਕਰਨਗੇ। ਫਿਲਮ ਨਿਰਮਾਤਾਵਾਂ ਨੇ ਰਿਲੀਜ਼ ਦੀ ਤਰੀਕ ਦਾ ਐਲਾਨ ਕਰਦਿਆਂ ਸੋਸ਼ਲ ਮੀਡੀਆ ’ਤੇ ਇੱਕ ਟੀਜ਼ਰ ਸਾਂਝਾ ਕੀਤਾ ਹੈ। ਇਸ ਦੀ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ‘ਦ੍ਰਿਸ਼ਯਮ 3’ ਸਾਲ 2026 ਵਿੱਚ 2 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦਾ ਪਹਿਲਾ ਭਾਗ ਸਾਲ 2015 ਵਿੱਚ ਰਿਲੀਜ਼ ਹੋਇਆ ਸੀ ਅਤੇ ਦੂਜਾ ਭਾਗ ਸਾਲ 2022 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਲੜੀ ਮੂਲ ਰੂਪ ਵਿੱਚ ਜੀਤੂ ਜੋਸੇਫ ਵੱਲੋਂ ਨਿਰਦੇਸ਼ਤ ਮਲਿਆਲਮ ਫਿਲਮਾਂ ਦਾ ਹਿੰਦੀ ਰੀਮੇਕ ਹੈ।

Advertisement
Advertisement
×