ਅਜੈ ਦੇਵਗਨ ਨੇ ਸੁਨੀਲ ਸ਼ੈਟੀ ਨੂੰ 65ਵੇਂ ਜਨਮ ਦਿਨ ਦੀ ਵਧਾਈ ਦਿੱਤੀ
ਅਦਾਕਾਰ ਅਜੈ ਦੇਵਗਨ ਨੇ ਅੱਜ ਸੁਨੀਲ ਸ਼ੈਟੀ ਦੇ 65ਵੇਂ ਜਨਮਦਿਨ ਮੌਕੇ ਪੁਰਾਣੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਰਾਹੀਂ ਉਸ ਨੇ ਪ੍ਰਸ਼ੰਸਕਾਂ ਨੂੰ ਦੋਵਾਂ ਅਦਾਕਾਰਾਂ ਦੇ ਜਵਾਨੀ ਦੇ ਦਿਨਾਂ ਦੀ ਯਾਦਗਾਰ ਝਲਕ ਦਿਖਾਈ ਅਤੇ ਲੰਬੇ ਸਮੇਂ ਦੀ ਦੋਸਤੀ ਦਾ ਜਸ਼ਨ ਮਨਾਇਆ।...
ਅਦਾਕਾਰ ਅਜੈ ਦੇਵਗਨ ਨੇ ਅੱਜ ਸੁਨੀਲ ਸ਼ੈਟੀ ਦੇ 65ਵੇਂ ਜਨਮਦਿਨ ਮੌਕੇ ਪੁਰਾਣੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਰਾਹੀਂ ਉਸ ਨੇ ਪ੍ਰਸ਼ੰਸਕਾਂ ਨੂੰ ਦੋਵਾਂ ਅਦਾਕਾਰਾਂ ਦੇ ਜਵਾਨੀ ਦੇ ਦਿਨਾਂ ਦੀ ਯਾਦਗਾਰ ਝਲਕ ਦਿਖਾਈ ਅਤੇ ਲੰਬੇ ਸਮੇਂ ਦੀ ਦੋਸਤੀ ਦਾ ਜਸ਼ਨ ਮਨਾਇਆ। ਅਜੈ ਨੇ ਇੰਸਟਾਗ੍ਰਾਮ ’ਤੇ ਇਹ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਸਿਤਾਰੇ 1990 ਦੇ ਦਹਾਕੇ ਦੇ ਕਲਾਸਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਤਸਵੀਰ ’ਚ ਦੋਵਾਂ ਨੇ ਡੈਨਿਮ ਦੀਆਂ ਕਮੀਜ਼ਾਂ ਪਹਿਨੀਆਂ ਹੋਈਆਂ ਹਨ। ਤਸਵੀਰ ਦੇ ਨਾਲ ਦੇਵਗਨ ਨੇ ਜਨਮ ਦਿਨ ਦਾ ਨਿੱਜੀ ਸੰਦੇਸ਼ ਵੀ ਲਿਖਿਆ: ‘‘ਜਨਮ ਦਿਨ ਮੁਬਾਰਕ @suniel.shetty ਅੰਨਾ। ਇੱਕ ‘ਦਿਲਵਾਲਾ’ ਦੂਜੇ ‘ਦਿਲਵਾਲੇ’ ਨੂੰ ਵਧਾਈ ਦੇ ਰਿਹਾ ਹੈ।’’ ਇਸ ਪੋਸਟ ਵਿੱਚ ਬੌਲੀਵੁੱਡ ਦੇ ਇਨ੍ਹਾਂ ਦੋਵਾਂ ਕਲਾਕਾਰਾਂ ਵਿਚਕਾਰ ਡੂੰਘੀ ਦੋਸਤੀ ਦਾ ਪਤਾ ਲੱਗਦਾ ਹੈ, ਜਿਨ੍ਹਾਂ ਨੇ 1990 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਛੇ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ। ਉਨ੍ਹਾਂ ਦੇ ਸਾਂਝੇ ਪ੍ਰਾਜੈਕਟਾਂ ਵਿੱਚ ‘ਦਿਲਵਾਲੇ’ (1994), ਜੋ ਉਨ੍ਹਾਂ ਦੀ ਪਹਿਲੀ ਸਾਂਝੀ ਫਿਲਮ ਸੀ, ਤੋਂ ਬਾਅਦ ‘ਕਿਆਮਤ: ਸਿਟੀ ਅੰਡਰ ਥ੍ਰੈਟ’ (2003), ‘ਐੱਲ ਓ ਸੀ ਕਾਰਗਿਲ’ (2003), ‘ਟੈਂਗੋ ਚਾਰਲੀ’ (2005), ‘ਬਲੈਕਮੇਲ’ (2005) ਅਤੇ ‘ਕੈਸ਼’ (2007) ਸ਼ਾਮਲ ਹਨ। 1961 ਵਿੱਚ ਜਨਮੇ ਸ਼ੈਟੀ ਨੇ 1990 ਦੇ ਦਹਾਕੇ ਦੌਰਾਨ ‘ਮੋਹਰਾ’, ‘ਬਾਰਡਰ’ ਅਤੇ ‘ਹੇਰਾ ਫੇਰੀ’ ਵਰਗੀਆਂ ਫਿਲਮਾਂ ਨਾਲ ਵੱਡੀ ਪਛਾਣ ਬਣਾਈ ਸੀ। ਉਹ ਆਪਣੀ ਫਿਟਨੈੱਸ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਲਈ ਵੀ ਕਾਫ਼ੀ ਮਸ਼ਹੂਰ ਹੈ। ਸੁਨੀਲ ਸ਼ੈੱਟੀ ਆਖਰੀ ਵਾਰ ‘ਵੈਲਕਮ ਟੂ ਦਿ ਜੰਗਲ’ ਵਿੱਚ ਨਜ਼ਰ ਆਇਆ ਸੀ। ਰਿਪੋਰਟਾਂ ਅਨੁਸਾਰ ਉਹ ਅਗਲੀ ਵਾਰ ‘ਹੇਰਾ ਫੇਰੀ 3’ ਵਿੱਚ ਨਜ਼ਰ ਆਏਗਾ।

