DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏ ਆਈ ਲਘੂ ਫਿਲਮ ‘ਹੈਪੀ ਬਰਥਡੇਅ ਜੋਸ਼ੀ’ ਰਿਲੀਜ਼

਼ਿਲਮ ਦੇ ਨਿਰਮਾਤਾ ਅਜੈ ਦੇਵਗਨ ਨੂੰ ਜਨਮ ਦਿਨ ਮੌਕੇ ਮਿਲੀਆਂ ਵਧਾਈਆਂ

  • fb
  • twitter
  • whatsapp
  • whatsapp
Advertisement

ਅਭਿਨੇਤਾ ਅਜੈ ਦੇਵਗਨ ਦੇ ਜਨਮ ਦਿਨ ਮੌਕੇ, ਉਨ੍ਹਾਂ ਦੀ ਕੰਪਨੀ ਲੈਂਸ ਵਾਲਟ ਸਟੂਡੀਓਜ਼ ਨੇ ਆਪਣੀ ਏ ਆਈ ਲਘੂ ਫਿਲਮ ‘‘ਹੈਪੀ ਬਰਥਡੇਅ ਜੋਸ਼ੀ’ ਲਾਂਚ ਕੀਤੀ ਹੈ। ਨਿਰਦੇਸ਼ਕ ਅੰਸ਼ੁਲ ਕੁਮਾਰ ਸ਼ਰਮਾ ਦੀ ਇਸ ਫਿਲਮ ਦੇ ਨਿਰਮਾਤਾ ਅਜੈ ਦੇਵਗਨ ਅਤੇ ਦਾਨਿਸ਼ ਦੇਵਗਨ ਹਨ। ਅਜੈ ਅੱਜ 57 ਸਾਲਾਂ ਦੇ ਹੋ ਗਏ। ਜਨਮ ਦਿਨ ਮੌਕੇ ਉਨ੍ਹਾਂ ਨੂੰ ਪਤਨੀ ਕਾਜੋਲ ਤੋਂ ਇਲਾਵਾ ਅਭਿਨੇਤਾ ਅਕਸ਼ੈ ਕੁਮਾਰ ਨੇ ਵਧਾਈ ਦਿੱਤੀ ਹੈ। ‘ਹੈਪੀ ਬਰਥਡੇਅ ਜੋਸ਼ੀ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ ਮੁੰਬਈ ਵਿੱਚ ਇੱਕ ਨਿੱਕੇ ਜਿਹੇ ਕਸਬੇ ਦੇ ਕੰਪਿਊਟਰ ਮਾਹਿਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜੋ ਅਜਿਹਾ ਦਲੇਰਾਨਾ ਡਿਜੀਟਲ ਕਾਰਨਾਮਾ ਕਰਦਾ ਹੈ ਕਿ ਦੁਨੀਆ ਉਸ ਦਾ ਨਾਂ ਯਾਦ ਰੱਖਣ ਲਈ ਮਜਬੂਰ ਹੋ ਜਾਂਦੀ ਹੈ। ਲੈਂਸ ਵਾਲਟ ਸਟੂਡੀਓਜ਼ ਦੇ ਚੇਅਰਮੈਨ ਅਜੈ ਦੇਵਗਨ ਨੇ ਕਿਹਾ ਕਿ ‘ਹੈਪੀ ਬਰਥਡੇਅ ਜੋਸ਼ੀ’ ਉਸ ਇਰਾਦੇ ਦਾ ਪ੍ਰਤੀਕ ਹੈ, ਜਿੱਥੇ ਤਕਨੀਕ ਅਤੇ ਭਾਵਨਾਵਾਂ ਇੱਕਠੀਆਂ ਹੁੰਦੀਆਂ ਹਨ। ਆਦਿੱਤਿਆ ਕਪਾਡੀਆ, ਜਿਸ ਨੇ ਫਿਲਮ ਵਿੱਚ ਇੱਕ ਏ ਆਈ ਅਦਾਕਾਰ ਦੀ ਭੂਮਿਕਾ ਨਿਭਾਈ ਹੈ, ਨੇ ਇੰਸਟਾਗ੍ਰਾਮ ’ਤੇ ਇੱਕ ਨੋਟ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕੀਤੀ। ਫਿਲਮ ਹੁਣ ਲੈਂਸ ਵਾਲਟ ਸਟੂਡੀਓਜ਼ ਦੇ ਡਿਜੀਟਲ ਪਲੇਟਫਾਰਮਾਂ ’ਤੇ ਦੇਖੀ ਜਾ ਸਕਦੀ ਹੈ।

Advertisement
Advertisement
×