DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

90 ਦੇ ਦਹਾਕੇ ਵਾਲੇ ਗੀਤ ਅੱਜ ਵੀ ਦਿਲ ਦੇ ਨੇੜੇ

ਰੋਮਾਂਟਿਕ ਗੀਤ ਭਾਰਤੀ ਸਿਨੇਮਾ ਦਾ ਖ਼ਾਸ ਹਿੱਸਾ ਹਨ। 1990 ਦੇ ਦਹਾਕੇ ਦੇ ਇਨ੍ਹਾਂ ਗੀਤਾਂ ਤੇ ਸੰਗੀਤ ਦੀ ਅੱਜ ਵੀ ਖਾਸ ਥਾਂ ਹੈ। ਅੱਜ-ਕੱਲ੍ਹ ਲੋਕ ਤੇਜ਼ ਬੀਟ ਅਤੇ ਡਿਜੀਟਲ ਪ੍ਰੋਡਕਸ਼ਨ ਸੁਣਨ ਦੇ ਸ਼ੌਕੀਨ ਹੋ ਗਏ ਹਨ ਪਰ 90 ਦੇ ਦਹਾਕੇ ਦੇ...

  • fb
  • twitter
  • whatsapp
  • whatsapp
Advertisement

ਰੋਮਾਂਟਿਕ ਗੀਤ ਭਾਰਤੀ ਸਿਨੇਮਾ ਦਾ ਖ਼ਾਸ ਹਿੱਸਾ ਹਨ। 1990 ਦੇ ਦਹਾਕੇ ਦੇ ਇਨ੍ਹਾਂ ਗੀਤਾਂ ਤੇ ਸੰਗੀਤ ਦੀ ਅੱਜ ਵੀ ਖਾਸ ਥਾਂ ਹੈ। ਅੱਜ-ਕੱਲ੍ਹ ਲੋਕ ਤੇਜ਼ ਬੀਟ ਅਤੇ ਡਿਜੀਟਲ ਪ੍ਰੋਡਕਸ਼ਨ ਸੁਣਨ ਦੇ ਸ਼ੌਕੀਨ ਹੋ ਗਏ ਹਨ ਪਰ 90 ਦੇ ਦਹਾਕੇ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ। ਉਨ੍ਹਾਂ ਗੀਤਾਂ ਵਿੱਚ ਪ੍ਰੇਮ ਕਹਾਣੀ ਦਾ ਜ਼ਿਕਰ ਹੀ ਨਹੀਂ ਸੀ ਕੀਤਾ ਗਿਆ ਬਲਕਿ ਉਹ ਗੀਤ ਖ਼ੁਦ ਹੀ ਪ੍ਰੇਮ ਕਹਾਣੀਆਂ ਬਣ ਚੁੱਕੇ ਹਨ। ਅੱਜ ਵੈਲੇਨਟਾਈਨਜ਼ ਦੇ ਦਿਨ ’ਤੇ ਮਸ਼ਹੂਰ ਗਾਇਕਾਂ ਕਵਿਤਾ ਕ੍ਰਿਸ਼ਨਾਮੂਰਤੀ, ਹਰੀਹਰਨ, ਅਨੁਰਾਧਾ ਪੌਡਵਾਲ, ਲਲਿਤ ਪੰਡਿਤ ਅਤੇ ਸ਼ਾਨ ਦੇ ਗੀਤ ਦਰਸ਼ਕਾਂ ਨੂੰ 90 ਦੇ ਦਹਾਕੇ ਦੀ ਯਾਦ ਤਾਜ਼ਾ ਕਰਵਾ ਰਹੇ ਹਨ। ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਏ ਆਈ ਪੁਰਾਣੇ ਗੀਤਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਉਸ ਸਮੇਂ ਰੋਮਾਂਟਿਕ ਗੀਤ ਫਿਲਮਾਂ ਦਾ ਖ਼ਾਸ ਹਿੱਸਾ ਸਨ। ਗਾਇਕਾ ਕਵਿਤਾ ਕ੍ਰਿਸ਼ਨਾਮੂਰਤੀ ਦੀ ਆਵਾਜ਼ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਉਨ੍ਹਾਂ ਕਿਹਾ ਕਿ 90 ਦੇ ਦਹਾਕੇ ਵਿੱਚ ਬਹੁਤੀਆਂ ਫਿਲਮਾਂ ਅਜਿਹੀਆਂ ਸਨ, ਜਿਨ੍ਹਾਂ ਵਿੱਚ ਰੋਮਾਂਟਿਕ ਗੀਤਾਂ ਦੀ ਖ਼ਾਸ ਅਹਿਮੀਅਤ ਸੀ।

ਇਸੇ ਤਰ੍ਹਾਂ 90 ਦੇ ਦਹਾਕੇ ਦੀ ਇੱਕ ਹੋਰ ਆਵਾਜ਼ ਅਨੁਰਾਧਾ ਪੌਡਵਾਲ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਗਾਇਕ ਹਰੀਹਰਨ ਨੇ ਕਿਹਾ ਕਿ 90 ਦੇ ਦਹਾਕੇ ਦੇ ਗੀਤ ਸੁਫਨਿਆਂ ਦੀ ਦੁਨੀਆਂ ਵਿੱਚੋਂ ਨਿਕਲੇ ਸਨ ਅਤੇ ਉਦੋਂ ਸੰਗੀਤ ਹੀ ਅਸਲੀ ਹੀਰੋ ਹੁੰਦਾ ਸੀ। ‘ਤੂ ਹੀ ਰੇ’ ਦੇ ਗਾਇਕ ਨੇ ਕਿਹਾ ਕਿ ਉਦੋਂ ਗੀਤ ਠਰ੍ਹੰਮੇ ਨਾਲ ਰਿਕਾਰਡ ਕੀਤੇ ਜਾਂਦੇ ਸਨ। ਇਸ ਲਈ ਉਹ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸੇ ਹੋਏ ਹਨ। ਲਲਿਤ ਪੰਡਿਤ ਨੇ ਕਿਹਾ ਕਿ 90 ਦੇ ਦਹਾਕੇ ਵਿੱਚ ਰੋਮਾਂਟਿਕ ਫਿਲਮਾਂ ਬਣੀਆਂ ਸਨ ਜਿਨ੍ਹਾਂ ਵਿੱਚ ਬਹੁਤ ਕਮਾਲ ਦੇ ਗੀਤ ਰਿਕਾਰਡ ਹੋਏ। ਅੱਜ ਵੀ ਲੋਕ ‘ਪਹਿਲਾ ਨਸ਼ਾ’ ਨੂੰ ਪਿਆਰ ਕਰਦੇ ਹਨ। ਇਸੇ ਤਰ੍ਹਾਂ ਗਾਇਕ ਸ਼ਾਨ ਨੇ ਕਿਹਾ ਕਿ ਉਸ ਸਮੇਂ ਦੀਆਂ ਫਿਲਮਾਂ ਭਾਵੇਂ ਸਿਨੇਮਾ ਦੀ ਸਕਰੀਨ ਤੋਂ ਉਤਰ ਗਈਆਂ ਹਨ ਪਰ ਉਨ੍ਹਾਂ ਦੇ ਗੀਤ ਅੱਜ ਲੋਕਾਂ ਦੀਆਂ ਦਿਲਾਂ ਦੀਆਂ ਧੜਕਣਾਂ ’ਚ ਵੱਜਦੇ ਹਨ।

Advertisement

Advertisement
Advertisement
×