DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਨਦਾਰ ਹੁੰਗਾਰੇ ਮਗਰੋਂ ਫਿਲਮ ‘ਮੈਂ ਵਾਪਸ ਆਊਂਗਾ’ ਦੇ ਸ਼ੋਅ ਵਧਾਏ

ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਨਵੀਂ ਫਿਲਮ ‘ਮੈਂ ਵਾਪਸ ਆਊਂਗਾ’ ਨੂੰ ਦਰਸ਼ਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਸਿਨੇਮਾ ਮਾਲਕਾਂ ਅਤੇ ਸਿਨੇਮਾ ਚੇਨਾਂ ਨੇ ਇਸ ਦੇ ਦੂਜੇ ਹਫ਼ਤੇ ਥੀਏਟਰਾਂ ਵਿੱਚ ਫਿਲਮ ਦੇ ਸ਼ੋਅ ਵਧਾ ਦਿੱਤੇ ਹਨ। ਇਹ ਜਾਣਕਾਰੀ ਸ਼ਨਿਚਰਵਾਰ ਨੂੰ...

  • fb
  • twitter
  • whatsapp
  • whatsapp
Advertisement

ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਨਵੀਂ ਫਿਲਮ ‘ਮੈਂ ਵਾਪਸ ਆਊਂਗਾ’ ਨੂੰ ਦਰਸ਼ਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਸਿਨੇਮਾ ਮਾਲਕਾਂ ਅਤੇ ਸਿਨੇਮਾ ਚੇਨਾਂ ਨੇ ਇਸ ਦੇ ਦੂਜੇ ਹਫ਼ਤੇ ਥੀਏਟਰਾਂ ਵਿੱਚ ਫਿਲਮ ਦੇ ਸ਼ੋਅ ਵਧਾ ਦਿੱਤੇ ਹਨ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਫਿਲਮ ਨਿਰਮਾਤਾਵਾਂ ਨੇ ਦਿੱਤੀ। ਇਹ ਫਿਲਮ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ 12 ਜੂਨ ਨੂੰ ਰਿਲੀਜ਼ ਹੋਈ ਸੀ ਜੋ ਦੇਸ਼ ਦੀ ਵੰਡ ਦੇ ਦੌਰ ਦੀ ਰੁਮਾਂਟਿਕ ਡਰਾਮਾ ਫਿਲਮ ਹੈ। ਇਹ ਦੋ ਵੱਖ-ਵੱਖ ਪੀੜ੍ਹੀਆਂ ਦੀ ਕਹਾਣੀ ਪੇਸ਼ ਕਰਦੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਨਸੀਰੂਦੀਨ ਸ਼ਾਹ, ਸ਼ਰਵਰੀ ਅਤੇ ਵੇਦਾਂਗ ਰੈਨਾ ਮੁੱਖ ਭੂਮਿਕਾਵਾਂ ਵਿੱਚ ਹਨ। ਨਿਰਮਾਤਾਵਾਂ ਅਨੁਸਾਰ, ਇਸ ਹਫਤੇ ਦੇ ਅੰਤ ’ਚ ਕਈ ਨਵੀਆਂ ਫਿਲਮਾਂ ਦੇ ਰਿਲੀਜ਼ ਹੋਣ ਦੇ ਬਾਵਜੂਦ, ਵਧਦੀ ਮੰਗ ਦੇ ਮੱਦੇਨਜ਼ਰ ਕਈ ਬਜ਼ਾਰਾਂ ਵਿੱਚ ਇਸ ਫਿਲਮ ਦੇ ਹੋਰ ਸ਼ੋਅ ਚਲਾਏ ਜਾ ਰਹੇ ਹਨ। ਫਿਲਮ ਦੇ ਡਿਸਟ੍ਰੀਬਿਊਟਰਾਂ ਅਤੇ ਸਿਨੇਮਾ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫਤੇ ਫਿਲਮ ਨੂੰ ਕਾਫੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ।

ਮਲਟੀਪਲੈਕਸ ਚੇਨ ‘ਸਿਨੇਪੋਲਿਸ ਇੰਡੀਆ’ ਦੇ ਮੈਨੇਜਿੰਗ ਡਾਇਰੈਕਟਰ ਦੇਵਾਂਗ ਸੰਪਤ ਨੇ ਕਿਹਾ ਕਿ ਇਹ ਬੇਮਿਸਾਲ ਫਿਲਮ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਬਾਕਸ ਆਫਿਸ ’ਤੇ ਇਸ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 497 ਸਕ੍ਰੀਨਾਂ ਚਲਾਉਣ ਵਾਲੀ ਕੰਪਨੀ ਸਿਨੇਪੋਲਿਸ ਇੰਡੀਆ ਨੇ ਵਧਦੀ ਮੰਗ ਅਤੇ ਤੇਜ਼ੀ ਨਾਲ ਵਧ ਰਹੀ ਦਰਸ਼ਕਾਂ ਦੀ ਗਿਣਤੀ ਕਾਰਨ ਸ਼ੁੱਕਰਵਾਰ ਤੋਂ ਸ਼ਨਿਚਰਵਾਰ ਤੱਕ ਸ਼ੋਅ ਵਿੱਚ 30 ਫੀਸਦੀ ਦਾ ਵਾਧਾ ਕੀਤਾ ਹੈ।

Advertisement

Advertisement
Advertisement
×