ਆਦਿਤਿਯਾ ਧਰ ਨੇ ‘ਧੁਰੰਧਰ’ ਦੀ ਸਕ੍ਰਿਪਟ ਤੋਂ ਪਹਿਲਾਂ ਮੇਰੀ ਚੋਣ ਕੀਤੀ ਸੀ: ਰਾਕੇਸ਼ ਬੇਦੀ
ਉੱਘੇ ਅਦਾਕਾਰ ਰਾਕੇਸ਼ ਬੇਦੀ, ਜਿਨ੍ਹਾਂ ਨੇ ‘ਧੁਰੰਧਰ’ ਅਤੇ ‘ਧੁਰੰਧਰ: ਦਿ ਰਿਵੈਂਜ’ ਵਿੱਚ ਜਮੀਲ ਜਮਾਲੀ ਦੀ ਯਾਦਗਾਰੀ ਭੂਮਿਕਾ ਨਿਭਾਈ ਹੈ, ਨੇ ਇਥੇ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸਫ਼ਲਤਾ ਦੇ ‘ਸਿਖਰ’ ’ਤੇ ਪਹੁੰਚਣ ਦਾ ਜਨੂੰਨ ਨਹੀਂ ਰਿਹਾ। ਇਸ ਦੀ...
ਉੱਘੇ ਅਦਾਕਾਰ ਰਾਕੇਸ਼ ਬੇਦੀ, ਜਿਨ੍ਹਾਂ ਨੇ ‘ਧੁਰੰਧਰ’ ਅਤੇ ‘ਧੁਰੰਧਰ: ਦਿ ਰਿਵੈਂਜ’ ਵਿੱਚ ਜਮੀਲ ਜਮਾਲੀ ਦੀ ਯਾਦਗਾਰੀ ਭੂਮਿਕਾ ਨਿਭਾਈ ਹੈ, ਨੇ ਇਥੇ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸਫ਼ਲਤਾ ਦੇ ‘ਸਿਖਰ’ ’ਤੇ ਪਹੁੰਚਣ ਦਾ ਜਨੂੰਨ ਨਹੀਂ ਰਿਹਾ। ਇਸ ਦੀ ਬਜਾਇ ਉਹ ਅਦਾਕਾਰੀ ਦੀ ਯਾਤਰਾ ਦਾ ਆਨੰਦ ਲੈਣ ਵਿੱਚ ਵਿਸ਼ਵਾਸ ਰੱਖਦੇ ਹਨ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਹ ਯਾਤਰਾ ਹੈ ਅਤੇ ਸਾਨੂੰ ਯਾਤਰਾ ਦਾ ਆਨੰਦ ਮਾਣਨਾ ਚਾਹੀਦਾ ਹੈ। ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਸਿਖਰ ’ਤੇ ਪਹੁੰਚਾਂਗਾ ਜਾਂ ਮੈਨੂੰ ਸਿਖਰ ‘ਤੇ ਪਹੁੰਚਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ।’’ ਅਦਾਕਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹਮੇਸ਼ਾ ਸਫਲਤਾ ਜਾਂ ਨਤੀਜਿਆਂ ਦਾ ਪਿੱਛਾ ਕਰਨ ਦੀ ਬਜਾਇ ਕੰਮ ਪ੍ਰਤੀ ਵਚਨਬੱਧਤਾ ਰਹੀ ਹੈ। ‘ਚਸ਼ਮੇ ਬੱਦੂਰ’ ਅਤੇ ‘ਤਿਰੰਗਾ’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਮਸ਼ਹੂਰ ਭੂਮਿਕਾਵਾਂ ਲਈ ਜਾਣੇ ਜਾਂਦੇ, ਬੇਦੀ ‘ਯੇ ਜੋ ਹੈ ਜ਼ਿੰਦਗੀ’, ‘ਸ਼੍ਰੀਮਾਨ ਸ਼੍ਰੀਮਤੀ’, ‘ਯੈੱਸ ਬੌਸ’, ‘ਭਾਬੀ ਜੀ ਘਰ ਪਰ ਹੈਂ’ ਅਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਰਗੇ ਮਸ਼ਹੂਰ ਟੈਲੀਵਿਜ਼ਨ ਸ਼ੋਅ ਦਾ ਵੀ ਹਿੱਸਾ ਰਹੇ ਹਨ। ‘ਧੁਰੰਧਰ’ ਵਿੱਚ ਕੰਮ ਕਰਨ ਬਾਰੇ ਉਨ੍ਹਾਂ ਖੁਲਾਸਾ ਕੀਤਾ ਕਿ ਫਿਲਮ ਨਿਰਮਾਤਾ ਆਦਿਤਿਯਾ ਧਰ ਨੇ ਸਕ੍ਰਿਪਟ ਨੂੰ ਅੰਤਿਮ ਰੂਪ ਦੇਣ ਤੋਂ ਕਾਫੀ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਪ੍ਰਾਜੈਕਟ ਵਿੱਚ ਕਾਸਟ ਕਰਨ ਬਾਰੇ ਸੋਚਿਆ ਸੀ। ਉਨ੍ਹਾਂ ਕਿਹਾ, ‘‘ਆਦਿਤਿਯਾ ਧਰ ਨੇ ਕਿਹਾ ਵੀ ਹੈ ਕਿ ਮੈਂ (ਰਾਕੇਸ਼ ਬੇਦੀ) ਧੁਰੰਧਰ ਵਿੱਚ ਕਾਸਟ ਹੋਣ ਵਾਲਾ ਪਹਿਲਾ ਅਦਾਕਾਰ ਸੀ। ਇਸ ਨੂੰ ‘ਵੱਡੀ ਪ੍ਰਸ਼ੰਸਾ’ ਦੱਸਦੇ ਹੋਏ ਬੇਦੀ ਨੇ ਕਿਹਾ ਕਿ ਧਰ ਦਾ ਉਨ੍ਹਾਂ ‘ਤੇ ਸ਼ੁਰੂਆਤੀ ਵਿਸ਼ਵਾਸ ਇੰਡਸਟਰੀ ਵਿੱਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਕੰਮ ਦਾ ਪ੍ਰਤੀਬਿੰਬ ਹੈ।

