DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਿਅੰਕਾ ਚੋਪੜਾ ਪੋਲੈਂਡ ਪੁੱਜੀ

ਪ੍ਰਸ਼ੰਸਕਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ

  • fb
  • twitter
  • whatsapp
  • whatsapp
Advertisement

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵਰਸਾ ਤੋਂ ਆਪਣੀ ਯਾਤਰਾ ਬਾਰੇ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ। ਉਸ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਵਾਰਸਾ ਚੋਪਿਨ ਹਵਾਈ ਅੱਡੇ ਦੀ ਝਲਕ ਸਾਂਝੀ ਕੀਤੀ। ਕੈਪਸ਼ਨ ’ਚ ਉਸ ਨੇ ਲਿਖਿਆ, ‘‘ਉਹ ਰਵਾਨਾ ਹੋ ਗਈ ਹੈ...।’’ ਉਸ ਨੇ ਵਰਸਾ ਦੌਰੇ ਦਾ ਮਕਸਦ ਨਹੀਂ ਦੱਸਿਆ, ਜਿਸ ਕਾਰਨ ਯਾਤਰਾ ਦੇ ਵੇਰਵੇ ਸਪਸ਼ਟ ਨਹੀਂ ਹਨ। ਇਹ ਤਾਜ਼ਾ ਅਪਡੇਟ ਉਸ ਵੇਲੇ ਆਈ ਹੈ, ਜਦੋਂ ਪ੍ਰਿਅੰਕਾ ਨੇ ਹਾਲ ਹੀ ਵਿੱਚ ਆਪਣੀਆਂ ਯਾਤਰਾਵਾਂ ਅਤੇ ਪਰਿਵਾਰ ਨਾਲ ਬਿਤਾਏ ਸਮੇਂ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਹਾਲੇ ਪਿੱਛੇ ਜਿਹੇ ਹੀ ਉਸ ਨੇ ਦੁਨੀਆ ਭਰ ਵਿੱਚ ਘੁੰਮਣ ਤੋਂ ਬਾਅਦ ‘‘ਆਖਰਕਾਰ ਕੁਝ ਸਮੇਂ ਲਈ ਘਰ ਵਾਪਸੀ’’ ਕੈਪਸ਼ਨ ਵਾਲੀ ਇਸ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਨਾਲ ਨਿੱਜੀ ਪਲਾਂ ਨੂੰ ਮਾਣ ਰਹੀ ਸੀ। ਇਨ੍ਹਾਂ ਤਸਵੀਰਾਂ ਵਿੱਚ ਮਾਲਤੀ ਨੂੰ ਭਾਰਤੀ ਸੰਸਕਿ੍ਤੀ ਅਨੁਸਾਰ ਰੰਗੀਨ ਕੱਪੜੇ ਪਹਿਨੇ ਅਤੇ ਆਪਣੀ ਮਾਂ ਦੀ ਗੋਦ ਵਿੱਚ ਇਡਲੀ ਖਾਂਦੇ ਹੋਏ ਦਿਖਾਇਆ ਗਿਆ ਸੀ। ਇੱਕ ਹੋਰ ਤਸਵੀਰ ਵਿੱਚ ਮਾਲਤੀ ਨੂੰ ਘਰ ਦੇ ਮੰਦਰ ਅਤੇ ਆਪਣੇ ਮਰਹੂਮ ਨਾਨਾ ਅਸ਼ੋਕ ਚੋਪੜਾ ਦੀ ਤਸਵੀਰ ਦੇ ਸਾਹਮਣੇ ਪ੍ਰਾਰਥਨਾ ਕਰਦੇ ਹੋਏ ਦਿਖਾਇਆ ਗਿਆ। ਪ੍ਰਿਅੰਕਾ ਨੇ ਇਸ ਨੂੰ ਕੈਪਸ਼ਨ ਦਿੱਤੀ, ‘‘ਜੈ ਜੈ ਭਗਵਾਨ ਜੀ।’’ ਤਸਵੀਰਾਂ ਦੇ ਇਸ ਸੰਗ੍ਰਹਿ ਵਿੱਚ ਪ੍ਰਸ਼ੰਸਕਾਂ ਨੇ ਇਹ ਵੀ ਦੇਖਿਆ ਕਿ ਅਦਾਕਾਰਾ ਨੇ ਆਪਣਾ ਮੰਗਲਸੂਤਰ ਗਲੇ ਦੀ ਬਜਾਏ ਗੁੱਟ ’ਤੇ ਪਹਿਨਿਆ ਹੋਇਆ ਸੀ। ਕੰਮ ਦੇ ਮੋਰਚੇ ’ਤੇ ਪ੍ਰਿਅੰਕਾ ਹੈਦਰਾਬਾਦ ਵਿੱਚ ਐੱਸ ਐੱਸ ਰਾਜਾਮੌਲੀ ਦੀ ਆਉਣ ਵਾਲੀ ਫਿਲਮ ‘ਵਾਰਾਣਸੀ’ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਮਹੇਸ਼ ਬਾਬੂ ਮੁੱਖ ਭੂਮਿਕਾ ਵਿੱਚ ਹਨ। ਉਹ ਮਹੇਸ਼ ਬਾਬੂ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੇ ਨਾਲ ਮੰਦਾਕਿਨੀ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ਅਪਰੈਲ 2027 ਵਿੱਚ ਰਿਲੀਜ਼ ਹੋਵੇਗੀ।

Advertisement
Advertisement
×