DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਭਿਨੇਤਰੀ ਮਹਿਰੀਨ ਪੀਰਜ਼ਾਦਾ ਵਿਆਹ ਦੇ ਬੰਧਨ ਵਿੱਚ ਬੱਝੀ

ਅਭਿਨੇਤਰੀ ਮਹਿਰੀਨ ਪੀਰਜ਼ਾਦਾ ਜੋ ਕਿ ‘ਐਫ2: ਫਨ ਐਂਡ ਫਰਸਟ੍ਰੇਸ਼ਨ’, ‘ਮਹਾਨੁਭਾਵੁਡੂ’ ਅਤੇ ‘ਰਾਜਾ ਦਾ ਗ੍ਰੇਟ’ ਵਰਗੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹੈ, ਨੇ ਹਿਮਾਚਲ ਪ੍ਰਦੇਸ਼ ’ਚ ਇੱਕ ਨਿੱਜੀ ਸਮਾਰੋਹ ਦੌਰਾਨ ਅਰਸ਼ ਔਲਖ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਨੇ ਐਤਵਾਰ ਨੂੰ ਆਪੋ-ਆਪਣੇ...

  • fb
  • twitter
  • whatsapp
  • whatsapp
Advertisement

ਅਭਿਨੇਤਰੀ ਮਹਿਰੀਨ ਪੀਰਜ਼ਾਦਾ ਜੋ ਕਿ ‘ਐਫ2: ਫਨ ਐਂਡ ਫਰਸਟ੍ਰੇਸ਼ਨ’, ‘ਮਹਾਨੁਭਾਵੁਡੂ’ ਅਤੇ ‘ਰਾਜਾ ਦਾ ਗ੍ਰੇਟ’ ਵਰਗੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹੈ, ਨੇ ਹਿਮਾਚਲ ਪ੍ਰਦੇਸ਼ ’ਚ ਇੱਕ ਨਿੱਜੀ ਸਮਾਰੋਹ ਦੌਰਾਨ ਅਰਸ਼ ਔਲਖ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਨੇ ਐਤਵਾਰ ਨੂੰ ਆਪੋ-ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਪੋਸਟ ਰਾਹੀਂ ਇਹ ਖ਼ਬਰ ਸਾਂਝੀ ਕੀਤੀ। ਇਸ ਵਿੱਚ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ। ਅਦਾਕਾਰਾ ਨੇ ਆਪਣੇ ਵਿਆਹ ’ਚ ਗੁਲਾਬੀ ਰੰਗ ਦਾ ਅਨਾਰਕਲੀ ਸੂਟ ਪਹਿਨਿਆ ਹੋਇਆ ਸੀ, ਜਿਸ ’ਤੇ ਚਾਂਦੀ ਰੰਗੇ ਫੁੱਲਾਂ ਵਾਲੀ ਕਢਾਈ ਕੀਤੀ ਹੋਈ ਸੀ। ਮਹਿਰੀਨ ਦੇ ਪਤੀ ਅਰਸ਼ ਔਲਖ ਨੇ ਅਨਾਰਕਲੀ ਕੁੜਤਾ ਅਤੇ ਚਿੱਟੀ ਪੈਂਟ ਪਹਿਨੀ ਹੋਈ ਸੀ। ਉਸ ਦੇ ਪਹਿਰਾਵੇ ’ਤੇ ਵੀ ਕਢਾਈ ਦਾ ਕੰਮ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਅਦਾਕਾਰਾ ਦੀ ਪਹਿਲਾਂ ਭਵਿਆ ਬਿਸ਼ਨੋਈ ਨਾਲ ਮੰਗਣੀ ਹੋਈ ਸੀ, ਜੋ ਕਿ ਸਿਆਸਤ ਵਿੱਚ ਸਰਗਰਮ ਹਨ। ਉਨ੍ਹਾਂ ਦੀ ਮੰਗਣੀ ਮਾਰਚ 2021 ਵਿੱਚ ਹੋਈ ਸੀ, ਪਰ ਜੁਲਾਈ 2021 ਵਿੱਚ ਉਨ੍ਹਾਂ ਨੇ ਇਸ ਨੂੰ ਤੋੜ ਦਿੱਤਾ ਸੀ। ਮਹਿਰੀਨ ਨੇ 2016 ਵਿੱਚ ਤੇਲਗੂ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਈ ਪ੍ਰਾਜੈਕਟਾਂ ਵਿੱਚ ਕੰਮ ਕੀਤਾ।

Advertisement
Advertisement
×