ਅਦਾਕਾਰ ਸੋਨੂੰ ਸੂਦ ਜਲਦੀ ਹੀ ਲਿਖੇਗਾ ਕਿਤਾਬ

ਅਦਾਕਾਰ ਸੋਨੂੰ ਸੂਦ ਜਲਦੀ ਹੀ ਲਿਖੇਗਾ ਕਿਤਾਬ

ਨਵੀਂ ਦਿੱਲੀ, 15 ਜੁਲਾਈ

ਕੋਵਿਡ-19 ਮਹਾਮਾਰੀ ਦੌਰਾਨ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਲਈ ਮਦਦ ਕਰਕੇ ਕੌਮੀ ਪੱਧਰ ’ਤੇ ਸੁਰਖੀਆਂ ’ਚ ਆਇਆ ਅਦਾਕਾਰ ਸੋਨੂੰ ਸੂਦ ਜਲਦੀ ਹੀ ਆਪਣੇ ਇਸ ਤਜਰਬੇ ਬਾਰੇ ਕਿਤਾਬ ਲਿਖੇਗਾ।

ਇਸ ਪਲੇਠੀ ਕਿਤਾਬ ਦਾ ਭਾਵੇਂ ਅਜੇ ਤਕ ਕੋਈ ਸਿਰਲੇਖ ਨਹੀਂ ਰੱਖਿਆ ਗਿਆ, ਪਰ ਅਦਾਕਾਰ ਇਸ ਵਿੱਚ ਪਰਵਾਸੀ ਕਾਮਿਆਂ ਨਾਲ ਆਪਣੇ ਭਾਵਨਾਤਮਕ ਤੇ ਆਮ ਕਰਕੇ ਚੁਣੌਤੀਪੂਰਨ ਸਫ਼ਰ ਨੂੰ ਬਿਆਨ ਕਰੇਗਾ। ਪ੍ਰਕਾਸ਼ਨ ਹਾਊਸ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਅੱਜ ਐਲਾਨ ਕੀਤਾ ਕਿ ਕਿਤਾਬ ਸਾਲ ਦੇ ਆਖਿਰ ਤਕ ਰਿਲੀਜ਼ ਕੀਤੀ ਜਾਵੇਗੀ। ਸੂਦ ਨੇ ਇਕ ਬਿਆਨ ਵਿੱਚ ਕਿਹਾ, ‘ਮੈਂ ਆਪਣੇ ਇਨ੍ਹਾਂ ਤਜਰਬਿਆਂ ਤੇ ਕਹਾਣੀਆਂ, ਜੋ ਸਦਾ ਲਈ ਮੇਰੀ ਰੂਹ ਦੇ ਨਾਲ ਰਹਿਣਗੇ, ਨੂੰ ਇਸ ਕਿਤਾਬ ਵਿੱਚ ਬਿਆਨ ਕਰਨ ਦਾ ਫੈਸਲਾ ਕੀਤਾ ਹੈ। ਮੈਂ ਜੋਸ਼ ਵਿੱਚ ਵੀ ਹਾਂ ਤੇ ਥੋੜ੍ਹਾ ਘਬਰਾਇਆ ਵੀ। ਮੈਂ ਇਸ ਕਿਤਾਬ ਜ਼ਰੀਏ ਤੁਹਾਡੇ ਨਾਲ ਜੁੜਨ ਲਈ ਹੋਰ ਉਡੀਕ ਨਹੀਂ ਕਰ ਸਕਦਾ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All