‘ਆਵਾਰਾਪਨ 2’ ਨੇ 50 ਕਰੋੜ ਰੁਪਏ ਕਮਾਏ
ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਰਿਲੀਜ਼ ਦੇ ਦੂਜੇ ਦਿਨ ਘਰੇਲੂ ਬਾਕਸ ਆਫਿਸ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫਿਲਮ ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ 2007 ਦੀ ਫਿਲਮ ‘ਆਵਾਰਾਪਨ’...
Advertisement
ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਰਿਲੀਜ਼ ਦੇ ਦੂਜੇ ਦਿਨ ਘਰੇਲੂ ਬਾਕਸ ਆਫਿਸ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫਿਲਮ ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ 2007 ਦੀ ਫਿਲਮ ‘ਆਵਾਰਾਪਨ’ ਦੀ ਅਗਲੀ ਲੜੀ ਹੈ ਜਿਸ ਵਿੱਚ ਅਦਾਕਾਰ ਨੇ ਸ਼ਿਵਮ ਦੀ ਭੂਮਿਕਾ ਨਿਭਾਈ ਸੀ। ਹਾਸ਼ਮੀ ਤੋਂ ਇਲਾਵਾ ‘ਆਵਾਰਾਪਨ 2’ ਵਿੱਚ ਦਿਸ਼ਾ ਪਟਾਨੀ ਨੇ ਜ਼ਾਰਾ ਅਤੇ ਸ਼ਬਾਨਾ ਆਜ਼ਮੀ ਨੇ ਨਫ਼ੀਸਾ ਨਵਾਜ਼ ਦੀ ਭੂਮਿਕਾ ਨਿਭਾਈ ਹੈ। ‘ਆਵਾਰਾਪਨ 2’ ਜੋ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ, ਨੇ ਘਰੇਲੂ ਬਾਕਸ ਆਫਿਸ ’ਤੇ ਪਹਿਲੇ ਦਿਨ 23.4 ਕਰੋੜ ਰੁਪਏ ਅਤੇ ਸ਼ਨਿੱਚਰਵਾਰ ਨੂੰ 34.09 ਕਰੋੜ ਰੁਪਏ ਦੀ ਕਮਾਈ ਕੀਤੀ।
Advertisement
Advertisement
×

