ਆਮਿਰ ਨੂੰ ਸਿੰਗਾਪੁਰ ਫਿਲਮ ਮੇਲੇ ਵਿੱਚ ਮਿਲੇਗਾ ਕੌਮਾਂਤਰੀ ਐਵਾਰਡ
ਸੁਪਰਸਟਾਰ ਆਮਿਰ ਖ਼ਾਨ ਨੂੰ 37ਵੇਂ ਸਿੰਗਾਪੁਰ ਕੌਮਾਂਤਰੀ ਫਿਲਮ ਫੈਸਟੀਵਲ (ਐੱਸ ਜੀ ਆਈ ਐੱਫ ਐੱਫ) ਵਿੱਚ ‘ਸਕ੍ਰੀਨ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਉਹ ਆਪਣੀ ਆਸਕਰ-ਨਾਮਜ਼ਦ ਫਿਲਮ ‘ਲਗਾਨ: ਵਨਸ ਅਪੌਨ ਏ ਟਾਈਮ ਇਨ ਇੰਡੀਆ’ ਦੀ 25ਵੀਂ ਵਰ੍ਹੇਗੰਢ ਮੌਕੇ ਰੱਖੀ...
Advertisement
ਸੁਪਰਸਟਾਰ ਆਮਿਰ ਖ਼ਾਨ ਨੂੰ 37ਵੇਂ ਸਿੰਗਾਪੁਰ ਕੌਮਾਂਤਰੀ ਫਿਲਮ ਫੈਸਟੀਵਲ (ਐੱਸ ਜੀ ਆਈ ਐੱਫ ਐੱਫ) ਵਿੱਚ ‘ਸਕ੍ਰੀਨ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਉਹ ਆਪਣੀ ਆਸਕਰ-ਨਾਮਜ਼ਦ ਫਿਲਮ ‘ਲਗਾਨ: ਵਨਸ ਅਪੌਨ ਏ ਟਾਈਮ ਇਨ ਇੰਡੀਆ’ ਦੀ 25ਵੀਂ ਵਰ੍ਹੇਗੰਢ ਮੌਕੇ ਰੱਖੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਣਗੇ। ਰਿਪੋਰਟ ਅਨੁਸਾਰ ਉਹ ਫੈਸਟੀਵਲ ਦੇ ਬੁਲਾਰਿਆਂ ਵਿੱਚੋਂ ਵੀ ਇੱਕ ਹੋਣਗੇ। ਐੱਸ ਜੀ ਆਈ ਐੱਫ਼ ਐੱਫ 21 ਅਕਤੂਬਰ ਤੋਂ 1 ਨਵੰਬਰ ਤੱਕ ਹੋਵੇਗਾ ਤੇ ਇਸ ਵਿੱਚ ਕਈ ਪ੍ਰਮੁੱਖ ਏਸ਼ਿਆਈ ਫਿਲਮ ਨਿਰਮਾਤਾ ਅਤੇ ਅਦਾਕਾਰ ਸ਼ਾਮਲ ਹੋਣਗੇ।
Advertisement
Advertisement
×

