DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਾਨਵ ਦੇ ਕਿਰਦਾਰ ਲਈ ਬਹੁਤ ਧਿਆਨ ਦਿੱਤਾ: ਜਾਵੇਦ ਜਾਫ਼ਰੀ

ਨਵੀਂ ਫਿਲਮ ‘ਧਮਾਲ 4’ ਦੀ ਕਾਮਯਾਬੀ ਦਾ ਆਨੰਦ ਮਾਣ ਰਹੇ ਫਿਲਮ ਅਦਾਕਾਰ ਜਾਵੇਦ ਜਾਫ਼ਰੀ ਨੇ ਕਿਹਾ ਕਿ ਆਪਣੇ ਮਸ਼ਹੂਰ ਕਿਰਦਾਰ ਮਾਨਵ ਨੂੰ ਪਰਦੇ ’ਤੇ ਸਹੀ ਢੰਗ ਨਾਲ ਪੇਸ਼ ਕਰਨ ਲਈ ਪੁਸ਼ਾਕਾਂ ਅਤੇ ਆਵਾਜ਼ ਤੋਂ ਲੈ ਕੇ ਸਰੀਰਕ ਹਾਵ-ਭਾਵ ਤੱਕ ਹਰ...

  • fb
  • twitter
  • whatsapp
  • whatsapp
Advertisement

ਨਵੀਂ ਫਿਲਮ ‘ਧਮਾਲ 4’ ਦੀ ਕਾਮਯਾਬੀ ਦਾ ਆਨੰਦ ਮਾਣ ਰਹੇ ਫਿਲਮ ਅਦਾਕਾਰ ਜਾਵੇਦ ਜਾਫ਼ਰੀ ਨੇ ਕਿਹਾ ਕਿ ਆਪਣੇ ਮਸ਼ਹੂਰ ਕਿਰਦਾਰ ਮਾਨਵ ਨੂੰ ਪਰਦੇ ’ਤੇ ਸਹੀ ਢੰਗ ਨਾਲ ਪੇਸ਼ ਕਰਨ ਲਈ ਪੁਸ਼ਾਕਾਂ ਅਤੇ ਆਵਾਜ਼ ਤੋਂ ਲੈ ਕੇ ਸਰੀਰਕ ਹਾਵ-ਭਾਵ ਤੱਕ ਹਰ ਚੀਜ਼ ਵੱਲ ਬਹੁਤ ਧਿਆਨ ਦੇਣਾ ਪਿਆ। ਇੰਦਰ ਕੁਮਾਰ ਵੱਲੋਂ ਨਿਰਦੇਸ਼ਿਤ ਫਿਲਮ ‘ਧਮਾਲ’ ਫਰੈਂਚਾਇਜ਼ੀ ਸਨਕੀ ਦੋਸਤਾਂ ਦੇ ਸਮੂਹ ਦੀ ਕਹਾਣੀ ਹੈ ਜੋ ਲੁਕੇ ਹੋਏ ਖਜ਼ਾਨੇ ਦੀ ਭਾਲ ਦੌਰਾਨ ਕਈ ਤਰ੍ਹਾਂ ਦੀਆਂ ਹਾਸੋਹੀਣੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਹਨ। ਫਿਲਮ ਦੀ ਚੌਥੀ ਲੜੀ 10 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ ’ਤੇ ਹੁਣ ਤੱਕ 145 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫਿਲਮ ’ਚ ਜਾਫ਼ਰੀ ਨਾਲ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ ਅਤੇ ਸੰਜੈ ਮਿਸ਼ਰਾ ਮੁੱਖ ਭੂਮਿਕਾਵਾਂ ’ਚ ਹਨ। ਜਾਫ਼ਰੀ ਨੇ ਆਦੀ (ਅਰਸ਼ਦ ਵਾਰਸੀ ਵੱਲੋਂ ਨਿਭਾਏ ਗਏ ਕਿਰਦਾਰ) ਦੇ ਭੋਲੇ-ਭਾਲੇ ਛੋਟੇ ਭਰਾ ਮਾਨਵ ਦੀ ਭੂਮਿਕਾ ਨੂੰ ਨਿਭਾਈ ਹੈ। ਇਹ ਦੋਵੇਂ 2007 ਵਿੱਚ ਰਿਲੀਜ਼ ਹੋਏ ਪਹਿਲੇ ਭਾਗ ਤੋਂ ਹੀ ਇਸ ਫਰੈਂਚਾਇਜ਼ੀ ਦਾ ਹਿੱਸਾ ਰਹੇ ਹਨ। ਜਾਫਰੀ ਅਜੇ ਵੀ ਉਹ ਸਲਾਹ ਯਾਦ ਕਰਦਾ ਹੈ ਜੋ ਨਿਰਦੇਸ਼ਕ ਇੰਦਰ ਕੁਮਾਰ ਨੇ ਪਹਿਲੀ ਫਿਲਮ ਵਿੱਚ ਮਾਨਵ ਵਜੋਂ ਕਾਸਟ ਕਰਨ ਤੋਂ ਬਾਅਦ ਉਸ ਨੂੰ ਦਿੱਤੀ ਸੀ।

Advertisement
Advertisement
×