DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

70 ਸਾਲਾ ਕਲਪਨਾ ਅਈਅਰ ਨੇ ਆਪਣੇ ਤਜਰਬੇ ਸਾਂਝੇ ਕੀਤੇ

ਬੌਲੀਵੁੱਡ ਵਿੱਚ ਕੰਮ ਦੀ ਭਾਲ ਕਰ ਰਹੀ 70 ਸਾਲਾ ਅਦਾਕਾਰਾ ਕਲਪਨਾ ਅਈਅਰ ਨੇ ਇੰਡਸਟਰੀ ਦੇ ਲੋਕਾਂ ਨਾਲ ਆਪਣੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ ਵਿੱਚ ਪੋਸਟ ਵਿੱਚ ਅਈਅਰ ਨੇ ਕਿਹਾ ਕਿ ਉਹ ਕੰਮ ਜਾਰੀ ਰੱਖਣਾ ਚਾਹੁੰਦੀ ਹੈ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਵਿੱਚ ਕੰਮ ਦੀ ਭਾਲ ਕਰ ਰਹੀ 70 ਸਾਲਾ ਅਦਾਕਾਰਾ ਕਲਪਨਾ ਅਈਅਰ ਨੇ ਇੰਡਸਟਰੀ ਦੇ ਲੋਕਾਂ ਨਾਲ ਆਪਣੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ ਵਿੱਚ ਪੋਸਟ ਵਿੱਚ ਅਈਅਰ ਨੇ ਕਿਹਾ ਕਿ ਉਹ ਕੰਮ ਜਾਰੀ ਰੱਖਣਾ ਚਾਹੁੰਦੀ ਹੈ ਪਰ ਪ੍ਰਾਜੈਕਟਾਂ ਲਈ ਸੰਪਰਕ ਕਰਨ ਵਾਲਿਆਂ ਤੋਂ ‘ਸਤਿਕਾਰ’ ਦੀ ਉਮੀਦ ਕਰਦੀ ਹੈ। ‘ਰੰਬਾ ਹੋ’ ਗੀਤ ਦੀ ਮਸ਼ਹੂਰ ਅਦਾਕਾਰਾ ਅਈਅਰ ਨੇ ਇੰਸਟਾਗ੍ਰਾਮ ’ਤੇ ਲੰਬਾ ਨੋਟ ਸਾਂਝਾ ਕਰਦਿਆਂ ਕੰਮ ਲੱਭਣ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਆਪਣੀ ਪੋਸਟ ਵਿੱਚ ਉਸ ਨੇ ਕਿਹਾ ਕਿ ਉਹ ਕਿਸੇ ‘ਵੱਡੀ ਸਟਾਰ’ ਵਾਂਗ ਵਿਹਾਰ ਦੀ ਉਮੀਦ ਨਹੀਂ ਕਰਦੀ ਪਰ ਸਤਿਕਾਰ ਦਾ ਸਭ ਦਾ ਜ਼ਰੂਰੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਇੰਡਸਟਰੀ ਬਦਲ ਗਈ ਹੈ ਅਤੇ ਕਾਸਟਿੰਗ ਦੇ ਮਾਮਲੇ ਵਿੱਚ ਲੋਕਾਂ ਦੀਆਂ ਆਪਣੀ ਪਸੰਦ-ਨਾਪਸੰਦ ਹੋ ਸਕਦੀ ਹੈ। ਉਸ ਨੇ ਕਿਹਾ, ‘‘ਮੈਂ ਇਹ ਉਮੀਦ ਨਹੀਂ ਕਰਦੀ ਕਿ ਸਭ ਕੁਝ ਮੇਰੀ ਮਰਜ਼ੀ ਮੁਤਾਬਕ ਹੋਵੇਗਾ ਕਿਉਂਕਿ ਇਹ ਨਵਾਂ ਦੌਰ ਹੈ ਅਤੇ ਮੈਂ ਇੰਨਾ ਜ਼ਰੂਰ ਸਮਝਦੀ ਹਾਂ ਕਿ ਸਮਾਂ ਬਦਲ ਗਿਆ ਹੈ, ਮੈਂ ਇਮਾਨਦਾਰੀ ਨਾਲ ਕੰਮ ਚਾਹੁੰਦੀ ਹਾਂ, ਜੇ ਤੁਸੀਂ ਮੇਰੇ ਨਾਲ ਸੰਪਰਕ ਕਰਦੇ ਹੋ ਤਾਂ ਮੈਂ ਧੰਨਵਾਦੀ ਹਾਂ ਪਰ ਜੇ ਕੰਮ ਨਹੀਂ ਬਣ ਰਿਹਾ ਤਾਂ ਮੈਨੂੰ ਦੱਸੋ, ਸੂਚਿਤ ਕਰੋ ਜਾਂ ਪੁੱਛੋ। ਮੈਂ ਸਮਝਣ ਦੀ ਕੋਸ਼ਿਸ਼ ਕਰਾਂਗੀ ਅਤੇ ਮੈਂ ਆਪਣੇ ਆਪ ਵਿੱਚ ਕਿਥੇ ਬਦਲਾਅ ਕਰਾਂ।’’

Advertisement
Advertisement
×