ਲੰਡਨ ਫਿਲਮ ਮੇਲੇ ਦੀ ਸ਼ੁਰੂਆਤ ਕਰੇਗੀ ‘52 ਬਲੂ’
ਨੇਹਾ ਧੂਪੀਆ ਅਤੇ ਆਦਿਲ ਹੁਸੈਨ ਦੀ ਫਿਲਮ ‘52 ਬਲੂ’ 9 ਜੁਲਾਈ ਨੂੰ ਲੰਡਨ ਫਿਲਮ ਫੈਸਟੀਵਲ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਇਹ ਫਿਲਮ ਅਲੀ ਅਲ ਅਰਬੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਆਸ਼ੀਸ਼ (ਯਾਦਵ ਸ਼ਸ਼ੀਧਰ) ਦੁਆਲੇ ਘੁੰਮਦੀ ਹੈ, ਜੋ ਫੁੱਟਬਾਲ...
ਨੇਹਾ ਧੂਪੀਆ ਅਤੇ ਆਦਿਲ ਹੁਸੈਨ ਦੀ ਫਿਲਮ ‘52 ਬਲੂ’ 9 ਜੁਲਾਈ ਨੂੰ ਲੰਡਨ ਫਿਲਮ ਫੈਸਟੀਵਲ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਇਹ ਫਿਲਮ ਅਲੀ ਅਲ ਅਰਬੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਆਸ਼ੀਸ਼ (ਯਾਦਵ ਸ਼ਸ਼ੀਧਰ) ਦੁਆਲੇ ਘੁੰਮਦੀ ਹੈ, ਜੋ ਫੁੱਟਬਾਲ ਪ੍ਰੇਮੀ ਨੌਜਵਾਨ ਹੈ ਤੇ ਚੁੱਪ-ਚਪੀਤੇ ਆਪਣੀ ਮਾਂ ਦੇ ਸਮਰਥਨ ਨਾਲ ਕੋਚੀ (ਕੇਰਲ) ਵਿੱਚ ਆਪਣੀ ਇਕੱਲਤਾ ਵਾਲੀ ਜ਼ਿੰਦਗੀ ਤੋਂ ਬਚ ਕੇ ਕਤਰ ਵਿੱਚ ਫੀਫਾ ਵਿਸ਼ਵ ਕੱਪ ਲਈ ਯਾਤਰਾ ਕਰਨ ਅਤੇ ਆਪਣੇ ਆਦਰਸ਼ ਲਿਓਨਲ ਮੈਸੀ ਨੂੰ ਮਿਲਣ ਜਾਂਦਾ ਹੈ।
ਨੇਹਾ ਧੂਪੀਆ ਆਪਣੇ ਸਹਿ-ਕਲਾਕਾਰ ਹੁਸੈਨ ਅਤੇ ਫਿਲਮ ਦੇ ਸਮੂਹ ਕਲਾਕਾਰਾਂ ਨਾਲ ਲੰਡਨ ਵਿੱਚ ਹੋਣ ਵਾਲੇ ਪ੍ਰੀਮੀਅਰ ਵਿੱਚ ਸ਼ਾਮਲ ਹੋਵੇਗੀ। ਬਿਆਨ ਅਨੁਸਾਰ ਇਹ ਪ੍ਰੀਮੀਅਰ ਕੌਮਾਂਤਰੀ ਸਿਨੇਮਾ ਪ੍ਰੇਮੀਆਂ, ਉੱਘੇ ਸਨਅਤਕਾਰਾਂ ਅਤੇ ਦੁਨੀਆ ਭਰ ਦੇ ਦੱਖਣੀ ਏਸ਼ੀਆਈ ਫਿਲਮੀ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਵੱਲ ਖਿੱਚੇਗਾ। ਧੂਪੀਆ ਨੇ ਕਿਹਾ ਕਿ ‘52 ਬਲੂ’ ਹਮੇਸ਼ਾ ਉਸ ਲਈ ਖਾਸ ਫਿਲਮ ਰਹੇਗੀ। ਉਸ ਨੇ ਇਥੇ ਬਿਆਨ ਵਿੱਚ ਕਿਹਾ, ‘‘ਇਹ ਮੇਰਾ ਪਹਿਲਾ ਕੌਮਾਂਤਰੀ ਪ੍ਰਾਜੈਕਟ ਹੈ ਅਤੇ ਇਸ ਨੂੰ ਲੰਡਨ ਇੰਡੀਅਨ ਫਿਲਮ ਫੈਸਟੀਵਲ ਵਰਗਾ ਵੱਕਾਰੀ ਤਿਉਹਾਰ ਸ਼ੁਰੂ ਹੁੰਦਾ ਦੇਖਣਾ ਅਸਲੀਅਤ ਤੋਂ ਪਰੇ ਮਹਿਸੂਸ ਹੋ ਰਿਹਾ ਹੈ। ਅਦਾਕਾਰਾਂ ਦੇ ਤੌਰ ’ਤੇ ਅਸੀਂ ਲਗਾਤਾਰ ਅਜਿਹੀਆਂ ਕਹਾਣੀਆਂ ਦੀ ਭਾਲ ਕਰਦੇ ਹਾਂ ਜੋ ਸਾਨੂੰ ਪ੍ਰੇਰਿਤ ਕਰਦੀਆਂ ਹਨ, ਸਾਨੂੰ ਚੁਣੌਤੀ ਦਿੰਦੀਆਂ ਹਨ ਅਤੇ ਕੈਮਰਾ ਰੁਕਣ ਤੋਂ ਬਾਅਦ ਵੀ ਸਾਡੇ ਨਾਲ ਰਹਿੰਦੀਆਂ ਹਨ। ਇਸ ਫਿਲਮ ਨੇ ਮੇਰੇ ਲਈ ਬਿਲਕੁਲ ਅਜਿਹਾ ਹੀ ਕੀਤਾ ਹੈ। ਟ੍ਰੇਲਰ ਨੂੰ ਮਿਲਿਆ ਹੁੰਗਾਰਾ ਬਹੁਤ ਉਤਸ਼ਾਹ ਭਰਭੂਰ ਰਿਹਾ ਅਤੇ ਸਾਡੇ ਯੂਰਪੀ ਪ੍ਰੀਮੀਅਰ ਬੀ ਐੱਫ ਆਈ ਸਾਊਥਬੈਂਕ ਵਿਖੇ ਹੋਣਾ ਪੂਰੀ ਟੀਮ ਲਈ ਬਹੁਤ ਵੱਡਾ ਸਨਮਾਨ ਹੈ। ਆਦਿਲ ਹੁਸੈਨ ਵਰਗੇ ਪ੍ਰਤਿਭਾਸ਼ਾਲੀ ਸਹਿ-ਅਦਾਕਾਰਾਂ ਅਤੇ ਬਾਕੀ ਕਲਾਕਾਰਾਂ ਨਾਲ ਇਸ ਪਲ ਨੂੰ ਸਾਂਝਾ ਕਰਨਾ ਇਸ ਨੂੰ ਹੋਰ ਵੀ ਯਾਦਗਾਰ ਬਣਾਉਂਦਾ ਹੈ। ਲਿਓਨੇਲ ਮੈਸੀ ਵਰਗੀ ਹਸਤੀ ਦਾ ਹੋਣਾ ਮਾਣਮੱਤੀ ਗੱਲ ਹੈ।’’
