DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sector-11 ਦੇ Kumar Brothers ਤੋਂ ਅੱਠ ਸਾਲ ਪਹਿਲਾਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਕੇਸ ਕਿਉਂ ਹੋਇਆ ਖਾਰਜ

Gangster Sampat Nehra ਨੇ ਮੰਗੀ ਸੀ 3 ਕਰੋੜ ਰੁਪਏ ਦੀ ਫਿਰੌਤੀ

  • fb
  • twitter
  • whatsapp
  • whatsapp
Advertisement

Lawrence Bishnoi ਗਰੋਹ ਦੇ ਮੈਂਬਰ ਵੱਲੋਂ ਚੰਡੀਗੜ੍ਹ ਦੇ ਉੱਘੇ ਕੈਮਿਸਟ ‘ਕੁਮਾਰ ਬ੍ਰਦਰਜ਼’ ਦੇ ਮਾਲਕ ਤੋਂ ਅੱਠ ਸਾਲ ਪਹਿਲਾਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਪਰ ਇਹ ਮਾਮਲਾ ਅਦਾਲਤ ਵਿੱਚ ਚਲ ਨਾ ਸਕਿਆ ਤੇ ਕੇਸ ਖਾਰਜ ਕਰ ਦਿੱਤਾ ਗਿਆ। ਅਦਾਲਤ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਗੈਂਗਸਟਰ ਸੰਪਤ ਨਹਿਰਾ ਨੂੰ ਬਰੀ ਕਰ ਦਿੱਤਾ ਕਿਉਂਕਿ ਸ਼ਿਕਾਇਤਕਰਤਾ ਖੁਦ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਸਬੂਤਾਂ ਦੀ ਘਾਟ ਅਤੇ ਗਵਾਹੀ ਨਾ ਹੋਣ ਕਾਰਨ ਪੁਲੀਸ ਗੈਂਗਸਟਰ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ।

ਇਹ ਮਾਮਲਾ 17 ਅਪਰੈਲ 2018 ਨੂੰ ਸਾਹਮਣੇ ਆਇਆ ਸੀ ਜਦੋਂ ਕੁਮਾਰ ਬ੍ਰਦਰਜ਼ ਦੇ ਮਾਲਕ ਅਸ਼ਵਨੀ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਸੀ ਕਿ 10 ਅਪਰੈਲ 2018 ਦੀ ਰਾਤ ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਗੈਂਗਸਟਰ ਸੰਪਤ ਨਹਿਰਾ ਦੱਸਿਆ ਅਤੇ 3 ਕਰੋੜ ਰੁਪਏ ਦੀ ਮੰਗ ਕੀਤੀ। ਅਸ਼ਵਨੀ ਕੁਮਾਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜਤਾਉਂਦਿਆਂ 4 ਤੋਂ 5 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਗੈਂਗਸਟਰ ਨੇ ਨਕਾਰ ਦਿੱਤਾ ਅਤੇ ਦੁਬਾਰਾ ਫੋਨ ਕਰਕੇ ਪੈਸੇ ਮੰਗੇ। ਪੁਲੀਸ ਨੇ ਸੈਕਟਰ-3 ਥਾਣੇ ਵਿੱਚ ਜਬਰਨ ਉਗਰਾਹੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਸੰਪਤ ਨਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Advertisement

ਸ਼ਿਕਾਇਤਕਰਤਾ ਦੇ ਮੁਕਰਨ ਅਤੇ ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਹੋਇਆ ਬਰੀ

ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਗੈਂਗਸਟਰ ਸੰਪਤ ਨਹਿਰਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਸਭ ਤੋਂ ਅਹਿਮ ਕੜੀ ਸ਼ਿਕਾਇਤਕਰਤਾ ਅਸ਼ਵਨੀ ਕੁਮਾਰ ਖੁਦ ਸੀ, ਜਿਸ ਨੇ ਅਦਾਲਤ ਵਿੱਚ ਆ ਕੇ ਗਵਾਹੀ ਦੇਣੀ ਸੀ ਅਤੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਨੂੰ ਸਾਬਤ ਕਰਨਾ ਸੀ ਪਰ ਉਹ ਗਵਾਹ ਵਜੋਂ ਪੇਸ਼ ਹੀ ਨਹੀਂ ਹੋਇਆ। ਇਸ ਤੋਂ ਇਲਾਵਾ ਰਿਕਾਰਡ 'ਤੇ ਅਜਿਹਾ ਕੋਈ ਵੀ ਪੁਖਤਾ ਸਬੂਤ ਜਾਂ ਕਾਲ ਡਿਟੇਲ ਮੌਜੂਦ ਨਹੀਂ ਸੀ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਅਸ਼ਵਨੀ ਕੁਮਾਰ ਨੂੰ ਕੋਈ ਫੋਨ ਆਇਆ ਸੀ ਜਾਂ ਫੋਨ ਕਰਨ ਵਾਲਾ ਸੰਪਤ ਨਹਿਰਾ ਹੀ ਸੀ। ਅਦਾਲਤ ਮੁਤਾਬਕ ਨਾ ਤਾਂ ਪੈਸਿਆਂ ਦੇ ਲੈਣ-ਦੇਣ ਦਾ ਕੋਈ ਸਬੂਤ ਮਿਲਿਆ ਅਤੇ ਨਾ ਹੀ ਪੁਲੀਸ ਕੇਸ ਨੂੰ ਸ਼ੱਕ ਤੋਂ ਪਰੇ ਸਾਬਤ ਕਰ ਸਕੀ, ਜਿਸ ਕਾਰਨ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ।

Advertisement

Advertisement
×