DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਸੋਖਾਨਾ ਸ੍ਰੀ ਨਭ ਕੰਵਲ ਰਾਜਾ ਸਾਹਿਬ ਦਾ ਕੀ ਹੈ ਇਤਿਹਾਸ?

ਬੰਗਾ ਸ਼ਹਿਰ ਤੋਂ 5 ਕਿਲੋਮੀਟਰ ਦੂਰ ਗੁਣਾਚੌਰ ਰੋਡ 'ਤੇ ਮਜ਼ਾਰਾ ਨੌਂ ਆਬਾਦ ਪਿੰਡ ਵਿਖੇ ਸਥਿਤ ਰਸੋਖਾਨਾ ਸ੍ਰੀ ਨਭ ਕੰਵਲ ਰਾਜਾ ਸਾਹਿਬ ਦਾ ਪਵਿੱਤਰ ਸਥਾਨ ਪਿਛਲੇ ਇਕ ਹਫਤੇ ਤੋਂ ਸੁਰਖੀਆਂ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਮੇਲੇ ਮੌਕੇ ਜਦੋਂ...

  • fb
  • twitter
  • whatsapp
  • whatsapp
featured-img featured-img
ਰਸੋਖਾਨਾ ਸ੍ਰੀ ਨਭ ਕੰਵਲ ਰਾਜਾ ਸਾਹਿਬ। ਫੋਟੋ: ਟ੍ਰਿਬਿਊਨ
Advertisement
ਬੰਗਾ ਸ਼ਹਿਰ ਤੋਂ 5 ਕਿਲੋਮੀਟਰ ਦੂਰ ਗੁਣਾਚੌਰ ਰੋਡ 'ਤੇ ਮਜ਼ਾਰਾ ਨੌਂ ਆਬਾਦ ਪਿੰਡ ਵਿਖੇ ਸਥਿਤ ਰਸੋਖਾਨਾ ਸ੍ਰੀ ਨਭ ਕੰਵਲ ਰਾਜਾ ਸਾਹਿਬ ਦਾ ਪਵਿੱਤਰ ਸਥਾਨ ਪਿਛਲੇ ਇਕ ਹਫਤੇ ਤੋਂ ਸੁਰਖੀਆਂ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਮੇਲੇ ਮੌਕੇ ਜਦੋਂ ਦਾ ਐਲਾਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ 328 'ਲਾਪਤਾ ਸਰੂਪਾਂ' ਵਿੱਚੋਂ 139 ਦਾ ਪਤਾ ਲੱਗ ਗਿਆ ਹੈ ਕਾਂਗਰਸ, ਭਾਜਪਾ ਅਤੇ ਇੱਥੋਂ ਤੱਕ ਕਿ ਸੱਤਾਧਾਰੀ ‘ਆਪ’ ਦੇ ਸਾਰੇ ਸਿਆਸਤਦਾਨਾਂ ਨੇ ਇਸ ਅਸਥਾਨ ਵੱਲ ਵਹੀਰਾਂ ਘਤ ਲਈਆਂ ਹਨ।

ਸ੍ਰੀ ਨਭ ਕੰਵਲ ਰਾਜਾ ਸਾਹਿਬ ਕੌਣ ਹਨ?

Advertisement

ਰਾਜਾ ਸਾਹਿਬ ਹੁਸ਼ਿਆਰਪੁਰ ਦੇ ਪਿੰਡ ਮੰਨਣ ਹਾਨਾ ਦੇ ਨੰਬਰਦਾਰ ਬਾਬਾ ਨੌਧਾ ਸਿੰਘ ਦੇ ਪੋਤੇ ਸਨ। ਉਨ੍ਹਾਂ ਦਾ ਜਨਮ 1862 ਵਿੱਚ ਬੱਲੋਵਾਲ ਪਿੰਡ (ਨਵਾਂਸ਼ਹਿਰ) ਵਿੱਚ ਹੋਇਆ ਸੀ, ਜੋ ਉਨ੍ਹਾਂ ਦੇ ਨਾਨਾ-ਨਾਨੀ ਦਾ ਘਰ ਸੀ। ਉਨ੍ਹਾਂ ਕਦੇ ਵੀ 'ਨੰਬਰਦਾਰੀ' ਦੇ ਆਪਣੇ ਪਰਿਵਾਰਕ ਪੇਸ਼ੇ ਨੂੰ ਨਹੀਂ ਅਪਣਾਇਆ ਅਤੇ ਇਸ ਦੀ ਥਾਂ ਸੰਤ ਜੀਵਨ ਬਤੀਤ ਕੀਤਾ। ਇਕ ਕਹਾਣੀ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਮੰਗਲ ਦਾਸ ਅਤੇ ਸਾਹਿਬ ਦੇਵੀ ਦੀ ਲੰਬੇ ਸਮੇਂ ਤੱਕ ਕੋਈ ਔਲਾਦ ਨਹੀਂ ਸੀ। ਉਹ ਬੱਚੇ ਦੀ ਇੱਛਾ ਨਾਲ ਸੰਤਾਂ ਦੀ ਸੇਵਾ ਕਰਦੇ ਸਨ। ਉਨ੍ਹਾਂ ਦੇ ਪਿਤਾ ਨੇ ਧਿਆਨ ਲਾਉਂਦਿਆਂ ਇੱਕ ਰੱਬੀ ਸੰਦੇਸ਼ ਸੁਣਿਆ ਕਿ ਉਨ੍ਹਾਂ ਨੂੰ ਜਲਦੀ ਹੀ ਇੱਕ ਪੁੱਤਰ ਦੀ ਬਖਸ਼ਿਸ਼ ਹੋਵੇਗੀ, ਜੋ ਲੋਕਾਂ ਦੇ ਦੁੱਖ ਦੂਰ ਕਰੇਗਾ। ਉਨ੍ਹਾਂ ਦੇ ਪੈਰੋਕਾਰਾਂ ਮੁਤਾਬਕ ਮਗਰੋਂ ਇਹ ਗੱਲ ਸੱਚ ਵੀ ਹੋਈ।

Advertisement

ਪੰਜਾਬ ਭਰ ਵਿੱਚ ਭਾਵੇਂ ਰਾਜਾ ਸਾਹਿਬ ਨਾਲ ਜੁੜੇ ਕਈ ਧਾਰਮਿਕ ਅਸਥਾਨ ਹਨ, ਪਰ ਬੰਗਾ ਦੇ ਮਜ਼ਾਰਾ ਨੌਂ ਆਬਾਦ ਵਿਖੇ ਉਹ ਸਥਾਨ ਹੈ ਜਿੱਥੇ ਉਨ੍ਹਾਂ ਨੂੰ 30 ਅਗਸਤ, 1940 ਨੂੰ ਦਫ਼ਨਾਇਆ ਗਿਆ ਸੀ। ਜਿਸ ਥਾਂ ’ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ, ਉੱਥੇ ਹੁਣ ਇੱਕ ਵੱਡਾ ਧਾਰਮਿਕ ਅਸਥਾਨ ਹੈ। ਧਾਰਮਿਕ ਅਸਥਾਨ ਦੇ ਮੁੱਖ ਅਹੁਦੇਦਾਰਾਂ ’ਚੋਂ ਇੱਕ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਸੰਤਾਂ ਦੀ ਕੋਈ ਤਸਵੀਰ ਉਪਲਬਧ ਨਹੀਂ ਸੀ ਕਿਉਂਕਿ ਉਨ੍ਹਾਂ ਕਦੇ ਖਿਚਵਾਈ ਹੀ ਨਹੀਂ। ਇਸ ਧਾਰਮਿਕ ਸਥਾਨ ਨੂੰ ‘ਰਸੋਖਾਨਾ’ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਅਰਥ ਹੈ 'ਸਾਰ' ਜਾਂ 'ਮਿਠਾਸ' ਦਾ ਸਥਾਨ ਜੋ ਉਨ੍ਹਾਂ ਦੀ ਅਧਿਆਤਮਿਕ ਦੌਲਤ ਅਤੇ ਅਸੀਸਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਦਾ ਅਸਲ ਨਾਮ ਭਗਵਾਨ ਦਾਸ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਨਭ ਕੰਵਲ (ਅਸਮਾਨ ਦਾ ਕਮਲ) ਰਾਜਾ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਡੇਰੇ ਵਿੱਚ ਕਈ ਥਾਵਾਂ ’ਤੇ ‘ਕਮਲ’ ਦਾ ਪ੍ਰਤੀਕ ਦੇਖਿਆ ਜਾਂਦਾ ਹੈ। ਰਾਜਾ ਸਾਹਿਬ ਦਾ ਵਿਸਤ੍ਰਿਤ ਬਿਰਤਾਂਤ 'ਨੂਰੀ ਕਿਰਨਨ' ਲਿਪੀ ਵਿੱਚ ਉਪਲਬਧ ਹੈ।

ਇਹ ਅਸਥਾਨ ਇੰਨਾ ਮਕਬੂਲ ਕਿਉਂ ਹੈ?

ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਰਸੋਖਾਨਾ ਆਉਂਦੇ ਹਨ ਕਿਉਂਕਿ ਆਮ ਧਾਰਨਾ ਹੈ ਕਿ ਇਸ ਅਸਥਾਨ ’ਤੇ ਕੀਤੀਆਂ ਗਈਆਂ ਸਾਰੀਆਂ ਪ੍ਰਾਰਥਨਾਵਾਂ ਕਬੂਲ ਹੁੰਦੀਆਂ ਹਨ। ਸ਼ਰਧਾਲੂਆਂ ਵਿਚ ਸਿਰਫ਼ ਮੁਕਾਮੀ ਜਾਂ ਦੋਆਬੇ ਦੇ ਲੋਕ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕ ਸ਼ਾਮਲ ਹਨ। ਇਸ ਅਸਥਾਨ ਬਾਰੇ ਇਕ ਹੋਰ ਮਾਨਤਾ ਹੈ ਕਿ ਇੱਥੇ ਹਵਾਈ ਜਹਾਜ਼ ਚੜ੍ਹਾਉਣ ਵਾਲੇ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ। ਇਸ ਅਸਥਾਨ ’ਤੇ ਬਹੁਤ ਸਾਰੇ ਸ਼ਰਧਾਲੂ ਪਰਵਾਸੀ ਭਾਰਤੀ ਹਨ, ਜੋ ਫਲ, ਨਕਦੀ, ਸੋਨਾ ਅਤੇ ਚਾਂਦੀ ਸਮੇਤ ਕਈ ਤਰ੍ਹਾਂ ਦੀਆਂ ਭੇਟਾਂ ਚੜ੍ਹਾਉਂਦੇ ਹਨ। ਡੇਰੇ ਵਿਚ ਆਮ ਕਰਕੇ 'ਰਾਜਾ ਬੱਲੀ, ਕਰ ਭਲੀ' ਜਾਂ 'ਜੈ ਰਾਜਾ ਸਾਹਿਬ ਦੀ' ਦੀ ਹੀ ਗੂੰਜ ਸੁਣਾਈ ਦਿੰਦੀ ਹੈ।

ਇਕ ਹੋਰ ਅਹੁਦੇਦਾਰ ਤੇ ਹੁਸ਼ਿਆਰਪੁਰ ਦੇ ਸਾਬਕਾ ਐਸਐਸਪੀ ਕੁਲਵੰਤ ਸਿੰਘ ਹੀਰ ਨੇ ਕਿਹਾ ਕਿ ਜਦੋਂ ਵੀ ਇਸ ਅਸਥਾਨ ’ਤੇ ਕੋਈ ਧਾਰਮਿਕ ਇਕੱਠ ਹੁੰਦਾ ਹੈ, ਤਾਂ ਰਾਜ ਭਰ ਤੋਂ 3,000 ਤੋਂ ਵੱਧ ਟੈਕਸੀ ਡਰਾਈਵਰ ਇਸ ਸਥਾਨ ’ਤੇ ਮੁਫਤ ਸੇਵਾ ਦੀ ਪੇਸ਼ਕਸ਼ ਕਰਦੇ ਹਨ। ਉਹ ਇੱਕ ਦਿਨ ਵਿੱਚ ਕਈ ਯਾਤਰਾਵਾਂ ਕਰਦੇ ਹਨ। ਇਸ ਅਸਥਾਨ ’ਤੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾ ਕੇ ਸ਼ੁਕਰਾਨਾ ਵੀ ਕੀਤਾ ਜਾਂਦਾ ਹੈ। ਹਾਲਾਂਕਿ ਇਥੇ ਗੁਰੂ ਗ੍ਰੰਥ ਸਾਹਿਬ ਦੇ 169 ‘ਸਰੂਪ’ ਹਨ, ਪਰ ਅਖੰਡ ਪਾਠ ਲਈ ਬੁਕਿੰਗ ਦੋ-ਤਿੰਨ ਮਹੀਨੇ ਪਹਿਲਾਂ ਕਰਵਾਉਣੀ ਪੈਂਦੀ ਹੈ।

Advertisement
×