Explainer: Union Budget expectations: ਕੇਂਦਰੀ ਬਜਟ ਪਹਿਲੀ ਫਰਵਰੀ ਨੂੰ, ਸਰਕਾਰ ਤੋਂ ਕੀ ਹਨ ਉਮੀਦਾਂ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨਗੇ ਬਜਟ; ਪਹਿਲੀ ਵਾਰ ਐਤਵਾਰ ਨੂੰ ਪੇਸ਼ ਹੋਵੇਗਾ ਬਜਟ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟੀ ਪਹਿਲੀ ਫਰਵਰੀ ਨੂੰ ਸਵੇਰੇ ਗਿਆਰਾਂ ਵਜੇ ਪੇਸ਼ ਕਰਨਗੇ। ਇਸ ਕੇਂਦਰੀ ਬਜਟ ਵਿਚ ਟੈਕਸ ਤੋਂ ਹੋਰ ਰਾਹਤ ਮਿਲਣ ਦੀ ਸੰਭਾਵਨਾ ਹੈ ਤੇ ਇਹ ਬਜਟ ਆਰਥਿਕ ਵਿਕਾਸ ’ਤੇ ਕੇਂਦਰਿਤ ਹੋਵੇਗਾ। ਇਸ ਵੇਲੇ ਆਲਮੀ ਪੱਧਰ ’ਤੇ ਟੈਰਿਫ ਵਾਰ ਛਿੜੀ ਹੋਈ ਹੈ ਤੇ ਕਈ ਥਾਈਂ ਹਾਲਾਤ ਤਣਾਅ ਬਣੇ ਹੋਏ ਹਨ ਪਰ ਆਮ ਲੋਕਾਂ ਨੂੰ ਇਸ ਵਾਰ ਸਰਕਾਰ ਤੋਂ ਖਾਸੀਆਂ ਉਮੀਦਾਂ ਹਨ।
ਕੇਂਦਰ ਸਰਕਾਰ ਨੇ ਪਿਛਲੇ ਬਜਟ ਵਿਚ 12.75 ਲੱਖ ਦੀ ਕਮਾਈ ਟੈਕਸ ਮੁਕਤ ਕੀਤੀ ਸੀ ਤੇ ਸਟੈਂਡਰਡ ਡਿਡਕਸ਼ਨ 75 ਹਜ਼ਾਰ ਕੀਤੀ ਸੀ ਪਰ ਇਸ ਵਾਰ 13 ਲੱਖ ਰੁਪਏ ਦੀ ਕਮਾਈ ਟੈਕਸ ਮੁਕਤ ਕਰਨ ਤੇ ਸਟੈਂਡਰਡ ਡਿਡਕਸ਼ਨ 1 ਲੱਖ ਰੁਪਏ ਕਰਨ ਦੀ ਸੰਭਾਵਨਾ ਹੈ। ਇਸ ਵਾਰ ਤਿੰਨ ਸੌ ਨਵੀਆਂ ਐਕਸਪ੍ਰੈਸ ਰੇਲ ਗੱਡੀਆਂ ਦਾ ਐਲਾਨ ਵੀ ਹੋ ਸਕਦਾ ਹੈ ਜਿਨ੍ਹਾਂ ਵਿਚ ਵੰਦੇ ਭਾਰਤ ਤੇ ਅੰਮ੍ਰਿਤ ਐਕਸਪ੍ਰੈਸ ਸ਼ਾਮਲ ਹੋਣਗੀਆਂ।
ਇਹ ਬਜਟ ‘ਵਿਕਸਿਤ ਭਾਰਤ @ 2047’ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਣ ਦੇ ਚਰਚੇ ਹਨ। ਭਾਰਤੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਕੀ ਹਨ ਮੁੱਖ ਉਮੀਦਾਂ?
1. ਇਨਕਮ ਟੈਕਸ ਵਿੱਚ ਸੁਧਾਰ:
ਨਵੀਂ ਟੈਕਸ ਪ੍ਰਣਾਲੀ ਤਹਿਤ ਬੁਨਿਆਦੀ ਛੋਟ ਦੀ ਸੀਮਾ ਵਧ ਕੇ 5 ਲੱਖ ਹੋ ਸਕਦੀ ਹੈ।
30% ਟੈਕਸ ਸਲੈਬ 36-40 ਲੱਖ ਤੋਂ ਸ਼ੁਰੂ ਹੋਣ ਦੀ ਉਮੀਦ ਹੈ।
ਸਟੈਂਡਰਡ ਡਿਡਕਸ਼ਨ (Standard Deduction) ਵਿੱਚ ਵਾਧਾ ਅਤੇ ਹੋਮ ਲੋਨ ਦੇ ਵਿਆਜ ’ਤੇ 3 ਲੱਖ ਤੱਕ ਦੀ ਕਟੌਤੀ ਦੀ ਇਜਾਜ਼ਤ ਮਿਲ ਸਕਦੀ ਹੈ।
2. ਬੁਨਿਆਦੀ ਢਾਂਚਾ ਅਤੇ ਰੇਲਵੇ:
ਸਰਕਾਰ ਰੇਲਵੇ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਬੁਨਿਆਦੀ ਢਾਂਚੇ ਲਈ 11.21 ਲੱਖ ਕਰੋੜ ਦੇ ਪੂੰਜੀਗਤ ਖਰਚੇ (Capex) ਦਾ ਫੋਕਸ ਬਰਕਰਾਰ ਰੱਖ ਸਕਦੀ ਹੈ।
3. ਉਦਯੋਗ ਅਤੇ ਖੇਤੀਬਾੜੀ:
‘ਮੇਕ ਇਨ ਇੰਡੀਆ’ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਦੀਆਂ ਸਲੈਬਾਂ 8 ਤੋਂ ਘਟਾ ਕੇ 4 ਕੀਤੀਆਂ ਜਾ ਸਕਦੀਆਂ ਹਨ।
ਰੱਖਿਆ ਖੇਤਰ ਵਿੱਚ ਦੇਸ਼ ਦੇ ਉਤਪਾਦਨ ਲਈ ਫੰਡ ਵਧਾਇਆ ਜਾਵੇਗਾ।
ਖੇਤੀਬਾੜੀ ਲਈ ਜਲਵਾਯੂ-ਰੋਧਕ ਬੀਜਾਂ ਅਤੇ ਕਿਸਾਨਾਂ ਲਈ ਵਿੱਤੀ ਪ੍ਰੋਗਰਾਮਾਂ ’ਤੇ ਜ਼ੋਰ ਦਿੱਤਾ ਜਾਵੇਗਾ।
4. ਤਕਨਾਲੋਜੀ ਅਤੇ ਗਰੀਨ ਸੈਕਟਰ:
AI (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਰੋਬੋਟਿਕਸ ਲਈ ਟੈਕਸ ਛੋਟਾਂ, ਇਲੈਕਟ੍ਰਿਕ ਵਾਹਨਾਂ (EV) ਖਰੀਦਣ ਲਈ ਹੱਲਾਸ਼ੇਰੀ ਅਤੇ ਬੈਟਰੀ ਸਟੋਰੇਜ ਲਈ GST ਵਿੱਚ ਬਦਲਾਅ ਦੀ ਉਮੀਦ ਹੈ।
ਵਿੱਤੀ ਟੀਚੇ
ਸਰਕਾਰ ਨੇ 4.4% ਵਿੱਤੀ ਘਾਟੇ (Fiscal Deficit) ਦਾ ਅਨੁਮਾਨ ਲਗਾਇਆ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਰੁਜ਼ਗਾਰ ਪੈਦਾ ਕਰਨਾ, ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣਾ ਹੈ।

