ਸੁਆਦ ਵੀ, ਸਿਹਤ ਵੀ: ਪੇਟ ਦੀ ਹਰ ਮੁਸ਼ਕਲ ਦਾ ਇਲਾਜ ਹੈ- ਕਰੈਨਬੇਰੀ!
ਦੁਨੀਆ ਭਰ ਵਿੱਚ ਪਾਚਨ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਹੈਲੀਕੋਬੈਕਟਰ ਪਾਇਲੋਰੀ (H. pylori) ਬੈਕਟੀਰੀਆ ਦੀ ਲਾਗ ਜ਼ਿਆਦਾ ਹੈ। ਭਾਰਤ ਸਮੇਤ ਏਸ਼ੀਆਈ ਦੇਸ਼ਾਂ ਵਿੱਚ ਇਸ ਬੈਕਟੀਰੀਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ,...
ਦੁਨੀਆ ਭਰ ਵਿੱਚ ਪਾਚਨ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਹੈਲੀਕੋਬੈਕਟਰ ਪਾਇਲੋਰੀ (H. pylori) ਬੈਕਟੀਰੀਆ ਦੀ ਲਾਗ ਜ਼ਿਆਦਾ ਹੈ।
ਭਾਰਤ ਸਮੇਤ ਏਸ਼ੀਆਈ ਦੇਸ਼ਾਂ ਵਿੱਚ ਇਸ ਬੈਕਟੀਰੀਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਜੋ ਪੁਰਾਣੀ ਐਸੀਡਿਟੀ, ਅਲਸਰ ਅਤੇ ਮਿਹਦਾ ਦੇ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ। ਦਹਾਕਿਆਂ ਤੋਂ ਇਸ ਦਾ ਇਲਾਜ ਸਿਰਫ਼ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਕੁਦਰਤੀ ਅਤੇ ਸਹਾਇਕ ਤਰੀਕਿਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਕਰੈਨਬੇਰੀ ਕੋਈ ਮਾਮੂਲੀ ਫਲ ਨਹੀਂ ਹੈ। ਇਹ ਬੈਕਟੀਰੀਆ ਨੂੰ ਮਾਰਦੀ ਨਹੀਂ, ਸਗੋਂ ਉਹਨਾਂ ਨੂੰ ਪੇਟ ਦੀਆਂ ਕੰਧਾਂ ਨਾਲ ਚਿਪਕਣ ਹੀ ਨਹੀਂ ਦਿੰਦੀ। ਜਦੋਂ ਬੈਕਟੀਰੀਆ ਟਿਕਣਗੇ ਹੀ ਨਹੀਂ, ਤਾਂ ਇਨਫੈਕਸ਼ਨ ਕਿਵੇਂ ਹੋਵੇਗੀ?
ਇਨਫੈਕਸ਼ਨ ਦਾ ਖਤਰਾ 20 ਫੀਸਦੀ ਤੱਕ ਘੱਟ
ਇੱਕ ਅਧਿਐਨ ਮੁਤਾਬਕ ਦਿਨ ਵਿੱਚ ਦੋ ਵਾਰ ਕਰੈਨਬੇਰੀ ਜੂਸ ਪੀਣ ਨਾਲ ਪੇਟ ਦੀ ਇਨਫੈਕਸ਼ਨ ਦਾ ਖਤਰਾ 20 ਫੀਸਦੀ ਤੱਕ ਘੱਟ ਜਾਂਦਾ ਹੈ। ਕਰੈਨਬੇਰੀ ਦੀ ਖ਼ਾਸੀਅਤ ਇਹ ਹੈ ਕਿ ਇਹ ਬੈਕਟੀਰੀਆ ਨੂੰ ਮਾਰਦੀ ਨਹੀਂ, ਸਗੋਂ ਉਸ ਨੂੰ ਮਿਹਦੇ ਦੀ ਪਰਤ ਨਾਲ ਚਿਪਕਣ ਤੋਂ ਰੋਕਦੀ ਹੈ। ਇਸ ਨਾਲ ਸੋਜ ਅਤੇ ਇਨਫੈਕਸ਼ਨ ਦਾ ਖਤਰਾ ਘੱਟ ਜਾਂਦਾ ਹੈ।
ਕਿਉਂਕਿ ਕਰੈਨਬੇਰੀ ਐਂਟੀਬਾਇਓਟਿਕ ਵਾਂਗ ਕੰਮ ਨਹੀਂ ਕਰਦੀ, ਇਸ ਲਈ ਇਸ ਨਾਲ ਐਂਟੀਬਾਇਓਟਿਕ ਰੇਜ਼ਿਸਟੈਂਸ (ਦਵਾਈਆਂ ਦਾ ਬੇਅਸਰ ਹੋਣਾ) ਦਾ ਕੋਈ ਖਤਰਾ ਨਹੀਂ ਹੁੰਦਾ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਐਂਟੀਬਾਇਓਟਿਕਸ ਦੀ ਵਾਰ-ਵਾਰ ਵਰਤੋਂ ਹੁੰਦੀ ਹੈ, ਉੱਥੇ ਕਰੈਨਬੇਰੀ ਇੱਕ ਸੁਰੱਖਿਅਤ ਅਤੇ ਕੁਦਰਤੀ ਵਿਕਲਪ ਸਾਬਤ ਹੋ ਸਕਦੀ ਹੈ।
ਸਾਡੀਆਂ ਅੰਤੜੀਆਂ ਵਿੱਚ ਕਈ ਚੰਗੇ ਬੈਕਟੀਰੀਆ ਹੁੰਦੇ ਹਨ ਜੋ ਖਾਣਾ ਪਚਾਉਣ ਵਿੱਚ ਮਦਦ ਕਰਦੇ ਹਨ। ਕਰੈਨਬੇਰੀ ਇਹਨਾਂ ਚੰਗੇ ਬੈਕਟੀਰੀਆ ਦੀ ਖੁਰਾਕ ਬਣਦੀ ਹੈ। ਇਸ ਨਾਲ ਤੁਹਾਡੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵਧਦੀ ਹੈ ਅਤੇ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟਦਾ ਹੈ।
ਰੋਜ਼ਾਨਾ ਖੁਰਾਕ ਵਿੱਚ ਕਿਵੇਂ ਸ਼ਾਮਿਲ ਕਰੀਏ?
ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਲਈ ਕਰੈਨਬੇਰੀ ਨੂੰ ਆਸਾਨੀ ਨਾਲ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਸਵੇਰੇ ਇੱਕ ਗਲਾਸ 100ਫੀਸਦ ਕਰੈਨਬੇਰੀ ਜੂਸ ਪੀਣਾ ਜਾਂ ਸੁੱਕੀਆਂ ਕਰੈਨਬੇਰੀਆਂ ਨੂੰ ਖਾਣੇ ਵਿੱਚ ਸ਼ਾਮਲ ਕਰਨਾ ਇੱਕ ਸੁਆਦੀ ਅਤੇ ਸਿਹਤਮੰਦ ਕਦਮ ਹੈ।
ਕਰੈਨਬੇਰੀ ਸਿਰਫ਼ ਖਾਣੇ ਦੀ ਸਜਾਵਟ ਲਈ ਹੀ ਨਹੀਂ, ਸਗੋਂ ਸਾਡੇ ਸਰੀਰ ਦੇ ਅੰਦਰੂਨੀ ਪਾਚਨ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਕਤੀਸ਼ਾਲੀ ਫਲ ਹੈ। ਇਹ ਸਰੀਰ ਵਿੱਚ ਸੋਜ ਨੂੰ ਘਟਾਉਣ ਅਤੇ ਮੇਦੇ ਦੀ ਸੁਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

