DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rapido: 120 ਰੁਪਏ ਦੀ ਰਾਈਡ; 140 ਦਾ ਬਿੱਲ ! ਕੀ ਤੁਹਾਡੇ ਨਾਲ ਵੀ ਹੋ ਰਹੀ ਹੈ ਇਹ ਠੱਗੀ? ਜਾਣੋ ਸੱਚ

ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਹੋਇਆ ਹੈ ਕਿ ਰਾਈਡ ਬੁੱਕ ਕਰਦਿਆਂ ਕਿਰਾਇਆ 112 ਰੁਪਏ ਦਿਖਾਈ ਦੇਵੇ, ਪਰ ਮੰਜ਼ਿਲ 'ਤੇ ਪਹੁੰਚਦਿਆਂ ਹੀ ਬਿੱਲ 142 ਰੁਪਏ ਬਣ ਜਾਵੇ? ਆਖ਼ਰ ਰਾਈਡ ਖ਼ਤਮ ਹੁੰਦਿਆਂ ਹੀ ਇਹ 20 ਤੋਂ 30 ਰੁਪਏ ਵੱਧ ਕਿਉਂ ਆ...

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਹੋਇਆ ਹੈ ਕਿ ਰਾਈਡ ਬੁੱਕ ਕਰਦਿਆਂ ਕਿਰਾਇਆ 112 ਰੁਪਏ ਦਿਖਾਈ ਦੇਵੇ, ਪਰ ਮੰਜ਼ਿਲ 'ਤੇ ਪਹੁੰਚਦਿਆਂ ਹੀ ਬਿੱਲ 142 ਰੁਪਏ ਬਣ ਜਾਵੇ? ਆਖ਼ਰ ਰਾਈਡ ਖ਼ਤਮ ਹੁੰਦਿਆਂ ਹੀ ਇਹ 20 ਤੋਂ 30 ਰੁਪਏ ਵੱਧ ਕਿਉਂ ਆ ਜਾਂਦੇ ਹਨ? ਕੀ ਇਹ ਕੋਈ ਟੈਕਨੀਕਲ ਐਰਰ ਹੈ ਜਾਂ ਫਿਰ ਕਿਸੇ ਦੀ ਚਲਾਕੀ ? ਆਓ ਜਾਣਦੇ ਹਾਂ ਇਸ ਪੂਰੇ ਸੱਚ ਬਾਰੇ

ਵੱਡੇ ਸ਼ਹਿਰਾਂ ਵਿੱਚ ਆਨਲਾਈਨ ਕੈਬ ਅਤੇ ਆਟੋ ਬੁਕਿੰਗ ਐਪਸ (ਜਿਵੇਂ ਕਿ Rapido) ਨੇ ਲੋਕਾਂ ਦੀ ਜ਼ਿੰਦਗੀ ਆਸਾਨ ਜ਼ਰੂਰ ਕੀਤੀ ਹੈ, ਪਰ ਕਈ ਵਾਰ ਕਿਰਾਏ ਨੂੰ ਲੈ ਕੇ ਯਾਤਰੀਆਂ ਅਤੇ ਡਰਾਈਵਰਾਂ ਵਿਚਕਾਰ ਤਕਰਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਰਾਈਡ ਬੁੱਕ ਕਰਨ ਸਮੇਂ ਕਿਰਾਇਆ ਘੱਟ ਦਿਖਾਈ ਦਿੰਦਾ ਹੈ, ਪਰ ਰਾਈਡ ਖਤਮ ਹੁੰਦਿਆਂ ਹੀ ਬਿੱਲ 20 ਤੋਂ 30 ਰੁਪਏ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ।

Advertisement

ਇਸ ਪਿੱਛੇ ਅਸਲ ਸੱਚਾਈ ਕੀ ਹੈ ਅਤੇ ਇਸ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ, ਆਓ ਇਸ ਨੂੰ ਵਿਸਥਾਰ ਨਾਲ ਸਮਝੀਏ:

ਜ਼ਿਆਦਾਤਰ ਲੋਕ ਇਸ ਨੂੰ 'ਟੈਕਨੀਕਲ ਐਰਰ' ਜਾਂ 'ਪੀਕ ਆਵਰ ਚਾਰਜਸ' ਸਮਝ ਕੇ ਵਾਧੂ ਪੈਸੇ ਦੇ ਦਿੰਦੇ ਹਨ। ਪਰ ਅਸਲ ਵਿੱਚ ਇਸ ਵਿੱਚ ਕੰਪਨੀ ਦੀ ਕੋਈ ਗਲਤੀ ਨਹੀਂ ਹੁੰਦੀ, ਸਗੋਂ ਇਹ ਕੁਝ ਡਰਾਈਵਰਾਂ ਦੀ ਚਲਾਕੀ ਹੁੰਦੀ ਹੈ, ਜਿਵੇਂ ਕਿ ਕਮਿਸ਼ਨ ਨੂੰ ਜੋੜਨਾ: ਦਰਅਸਲ ਐਪ ਵੱਲੋਂ ਡਰਾਈਵਰ ਨੂੰ ਸਾਫ਼ ਦੱਸਿਆ ਜਾਂਦਾ ਹੈ ਕਿ ਸਵਾਰੀ ਕੋਲੋਂ ਸਿਰਫ਼ ਉਹ ਕਿਰਾਇਆ ਲੈਣਾ ਹੈ ਜੋ ਗਾਹਕ ਦੀ ਐਪ 'ਤੇ ਦਿਖਾਈ ਦੇ ਰਿਹਾ ਹੈ, ਕਿਉਂਕਿ ਕੰਪਨੀ ਦਾ ਕਮਿਸ਼ਨ ਪਹਿਲਾਂ ਹੀ ਡਰਾਈਵਰ ਦੇ ਵਾਲੇਟ ਵਿੱਚ ਐਡ ਹੋ ਚੁੱਕਾ ਹੁੰਦਾ ਹੈ।

Advertisement

ਪਰ ਕੁਝ ਡਰਾਈਵਰ ਕਮਿਸ਼ਨ ਵਾਲੀ ਰਕਮ ਨੂੰ ਵੀ ਕੁੱਲ ਕਿਰਾਏ ਵਿੱਚ ਜੋੜ ਕੇ ਆਪਣੀ ਐਪ ਤੋਂ ਸਵਾਰੀ ਨੂੰ ਫੋਨ ਦਿਖਾਉਂਦੇ ਹਨ, ਜਿਸ ਨਾਲ ਕਿਰਾਇਆ 20-30 ਰੁਪਏ ਵੱਧ ਨਜ਼ਰ ਆਉਂਦਾ ਹੈ।

ਦੋਸਤੋ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਅਸਲ ਵਿੱਚ ਰਾਈਡ ਦੇ ਐਕਸਟਰਾ ਪੈਸੇ ਸਿਰਫ਼ ਉਦੋਂ ਪੈਂਦੇ ਹਨ ਜਦੋਂ ਤੁਸੀਂ ਡਰਾਈਵਰ ਨੂੰ ਲੰਮਾ ਸਮਾਂ ਉਡੀਕ (Wait) ਕਰਵਾਉਂਦੇ ਹੋ ਜਾਂ ਤੁਸੀਂ ਰਸਤੇ ਵਿੱਚ ਮੰਜ਼ਿਲ ਜਾਂ ਰਸਤਾ ਬਦਲਦੇ (Route Change) ਹੋ। ਪਰ ਜੇਕਰ ਤੁਸੀਂ ਅਜਿਹਾ ਕੁਝ ਨਹੀਂ ਕੀਤਾ, ਤਾਂ ਫਿਰ ਵਧਿਆ ਹੋਇਆ ਕਿਰਾਇਆ ਦੇਣ ਦੀ ਕੋਈ ਲੋੜ ਨਹੀਂ ਹੈ।

ਜੇਕਰ ਤੁਹਾਡੇ ਨਾਲ ਵੀ ਕੁੱਝ ਅਜਿਹਾ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਆਓ ਦੱਸਦੇ ਹਾਂ..

ਦੋਸਤੋ ਸਭ ਤੋਂ ਪਹਿਲਾਂ ਆਪਣੀ ਟੈਕਸੀ ਐਪ ਦੀ History ਵਿੱਚ ਜਾਓ ਅਤੇ ਆਪਣੀ ਲਾਸਟ ਰਾਈਡ ਦੀ ਡਿਟੇਲ ਦੇਖੋ। ਉੱਥੇ ਜੋ ਕਿਰਾਇਆ ਲਿਖਿਆ ਹੈ, ਤੁਸੀਂ ਸਿਰਫ਼ ਉਹੀ ਪੈਸੇ ਦੇਣੇ ਹਨ। ਜੇ ਡਰਾਈਵਰ ਆਪਣਾ ਫੋਨ ਦਿਖਾ ਕੇ ਜ਼ਿਆਦਾ ਪੈਸੇ ਮੰਗੇ, ਤਾਂ ਉਸ ਨੂੰ ਆਪਣੀ ਐਪ ਦੀ ਹਿਸਟਰੀ ਖੋਲ੍ਹ ਕੇ ਦਿਖਾਉਣ ਲਈ ਕਹੋ। ਉਸ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਗਾਹਕ ਨੇ ਕਿੰਨੇ ਪੈਸੇ ਦੇਣੇ ਹਨ ਅਤੇ ਕੰਪਨੀ ਦਾ ਕਮਿਸ਼ਨ ਕਿੰਨਾ ਹੈ। ਡਰਾਈਵਰ ਆਪਣੇ ਫੋਨ 'ਤੇ ਕਮਿਸ਼ਨ ਜੋੜ ਕੇ ਪੈਸੇ ਦਿਖਾਏਗਾ, ਪਰ ਤੁਸੀਂ ਸਿਰਫ਼ ਉਹੀ ਰਕਮ ਦੇਣੀ ਹੈ ਜੋ ਗਾਹਕ ਲਈ ਤੈਅ ਕੀਤੀ ਗਈ ਹੈ। ਜੇਕਰ ਫਿਰ ਵੀ ਡਰਾਈਵਰ ਨਾ ਮੰਨੇ ਅਤੇ ਬਹਿਸ ਕਰੇ, ਤਾਂ ਤੁਸੀਂ ਤੁਰੰਤ ਐਪ ਦੇ ਰਾਹੀਂ ਉਸ ਡਰਾਈਵਰ ਦੀ ਕੰਪਲੇਂਟ ਕਰ ਸਕਦੇ ਹੋ।

ਤਾਂ ਅੱਗੇ ਤੋਂ ਜਦੋਂ ਵੀ ਤੁਸੀਂ ਆਟੋ ਜਾਂ ਕੈਬ ਬੁੱਕ ਕਰੋ, ਤਾਂ ਇਸ ਛੋਟੀ ਜਿਹੀ ਗਲਤੀ ਤੋਂ ਬਚੋ ਅਤੇ ਐਪ ਵਿੱਚ ਦਿੱਤੇ ਅਸਲ ਕਿਰਾਏ ਦੀ ਹੀ ਅਦਾਇਗੀ ਕਰੋ। ਕਿਸੇ ਵੀ ਧੋਖਾਧੜੀ ਜਾਂ ਵੱਧ ਪੈਸੇ ਮੰਗਣ 'ਤੇ ਚੁੱਪ ਰਹਿਣ ਦੀ ਬਜਾਏ ਐਪ 'ਤੇ ਸ਼ਿਕਾਇਤ ਜ਼ਰੂਰ ਕਰੋ।

Advertisement
×