DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NEET-UG 2026: ਪ੍ਰੀਖਿਆ ਲਈ ਹਰਿਆਣਾ ’ਚ ਸਖ਼ਤ ਸੁਰੱਖਿਆ ਪ੍ਰਬੰਧ, ਜਾਣੋਂ ਕੀ-ਕੀ ਨਿਰਦੇਸ਼ ਹੋਏ ਜਾਰੀ

ਨਕਲ ਮਾਫ਼ੀਆ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਰਹੇਗੀ ਤਿੱਖੀ ਨਜ਼ਰ; ਪ੍ਰੀਖਿਆ ਕੇਂਦਰਾਂ ’ਤੇ ਹੋਵੇਗੀ ਦੋਹਰੀ ਚੈਕਿੰਗ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

NEET-UG 2026: ਹਰਿਆਣਾ ਸਰਕਾਰ ਵੱਲੋਂ 21 ਜੂਨ ਨੂੰ ਹੋਣ ਜਾ ਰਹੀ ‘ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ’ (NEET-UG 2026) ਦੀ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁ-ਪਰਤੀ (ਮਲਟੀ-ਲੇਅਰਡ) ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਪੁਲੀਸਪ੍ਰੀਖਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਅਤੇ ਉਮੀਦਵਾਰਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹਨ।

ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ

ਇਹ ਪ੍ਰੀਖਿਆ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਗੁਰੂਗ੍ਰਾਮ, ਫ਼ਰੀਦਾਬਾਦ, ਸੋਨੀਪਤ, ਝੱਜਰ, ਰੋਹਤਕ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਰੇਵਾੜੀ, ਜੀਂਦ, ਨੂਹ, ਭਿਵਾਨੀ, ਪਲਵਲ, ਸਿਰਸਾ ਅਤੇ ਮਹਿੰਦਰਗੜ੍ਹ ਵਿੱਚ ਕਰਵਾਈ ਜਾ ਰਹੀ ਹੈ। ਸਾਰੇ ਕੇਂਦਰਾਂ ’ਤੇ ਲੋੜੀਂਦੀ ਪੁਲੀਸਫੋਰਸ, ਡਿਊਟੀ ਮੈਜਿਸਟ੍ਰੇਟ, ਤਲਾਸ਼ੀ (ਫ੍ਰਿਸਕਿੰਗ) ਟੀਮਾਂ ਅਤੇ ਕੁਇੱਕ ਰਿਸਪਾਂਸ ਟੀਮਾਂ (QRT) ਤਾਇਨਾਤ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਪ੍ਰੀਖਿਆਰਥੀ ਨੂੰ ਭੈਅ-ਮੁਕਤ ਮਾਹੌਲ ਦੇਣ ਲਈ ਵਚਨਬੱਧ ਹੈ, ਜਿਸ ਲਈ ਪਾਣੀ, ਸਿਹਤ ਸਹੂਲਤਾਂ ਅਤੇ ਟਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Advertisement

ਦੋਹਰੀ ਚੈਕਿੰਗ ਅਤੇ ਇਲੈਕਟ੍ਰਾਨਿਕ ਯੰਤਰਾਂ ’ਤੇ ਮੁਕੰਮਲ ਪਾਬੰਦੀ

ਪ੍ਰੀਖਿਆ ਕੇਂਦਰਾਂ ’ਤੇ ਸੁਰੱਖਿਆ ਦੀ ਦੋਹਰੀ ਪਰਤ (Dual-layer screening) ਹੋਵੇਗੀ। ਪਹਿਲੀ ਚੈਕਿੰਗ ਕੇਂਦਰ ਦੇ ਮੁੱਖ ਗੇਟ ਤੋਂ ਬਾਹਰ ਪੁਲੀਸਅਤੇ ਹੋਮ ਗਾਰਡ ਦੇ ਜਵਾਨਾਂ ਵੱਲੋਂ ਕੀਤੀ ਜਾਵੇਗੀ, ਜਦਕਿ ਦੂਜੀ ਚੈਕਿੰਗ ਕੇਂਦਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਬਾਅਦ ਹੋਵੇਗੀ। ਹਰ 100 ਉਮੀਦਵਾਰਾਂ ਪਿੱਛੇ ਇੱਕ ਚੈਕਿੰਗ ਅਧਿਕਾਰੀ ਹੋਵੇਗਾ ਅਤੇ ਔਰਤਾਂ ਦੀ ਤਲਾਸ਼ੀ ਲਈ ਟੀਮਾਂ ਵਿੱਚ 50 ਫੀਸਦੀ ਮਹਿਲਾ ਸਟਾਫ਼ ਸ਼ਾਮਲ ਕੀਤਾ ਗਿਆ ਹੈ।

Advertisement

ਇਨ੍ਹਾਂ ਚੀਜ਼ਾਂ ’ਤੇ ਰਹੇਗੀ ਪਾਬੰਦੀ

ਪ੍ਰੀਖਿਆਰਥੀਆਂ ਨੂੰ ਮੋਬਾਈਲ ਫ਼ੋਨ, ਬਲੂਟੁੱਥ ਡਿਵਾਈਸ, ਟੈਬਲੇਟ, ਸਮਾਰਟਵਾਚ, ਕੋਈ ਵੀ ਇਲੈਕਟ੍ਰਾਨਿਕ ਗੈਜੇਟ, ਗਹਿਣੇ, ਕਿਤਾਬਾਂ, ਨੋਟਸ ਜਾਂ ਕਾਗਜ਼ ਦੇ ਟੁਕੜੇ ਅੰਦਰ ਲੈ ਕੇ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਵੇਗੀ। ਸਾਰੇ ਪ੍ਰੀਖਿਆ ਕੇਂਦਰ ਸੀਸੀਟੀਵੀ (CCTV) ਕੈਮਰਿਆਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਹੇਠ ਰਹਿਣਗੇ।

ਨਕਲ ਮਾਫ਼ੀਆ ਅਤੇ ਸੋਸ਼ਲ ਮੀਡੀਆ ’ਤੇ ਤਿੱਖੀ ਨਜ਼ਰ

ਪ੍ਰੀਖਿਆ ਕੇਂਦਰਾਂ ਦੇ ਨੇੜੇ ਚੱਲ ਰਹੇ ਕੋਚਿੰਗ ਸੈਂਟਰਾਂ, ਹੋਟਲਾਂ, ਸਰਾਵਾਂ ਅਤੇ ਸਾਈਬਰ ਕੈਫ਼ਿਆਂ ’ਤੇ ਖ਼ੁਫ਼ੀਆ ਤੌਰ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨਕਲ ਮਾਫ਼ੀਆ ਦੇ ਮਨਸੂਬਿਆਂ ਨੂੰ ਫ਼ੇਲ੍ਹ ਕੀਤਾ ਜਾ ਸਕੇ। ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਪੇਪਰ ਲੀਕ ਦੀਆਂ ਝੂਠੀਆਂ ਅਫ਼ਵਾਹਾਂ ਜਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਸਕੇ। ਪ੍ਰਸ਼ਨ ਪੱਤਰਾਂ ਨੂੰ ਸੁਰੱਖਿਅਤ ਲਿਆਉਣ ਅਤੇ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਟਰੈਫਿਕ ਪਲਾਨ ਅਤੇ ‘ਡਾਇਲ-112’ ਦੀ ਮਦਦ

ਪ੍ਰੀਖਿਆ ਦੇ ਦਿਨ ਜਾਮ ਦੀ ਸਥਿਤੀ ਤੋਂ ਬਚਣ ਲਈ ਵਿਸ਼ੇਸ਼ ਟਰੈਫਿਕ ਅਤੇ ਪਾਰਕਿੰਗ ਪਲਾਨ ਤਿਆਰ ਕੀਤਾ ਗਿਆ ਹੈ। ਜੇਕਰ ਕਿਸੇ ਪ੍ਰੀਖਿਆਰਥੀ ਨੂੰ ਕੇਂਦਰ ਤੱਕ ਪਹੁੰਚਣ ਵਿੱਚ ਕੋਈ ਐਮਰਜੈਂਸੀ ਆਉਂਦੀ ਹੈ ਅਤੇ ਉਹ ‘ਡਾਇਲ-112’ (ERSS) ’ਤੇ ਸੰਪਰਕ ਕਰਦਾ ਹੈ, ਤਾਂ ਪੁਲੀਸਦੀ ਗੱਡੀ ਉਸ ਨੂੰ ਪ੍ਰੀਖਿਆ ਕੇਂਦਰ ਤੱਕ ਛੱਡਣ ਵਿੱਚ ਮਦਦ ਕਰੇਗੀ।

ਹਰਿਆਣਾ ਡੀਜੀਪੀ ਅਜੇ ਸਿੰਘਲ ਨੇ ਕਿਹਾ, “ਨਿਰਪੱਖ ਪ੍ਰੀਖਿਆ ਕਰਵਾਉਣਾ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਨਕਲ ਮਾਫ਼ੀਆ ਅਤੇ ਅਫ਼ਵਾਹਾਂ ਫੈਲਾਉਣ ਵਾਲੇ ਅਣਸਰਕਾਰੀ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸਦਾ ਮਕਸਦ ਸਿਰਫ਼ ਸੁਰੱਖਿਆ ਦੇਣਾ ਨਹੀਂ, ਸਗੋਂ ਬੱਚਿਆਂ ਨੂੰ ਅਜਿਹਾ ਮਾਹੌਲ ਦੇਣਾ ਹੈ ਜਿੱਥੇ ਉਹ ਪੂਰੇ ਭਰੋਸੇ ਨਾਲ ਪੇਪਰ ਦੇ ਸਕਣ।”

Advertisement
×