NEET UG 2026 ਰੱਦ: ਹੁਣ ਅੱਗੇ ਕੀ ਹੋਵੇਗਾ? ਫੀਸ, ਸਿਲੇਬਸ ਅਤੇ ਐਡਮਿਟ ਕਾਰਡ ਬਾਰੇ ਪੂਰੀ ਜਾਣਕਾਰੀ
ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ NEET UG 2026 ਦੀ ਪ੍ਰੀਖਿਆ ਰੱਦ ਹੋਣ ਕਾਰਨ ਦੇਸ਼ ਭਰ ਦੇ ਲੱਖਾਂ ਮੈਡੀਕਲ ਉਮੀਦਵਾਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਮਨ ਵਿੱਚ ਕਈ ਸਵਾਲ ਹਨ: ਕੀ ਫੀਸ ਦੁਬਾਰਾ ਭਰਨੀ ਪਵੇਗੀ ?...
ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ NEET UG 2026 ਦੀ ਪ੍ਰੀਖਿਆ ਰੱਦ ਹੋਣ ਕਾਰਨ ਦੇਸ਼ ਭਰ ਦੇ ਲੱਖਾਂ ਮੈਡੀਕਲ ਉਮੀਦਵਾਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਮਨ ਵਿੱਚ ਕਈ ਸਵਾਲ ਹਨ:
ਕੀ ਫੀਸ ਦੁਬਾਰਾ ਭਰਨੀ ਪਵੇਗੀ ? ਕੀ ਸਿਲੇਬਸ ਬਦਲੇਗਾ ? ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਹੁਣ ਤੱਕ ਦਿੱਤੀ ਗਈ ਸਪੱਸ਼ਟਤਾ ਹੇਠ ਅਨੁਸਾਰ ਹੈ:
ਪ੍ਰੀਖਿਆ ਕਿਉਂ ਰੱਦ ਕੀਤੀ ਗਈ?
ਦਰਅਸਲ 3 ਮਈ ਨੂੰ ਹੋਈ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦੇ ਦੋਸ਼ਾਂ ਅਤੇ ਜਾਂਚ ਰਿਪੋਰਟਾਂ ਤੋਂ ਬਾਅਦ NTA ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਰਾਜਸਥਾਨ ਦੀ ਸਪੈਸ਼ਲ ਅਪਰੇਸ਼ਨ ਗਰੁੱਪ (SOG) ਦੀ ਜਾਂਚ ਵਿੱਚ ਅਜਿਹੇ ਸਬੂਤ ਮਿਲੇ ਹਨ ਕਿ ਪ੍ਰੀਖਿਆ ਤੋਂ ਪਹਿਲਾਂ ਹੀ ਇੱਕ "ਗੈਸ ਪੇਪਰ" ਵਾਇਰਲ ਹੋਇਆ ਸੀ, ਜਿਸ ਦੇ 120 ਸਵਾਲ (ਲਗਪਗ 90 ਜੀਵ ਵਿਗਿਆਨ ਅਤੇ 30 ਰਸਾਇਣ ਵਿਗਿਆਨ) ਅਸਲ ਪੇਪਰ ਨਾਲ ਮਿਲਦੇ ਸਨ। ਹੁਣ ਇਸ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ ਹੈ।
ਕੀ ਦੁਬਾਰਾ ਫੀਸ ਦੇਣੀ ਪਵੇਗੀ ?
NTA ਨੇ ਸਪੱਸ਼ਟ ਕੀਤਾ ਹੈ ਕਿ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਵਿਦਿਆਰਥੀਆਂ ਕੋਲੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।
ਕੀ ਪੁਰਾਣੀ ਫੀਸ ਵਾਪਸ ਮਿਲੇਗੀ ?
ਏਜੰਸੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਵੱਲੋਂ ਪਹਿਲਾਂ ਅਦਾ ਕੀਤੀ ਗਈ ਪ੍ਰੀਖਿਆ ਫੀਸ ਵਾਪਸ (Refund) ਕੀਤੀ ਜਾਵੇਗੀ।
ਕੀ ਨਵੀਂ ਰਜਿਸਟ੍ਰੇਸ਼ਨ ਕਰਨੀ ਪਵੇਗੀ ?
ਪੁਰਾਣੀ ਰਜਿਸਟ੍ਰੇਸ਼ਨ, ਉਮੀਦਵਾਰੀ ਡਾਟਾ ਅਤੇ ਚੁਣੇ ਗਏ ਪ੍ਰੀਖਿਆ ਕੇਂਦਰ ਹੀ ਵੈਧ ਰਹਿਣਗੇ। ਨਵੇਂ ਫਾਰਮ ਭਰਨ ਦੀ ਲੋੜ ਨਹੀਂ ਹੈ।
ਕੀ ਸਿਲੇਬਸ ਬਦਲੇਗਾ ?
ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਸਿਲੇਬਸ ਦੇ ਆਧਾਰ 'ਤੇ ਹੀ ਹੋਵੇਗੀ। ਵਿਚਕਾਰ ਸਿਲੇਬਸ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਪ੍ਰੀਖਿਆ ਦਾ ਪੈਟਰਨ ਕਿਹੋ ਜਿਹਾ ਹੋਵੇਗਾ ?
ਪੈਟਰਨ (ਵਿਸ਼ੇ, ਮਾਰਕਿੰਗ ਸਕੀਮ ਅਤੇ ਸਮਾਂ) ਪਹਿਲਾਂ ਵਾਂਗ ਹੀ ਰਹੇਗਾ। ਹਾਲਾਂਕਿ, ਸੁਰੱਖਿਆ ਦੇ ਮੱਦੇਨਜ਼ਰ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਅਤੇ ਚੈਕਿੰਗ ਸਖ਼ਤ ਕੀਤੀ ਜਾ ਸਕਦੀ ਹੈ।
ਐਡਮਿਟ ਕਾਰਡ (Admit Cards): ਦੁਬਾਰਾ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। 3 ਮਈ ਵਾਲੇ ਪੁਰਾਣੇ ਐਡਮਿਟ ਕਾਰਡ ਹੁਣ ਵੈਧ ਨਹੀਂ ਹੋਣਗੇ।
ਪ੍ਰੀਖਿਆ ਕਦੋਂ ਹੋਵੇਗੀ ?
NTA ਵੱਲੋਂ ਜਲਦੀ ਹੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅਧਿਕਾਰਤ ਵੈੱਬਸਾਈਟ 'ਤੇ ਕੀਤਾ ਜਾਵੇਗਾ।
ਕੀ ਦਾਖ਼ਲੇ (Counselling) ਵਿੱਚ ਦੇਰੀ ਹੋਵੇਗੀ ?
ਦੇਸ਼ ਵਿਆਪੀ ਮੁੜ-ਪ੍ਰੀਖਿਆ ਦਾ ਮਤਲਬ ਹੈ ਕਿ ਨਤੀਜੇ, ਮੈਰਿਟ ਲਿਸਟ ਅਤੇ ਕੌਂਸਲਿੰਗ ਦਾ ਸਾਰਾ ਸ਼ਡਿਊਲ ਅੱਗੇ ਵਧ ਜਾਵੇਗਾ। ਇਸ ਨਾਲ MBBS, BDS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਪਛੜ ਸਕਦੀ ਹੈ।

