DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Marriage Trends : ਹੁਣ ‘ਘੋੜੀ ਚੜ੍ਹਨ’ ਦੀ ਕਾਹਲ ਨਹੀਂ: ਵਿਆਹ ਦੀ ਉਮਰ 29 ਪਾਰ, ਦੂਜਾ ਵਿਆਹ ਕਰਨ ਵਾਲਿਆਂ ਵਿੱਚ 43 ਫੀਸਦ ਵਾਧਾ !

Marriage Trends : ਭਾਰਤੀ ਸਮਾਜ ਵਿੱਚ ਵਿਆਹ ਸਿਰਫ਼ ਦੋ ਇਨਸਾਨਾਂ ਦਾ ਮੇਲ ਨਹੀਂ, ਸਗੋਂ ਇੱਕ ਵੱਡਾ ਸਮਾਜਿਕ ਜਸ਼ਨ ਮੰਨਿਆ ਜਾਂਦਾ ਹੈ। ਪਰ ਪਿਛਲੇ ਇੱਕ ਦਹਾਕੇ ਵਿੱਚ ਇਸ ‘ਪਵਿੱਤਰ ਬੰਧਨ’ ਨੂੰ ਲੈ ਕੇ ਨੌਜਵਾਨਾਂ ਦੀ ਸੋਚ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਆਇਆ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Marriage Trends : ਭਾਰਤੀ ਸਮਾਜ ਵਿੱਚ ਵਿਆਹ ਸਿਰਫ਼ ਦੋ ਇਨਸਾਨਾਂ ਦਾ ਮੇਲ ਨਹੀਂ, ਸਗੋਂ ਇੱਕ ਵੱਡਾ ਸਮਾਜਿਕ ਜਸ਼ਨ ਮੰਨਿਆ ਜਾਂਦਾ ਹੈ। ਪਰ ਪਿਛਲੇ ਇੱਕ ਦਹਾਕੇ ਵਿੱਚ ਇਸ ‘ਪਵਿੱਤਰ ਬੰਧਨ’ ਨੂੰ ਲੈ ਕੇ ਨੌਜਵਾਨਾਂ ਦੀ ਸੋਚ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਮਸ਼ਹੂਰ ਮੈਟਰੀਮੋਨੀਅਲ ਸਾਈਟ ‘ਜੀਵਨਸਾਥੀ’ ਦੀ ਤਾਜ਼ਾ ਰਿਪੋਰਟ ਮੁਤਾਬਕ, ਹੁਣ ਭਾਰਤੀ ਨੌਜਵਾਨ ਜਲਦੀ ਸਿਹਰਾ ਸਜਾਉਣ ਦੀ ਬਜਾਏ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਨੂੰ ਤਰਜੀਹ ਦੇ ਰਹੇ ਹਨ।

ਉਮਰ ਦਾ ਵਧਦਾ ਅੰਕੜਾ: 27 ਤੋਂ 29 ਦਾ ਸਫ਼ਰ

ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ 2016 ਤੋਂ 2025 ਦੇ ਵਿਚਕਾਰ, ਵਿਆਹ ਲਈ ਸਾਥੀ ਦੀ ਭਾਲ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੀ ਔਸਤ ਉਮਰ 27 ਸਾਲ ਤੋਂ ਵਧ ਕੇ 29 ਸਾਲ ਹੋ ਗਈ ਹੈ। ਅੱਜ ਦੇ ਦੌਰ ਵਿੱਚ ਲਗਭਗ 50 ਫ਼ੀਸਦੀ ਨੌਜਵਾਨ 29 ਸਾਲ ਦੀ ਉਮਰ ਵਿੱਚ ਪਹੁੰਚ ਕੇ ਵਿਆਹ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰਦੇ ਹਨ। ਇਸ ਦੇ ਪਿੱਛੇ ਮੁੱਖ ਕਾਰਨ ਆਰਥਿਕ ਸਥਿਰਤਾ (Financial Stability), ਕਰੀਅਰ ਵਿੱਚ ਉਚਾਈਆਂ ਛੂਹਣ ਦੀ ਇੱਛਾ ਅਤੇ ਮਾਨਸਿਕ ਤੌਰ ’ਤੇ ਜ਼ਿੰਮੇਵਾਰੀ ਲਈ ਤਿਆਰ ਹੋਣਾ ਹੈ। ਹੁਣ ਲੋਕ ਸਿਰਫ਼ ਉਮਰ ਦੇ ਤਕਾਜ਼ੇ ਕਾਰਨ ਨਹੀਂ, ਸਗੋਂ ਆਪਣੀ ਸਹੂਲਤ ਅਨੁਸਾਰ ਵਿਆਹ ਕਰਵਾ ਰਹੇ ਹਨ।

Advertisement

ਦੂਜੇ ਵਿਆਹ ਦਾ ਰੂਝਾਨ

ਇਸ ਅਧਿਐਨ ਵਿੱਚ ਸਭ ਤੋਂ ਹੈਰਾਨੀਜਨਕ ਤੱਥ ‘ਦੁਬਾਰਾ-ਵਿਆਹ’ (Remarriage) ਨੂੰ ਲੈ ਕੇ ਸਾਹਮਣੇ ਆਇਆ ਹੈ। ਦੂਜੀ ਵਾਰ ਘਰ ਵਸਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿੱਚ 43 ਫ਼ੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2016 ਵਿੱਚ ਜਿੱਥੇ ਸਿਰਫ਼ 11 ਫ਼ੀਸਦੀ ਯੂਜ਼ਰਸ ਦੂਜੀ ਸ਼ਾਦੀ ਦੀ ਤਲਾਸ਼ ਵਿੱਚ ਸਨ, ਉੱਥੇ ਹੀ 2025 ਤੱਕ ਇਹ ਅੰਕੜਾ ਵੱਧ ਕੇ 16 ਫ਼ੀਸਦੀ ਹੋ ਗਿਆ। ਇਸ ਤੋਂ ਵੀ ਵੱਡੀ ਤਬਦੀਲੀ ਇਹ ਹੈ ਕਿ 15 ਫ਼ੀਸਦੀ ਕੁਆਰੇ ਨੌਜਵਾਨ ਹੁਣ ਤਲਾਕਸ਼ੁਦਾ ਸਾਥੀ ਨਾਲ ਜ਼ਿੰਦਗੀ ਸ਼ੁਰੂ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰ ਰਹੇ, ਜੋ ਸਮਾਜ ਵਿੱਚੋਂ ਤਲਾਕ ਨਾਲ ਜੁੜੀ ‘ਲਾਹਨਤ’ (Stigma) ਦੇ ਖ਼ਤਮ ਹੋਣ ਦਾ ਸੰਕੇਤ ਹੈ।

Advertisement

ਜਾਤ-ਪਾਤ ਦੇ ਬੰਧਨ ਹੋਏ ਕਮਜ਼ੋਰ

ਕਦੇ ਭਾਰਤੀ ਵਿਆਹਾਂ ਵਿੱਚ ‘ਜਾਤ’ ਸਭ ਤੋਂ ਵੱਡੀ ਸ਼ਰਤ ਹੁੰਦੀ ਸੀ, ਪਰ ਹੁਣ ਇਹ ਕੰਧ ਵੀ ਟੁੱਟਦੀ ਨਜ਼ਰ ਆ ਰਹੀ ਹੈ। ਰਿਪੋਰਟ ਮੁਤਾਬਕ 2016 ਵਿੱਚ 91 ਫ਼ੀਸਦੀ ਲੋਕ ਚਾਹੁੰਦੇ ਸਨ ਕਿ ਸਾਥੀ ਆਪਣੀ ਹੀ ਜਾਤ ਦਾ ਹੋਵੇ, ਪਰ 2025 ਤੱਕ ਇਹ ਅੰਕੜਾ ਘੱਟ ਕੇ ਮਹਿਜ਼ 54 ਫ਼ੀਸਦੀ ਰਹਿ ਗਿਆ ਹੈ। ਲੋਕ ਹੁਣ ਜਾਤ-ਪਾਤ ਨਾਲੋਂ ਗੁਣਾਂ, ਸੁਭਾਅ ਅਤੇ ਸੋਚ ਦੇ ਮੇਲ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਨ।ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਅਜੋਕਾ ਨੌਜਵਾਨ ਭਾਵਨਾਵਾਂ ਅਤੇ ਪਰੰਪਰਾਵਾਂ ਦੇ ਨਾਲ-ਨਾਲ ਪ੍ਰੈਕਟੀਕਲ ਸੋਚ ਨੂੰ ਵੀ ਬਰਾਬਰ ਜਗ੍ਹਾ ਦੇ ਰਿਹਾ ਹੈ। ਵਿਆਹ ਹੁਣ ਇੱਕ ਸਮਾਜਿਕ ਦਬਾਅ ਨਹੀਂ, ਸਗੋਂ ਇੱਕ ਨਿੱਜੀ ਚੋਣ ਬਣਦਾ ਜਾ ਰਿਹਾ ਹੈ।

Advertisement
×