DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਸਰੋਕਾਰਾਂ ਦੇ ਪਹਿਰੇਦਾਰ ਦਾ ਸ਼ੁਕਰਾਨਾ

ਅੱਜ ਸਾਡੇ ਸਥਾਪਨਾ ਦਿਵਸ ਦੀ 145ਵੀਂ ਵਰ੍ਹੇਗੰਢ ਦੀ ਖੁਸ਼ੀ ਦੇ ਮੌਕੇ ’ਤੇ, ਇਹ ਮਾਣ ਅਤੇ ਸੰਤੁਸ਼ਟੀ ਨਾਲ ਕਿਹਾ ਜਾ ਸਕਦਾ ਹੈ ਕਿ ਦਹਾਕਿਆਂ ਦੌਰਾਨ ਆਈਆਂ ਅਣਗਿਣਤ ਚੁਣੌਤੀਆਂ ਦੇ ਬਾਵਜੂਦ ‘ਦ ਟ੍ਰਿਬਿਊਨ’ ਮਜ਼ਬੂਤੀ ਨਾਲ ਖੜ੍ਹਾ ਹੈ, ਨਿਡਰ ਹੋ ਕੇ ਉੱਤਰੀ ਭਾਰਤ...

  • fb
  • twitter
  • whatsapp
  • whatsapp
Advertisement

ਅੱਜ ਸਾਡੇ ਸਥਾਪਨਾ ਦਿਵਸ ਦੀ 145ਵੀਂ ਵਰ੍ਹੇਗੰਢ ਦੀ ਖੁਸ਼ੀ ਦੇ ਮੌਕੇ ’ਤੇ, ਇਹ ਮਾਣ ਅਤੇ ਸੰਤੁਸ਼ਟੀ ਨਾਲ ਕਿਹਾ ਜਾ ਸਕਦਾ ਹੈ ਕਿ ਦਹਾਕਿਆਂ ਦੌਰਾਨ ਆਈਆਂ ਅਣਗਿਣਤ ਚੁਣੌਤੀਆਂ ਦੇ ਬਾਵਜੂਦ ‘ਦ ਟ੍ਰਿਬਿਊਨ’ ਮਜ਼ਬੂਤੀ ਨਾਲ ਖੜ੍ਹਾ ਹੈ, ਨਿਡਰ ਹੋ ਕੇ ਉੱਤਰੀ ਭਾਰਤ ਦੇ ਅੱਠ ਕਰੋੜ ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਵਾਜ਼ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾ ਰਿਹਾ ਹੈ।

1878 ਦੀ ਸ਼ੁਰੂਆਤ ਵਿੱਚ ਹੀ ਸਾਡੇ ਦੂਰਦਰਸ਼ੀ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਇਸ ਗੱਲ ਤੋਂ ਪੂਰੀ ਤਰ੍ਹਾਂ ਕਾਇਲ ਸਨ ਕਿ ਅਗਿਆਨਤਾ, ਅੰਧਵਿਸ਼ਵਾਸ, ਪੱਖਪਾਤ ਅਤੇ ਧਾਰਮਿਕ ਕੱਟੜਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ’ਤੇ ਹੀ ਕੌਮੀਂ ਸੁਤੰਤਰਤਾ ਦੀ ਲੜਾਈ ਅੱਗੇ ਵਧ ਸਕੇਗੀ। ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਸਮਾਜ ਵਿੱਚ ਸੁਧਾਰ ਲਿਆਉਣ ਦੇ ਉਨ੍ਹਾਂ ਦੇ ਯਤਨ ਉਦੋਂ ਤੱਕ ਸਫ਼ਲ ਨਹੀਂ ਹੋਣਗੇ, ਜਦੋਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਤੇ ਉਮੰਗਾਂ ਨੂੰ ਆਵਾਜ਼ ਦੇਣ ਲਈ ਕੋਈ ਸਥਾਨਕ ਅਖ਼ਬਾਰ ਨਾ ਹੋਵੇ।

Advertisement

ਉਸ ਸਮੇਂ, ਅੰਗਰੇਜ਼ੀ ਦੇ ਤਿੰਨ ਅਖ਼ਬਾਰ... ‘ਦ ਸਿਵਿਲ ਐਂਡ ਮਿਲਟਰੀ ਗਜ਼ਟ‘, ‘ਦ ਪਾਇਨੀਅਰ’ ਅਤੇ ‘ਦ ਸਟੇਟਸਮੈਨ’... ਪੂਰੀ ਤਰ੍ਹਾਂ ਸ਼ਾਹੀ ਮਾਲਕਾਂ ਅਤੇ ਐਂਗਲੋ-ਇੰਡੀਅਨ ਭਾਈਚਾਰੇ ਦੇ ਸੀਮਤ ਹਿੱਤਾਂ ’ਤੇ ਕੇਂਦਰਿਤ ਸਨ।

Advertisement

'ਦ ਟ੍ਰਿਬਿਊਨ' ਦਾ ਪਹਿਲਾ ਅੰਕ 2 ਫਰਵਰੀ, 1881 ਨੂੰ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਸੀ, ਜੋ 8-ਪੰਨਿਆਂ ਦਾ ਹਫ਼ਤਾਵਾਰੀ ਸੀ ਅਤੇ ਇਸਦੀ ਕੀਮਤ 4 ਆਨੇ ਸੀ। ਬਾਅਦ ਵਿੱਚ ਇਹ ਦੈਨਿਕ (ਰੋਜ਼ਾਨਾ) ਵਜੋਂ ਪ੍ਰਕਾਸ਼ਿਤ ਹੋਣ ਲੱਗਾ ਅਤੇ ਜਲਦੀ ਹੀ ਸੁਤੰਤਰਤਾ ਅਤੇ ਕੌਮੀਂ ਜਾਗ੍ਰਿਤੀ ਲਿਆਉਣ ਦੇ ਆਪਣੇ ਦ੍ਰਿੜ ਇਰਾਦੇ ਲਈ ਪ੍ਰਸਿੱਧ ਹੋ ਗਿਆ। ਲਾਹੌਰ ਤੋਂ ਪ੍ਰਕਾਸ਼ਨ ਦੇ 66 ਸਾਲਾਂ ਦੌਰਾਨ ਇਹ ਨਿਡਰ ਹੋ ਕੇ ਅੰਗਰੇਜ਼ਾਂ ਦੀਆਂ ਪਾਬੰਦੀਸ਼ੁਦਾ ਅਤੇ ਬੇਹੱਦ ਅਤਿਆਚਾਰੀ ਨੀਤੀਆਂ ਦੀ ਰਿਪੋਰਟਿੰਗ ਕਰਦਾ ਰਿਹਾ। ਆਜ਼ਾਦੀ ਤੋਂ ਬਾਅਦ, ‘ਦ ਟ੍ਰਿਬਿਊਨ’ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ’ਤੇ ਨੇੜਿਓਂ ਨਜ਼ਰ ਰੱਖਣਾ, ਨਿਰਪੱਖਤਾ ਨਾਲ ਰਿਪੋਰਟ ਕਰਨਾ ਅਤੇ ਨਿਡਰ ਹੋ ਕੇ ਆਵਾਜ਼ ਉਠਾਉਣਾ ਜਾਰੀ ਰੱਖਿਆ, ਜਿਸ ਨਾਲ ਇਹ ਲੋਕਾਂ ਦਾ ਭਰੋਸੇਮੰਦ ਮੁੱਖ-ਪੱਤਰ ਤੇ ਉਨ੍ਹਾਂ ਦੀ ਆਵਾਜ਼ ਬਣ ਗਿਆ।

ਸਰਦਾਰ ਦਿਆਲ ਸਿੰਘ ਮਜੀਠੀਆ ਨੇ 1895 ਵਿੱਚ ਆਪਣੀ ਵਸੀਅਤ ਵਿੱਚ ਪ੍ਰਿੰਟਿੰਗ ਪ੍ਰੈੱਸ ਅਤੇ ਅਖ਼ਬਾਰ ਨੂੰ ਕੁਸ਼ਲਤਾ ਨਾਲ ਬਣਾਈ ਰੱਖਣ, ਇਸ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਮੁੜ ਨਿਵੇਸ਼ ਕਰਨ ਅਤੇ ‘ਦ ਟ੍ਰਿਬਿਊਨ’ ਨੂੰ ਸਥਾਈ ਅਧਾਰ ’ਤੇ ਸਥਾਪਿਤ ਕਰਨ ਲਈ ਟਰੱਸਟੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ। ਕੁਝ ਸਾਲਾਂ ਬਾਅਦ ਟਰੱਸਟੀਆਂ ਨੇ ਦੋ ਭਾਸ਼ਾਵਾਂ ਦੇ ਅਖ਼ਬਾਰ ‘ਦੈਨਿਕ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਵੀ ਸ਼ੁਰੂ ਕੀਤੇ। ਮੈਨੂੰ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਨਿਰੰਤਰ ਧਮਕੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਟਰੱਸਟੀਆਂ ਦਾ ਬੋਰਡ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਿਹਾ ਹੈ ਅਤੇ ਧਰਮ-ਨਿਰਪੱਖ ਵਿਸ਼ਵਾਸ ਤੇ ਉਦਾਰ ਵਿਚਾਰਾਂ ਦੇ ਪ੍ਰਚਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਹੈ।

ਇਸ ਸ਼ੁਭ ਦਿਨ ‘ਤੇ, ਟ੍ਰਿਬਿਊਨ ਟਰੱਸਟ ਦੇ ਟਰੱਸਟੀ, ਸਾਡੇ ਤਿੰਨਾਂ ਅਖ਼ਬਾਰਾਂ ਦੇ ਸੰਪਾਦਕ, ਜਨਰਲ ਮੈਨੇਜਰ ਅਤੇ ਟਰੱਸਟ ਦੇ ਸਾਰੇ ਕਰਮਚਾਰੀ, ‘ਦ ਟ੍ਰਿਬਿਊਨ ਸਕੂਲ’ ਦੇ ਪ੍ਰਿੰਸੀਪਲ, ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਸਾਡੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਜੋ ਇੱਕ ਦੂਰਦਰਸ਼ੀ ਦੇਸ਼ ਭਗਤ, ਸਿੱਖਿਆ ਸ਼ਾਸਤਰੀ, ਸਮਾਜ ਸੁਧਾਰਕ ਅਤੇ ਮਹਾਨ ਪਰੋਪਕਾਰੀ ਸਨ।

ਐਨ. ਐਨ. ਵੋਹਰਾ

Advertisement
×