DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ 'ਚ ਸ਼ਰਾਬ ਭਰ ਰਹੀ ਸਰਕਾਰੀ ਖਜ਼ਾਨਾ: 12.5 ਲੱਖ ਦੀ ਆਬਾਦੀ, 5 ਸਾਲਾਂ 'ਚ ਗਟਕੀਆਂ 13 ਕਰੋੜ ਬੋਤਲਾਂ

ਸਰਕਾਰੀ ਅੰਕੜਿਆਂ ਮੁਤਾਬਕ ਚੰਡੀਗੜ੍ਹ ਬਾਕੀ ਸਾਰੇ ਸ਼ਹਿਰਾਂ ਨਾਲੋਂ ਵੱਧ ਸ਼ਰਾਬ ਦੀ ਖਪਤ ਵਾਲਾ ਸ਼ਹਿਰ ਬਣ ਗਿਆ ਹੈ। ਇੱਥੋਂ ਦੀ ਆਬਾਦੀ ਮਹਿਜ਼ 12.5 ਲੱਖ ਦੇ ਕਰੀਬ ਹੈ, ਪਰ ਇਸ ਸ਼ਰਾਬ ਮਾਰਕੀਟ ਨੇ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੂੰ ਐਕਸਾਈਜ਼ ਮਾਲੀਏ (Excise...

  • fb
  • twitter
  • whatsapp
  • whatsapp
Advertisement

ਸਰਕਾਰੀ ਅੰਕੜਿਆਂ ਮੁਤਾਬਕ ਚੰਡੀਗੜ੍ਹ ਬਾਕੀ ਸਾਰੇ ਸ਼ਹਿਰਾਂ ਨਾਲੋਂ ਵੱਧ ਸ਼ਰਾਬ ਦੀ ਖਪਤ ਵਾਲਾ ਸ਼ਹਿਰ ਬਣ ਗਿਆ ਹੈ। ਇੱਥੋਂ ਦੀ ਆਬਾਦੀ ਮਹਿਜ਼ 12.5 ਲੱਖ ਦੇ ਕਰੀਬ ਹੈ, ਪਰ ਇਸ ਸ਼ਰਾਬ ਮਾਰਕੀਟ ਨੇ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੂੰ ਐਕਸਾਈਜ਼ ਮਾਲੀਏ (Excise Revenue) ਵਜੋਂ ਲਗਪਗ 4,000 ਕਰੋੜ ਰੁਪਏ ਕਮਾ ਕੇ ਦਿੱਤੇ ਹਨ ਅਤੇ ਇਸ ਦੌਰਾਨ ਇੱਥੇ 13 ਕਰੋੜ ਸ਼ਰਾਬ ਦੀਆਂ ਬੋਤਲਾਂ ਗਟਕ ਲਈਆਂ ਹਨ। ਜੇਕਰ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੱਥੋਂ ਦੇ ਲੋਕ ਦੇਸ਼ ਦੀ ਔਸਤ ਨਾਲੋਂ ਪੰਜ ਗੁਣਾ ਵੱਧ ਸ਼ਰਾਬ ਦੀ ਖਪਤ ਕਰ ਰਹੇ ਹਨ। ਇਸ ਸਾਲ ਚੰਡੀਗੜ੍ਹ ਵਿੱਚ 96 ਸ਼ਰਾਬ ਦੇ ਠੇਕੇ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ, ਜੋ ਕਿ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਵੱਧ ਹਨ, ਅਤੇ 97ਵਾਂ ਠੇਕਾ ਵੀ ਜਲਦੀ ਹੀ ਖੁੱਲ੍ਹਣ ਵਾਲਾ ਹੈ। ਇਸ ਦੇ ਨਾਲ ਹੀ, ਇਤਿਹਾਸ ਵਿੱਚ ਪਹਿਲੀ ਵਾਰ ਇੱਥੋਂ ਦਾ ਐਕਸਾਈਜ਼ ਮਾਲੀਆ 1,000 ਕਰੋੜ ਰੁਪਏ ਦੇ ਰਿਕਾਰਡ ਅੰਕੜੇ ਨੂੰ ਪਾਰ ਕਰ ਗਿਆ ਹੈ।

ਇਸ ਦੇ ਬਾਵਜੂਦ, ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਸੇ ਸਾਲ ਅਪਰੈਲ ਵਿੱਚ ਡਿਪਾਰਟਮੈਂਟਲ ਸਟੋਰਾਂ ਨੂੰ ਆਪਣੇ ਕਾਊਂਟਰਾਂ (ਸ਼ੈਲਫਾਂ) ਤੋਂ ਸ਼ਰਾਬ ਵੇਚਣ ਦੀ ਚੁੱਪ-ਚੁਪੀਤੇ ਦੁਬਾਰਾ ਇਜਾਜ਼ਤ ਦੇ ਦਿੱਤੀ, ਜਿਸ ਦਾ ਇੱਕ ਮਕਸਦ ਸ਼ਰਾਬ ਖਰੀਦਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਸੀ, ਖ਼ਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ (ਸੀਨੀਅਰ ਨਾਗਰਿਕਾਂ) ਦੀ ਝਿਜਕ ਨੂੰ ਦੂਰ ਕਰਨਾ ਸੀ ਪਰ ਸ਼ਹਿਰ ਦੇ ਵੱਡੇ ਰਿਟੇਲ ਕਾਰੋਬਾਰੀਆਂ ਵਿੱਚੋਂ ਸ਼ਾਇਦ ਹੀ ਕੋਈ ਇਸ ਪਾਸੇ ਅੱਗੇ ਵਧਿਆ। ਪੂਰੇ ਸ਼ਹਿਰ ਵਿੱਚੋਂ ਸਿਰਫ਼ ਤਿੰਨ ਸਟੋਰਾਂ ਨੇ ਹੀ ਇਸ ਕੰਮ ਲਈ ਹਾਂ ਕਹੀ।

Advertisement

1 ਅਪਰੈਲ ਤੋਂ, ਜਦੋਂ ਤੋਂ ਇਹ ਲਾਇਸੈਂਸ ਮਿਲਣੇ ਸ਼ੁਰੂ ਹੋਏ ਹਨ, ਤਿੰਨ ਆਊਟਲੇਟਾਂ ਨੇ ਇਹ ਲਾਇਸੈਂਸ ਲਏ ਹਨ, ਜਿਨ੍ਹਾਂ ਵਿੱਚ ਪੰਜਾਬ ਸਟੋਰ (SCF 15, ਸੈਕਟਰ 9-D), ਐਂਪਾਇਰ ਸਟੋਰਸ (SCO 10, ਸੈਕਟਰ 17-E), ਅਤੇ ABN ਸਟੋਰਸ (SCF 18, ਸੈਕਟਰ 9-D ਇਨਰ ਮਾਰਕੀਟ) ਸ਼ਾਮਲ ਹੈ।

Advertisement

ਸ਼ਹਿਰ ਦੇ ਬਾਕੀ ਰਿਟੇਲ ਕਾਰੋਬਾਰੀ ਇਸ ਨਵੀਂ ਯੋਜਨਾ ਤੋਂ ਦੂਰ ਹੀ ਰਹੇ। ਇਸ ਕੰਮ ਤੋਂ ਇਨਕਾਰ ਕਰਨ ਵਾਲੇ ਸਟੋਰ ਮਾਲਕਾਂ ਨੇ ਦੋ ਮੁੱਖ ਕਾਰਨ ਦੱਸੇ, ਪਹਿਲਾ ਇਹ ਕਿ ਇੱਕ ਸਾਈਡ-ਪ੍ਰੋਡਕਟ (ਵਾਧੂ ਚੀਜ਼) ਤੋਂ ਹੋਣ ਵਾਲੇ ਮੁਨਾਫ਼ੇ ਦੇ ਮੁਕਾਬਲੇ 30 ਲੱਖ ਰੁਪਏ ਦੀ ਸਾਲਾਨਾ ਲਾਇਸੈਂਸ ਫੀਸ ਬਹੁਤ ਜ਼ਿਆਦਾ ਹੈ। ਦੂਜਾ, ਕੁਝ ਮਾਲਕਾਂ ਨੂੰ ਇਹ ਡਰ ਸੀ ਕਿ ਉਹ ਆਪਣੇ ਪੱਕੇ ਗਾਹਕਾਂ, ਖ਼ਾਸ ਕਰਕੇ ਪਰਿਵਾਰਾਂ ਨੂੰ ਗੁਆ ਬੈਠਣਗੇ, ਕਿਉਂਕਿ ਘਰ ਦੇ ਰਾਸ਼ਨ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਸ਼ਰਾਬ ਸਜਾਈ ਦੇਖ ਕੇ ਫੈਮਿਲੀ ਗਾਹਕ ਅਸਹਿਜ ਮਹਿਸੂਸ ਕਰਦੇ ਹਨ।

ਠੇਕਿਆਂ ਦੀ ਚੜ੍ਹਤ

ਡਿਪਾਰਟਮੈਂਟਲ ਸਟੋਰਾਂ 'ਤੇ ਘੱਟ ਹੁੰਗਾਰੇ ਦੇ ਉਲਟ ਚੰਡੀਗੜ੍ਹ ਦੇ ਰਵਾਇਤੀ ਸ਼ਰਾਬ ਦੇ ਠੇਕਿਆਂ ਦਾ ਨੈੱਟਵਰਕ ਹੈ, ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਅਸਤ ਰਿਹਾ ਹੈ। ਸਾਲ 2026-27 ਲਈ ਨਿਲਾਮੀ ਵਾਸਤੇ ਰੱਖੇ ਗਏ 97 ਪਰਚੂਨ ਵਿਕਰੀ ਠੇਕਿਆਂ (L-2/L-14) ਵਿੱਚੋਂ, 12 ਮਈ ਤੱਕ 96 ਸਫ਼ਲਤਾਪੂਰਵਕ ਅਲਾਟ ਕੀਤੇ ਜਾ ਚੁੱਕੇ ਹਨ, ਜਦੋਂ ਕਿ ਬਾਕੀ ਬਚੇ ਇੱਕ ਠੇਕੇ ਦੀ ਪ੍ਰਕਿਰਿਆ ਅਜੇ ਜਾਰੀ ਹੈ। ਜਦੋਂ ਉਹ ਵੀ ਪੂਰੀ ਹੋ ਜਾਵੇਗੀ, ਤਾਂ ਸ਼ਹਿਰ ਵਿੱਚ 97 ਚਾਲੂ ਠੇਕੇ ਹੋਣਗੇ, ਜੋ ਪਿਛਲੇ ਘੱਟੋ-ਘੱਟ ਛੇ ਸਾਲਾਂ ਵਿੱਚ ਸਭ ਤੋਂ ਵੱਧ ਹਨ।

ਨਿਲਾਮੀ ਦਾ ਪ੍ਰੀਮੀਅਮ ਹੋਰ ਵੀ ਵੱਡੀ ਕਹਾਣੀ ਬਿਆਨ ਕਰਦਾ ਹੈ। 450 ਕਰੋੜ ਰੁਪਏ ਦੀ ਰਾਖਵੀਂ ਕੀਮਤ (reserve price) ਦੇ ਮੁਕਾਬਲੇ, ਅਲਾਟ ਕੀਤੇ ਗਏ 96 ਠੇਕਿਆਂ ਲਈ 560.85 ਕਰੋੜ ਰੁਪਏ ਦੀਆਂ ਬੋਲੀਆਂ ਆਈਆਂ , ਜੋ ਕਿ 24.63 ਫੀਸਦੀ ਵੱਧ (ਪ੍ਰੀਮੀਅਮ) ਹੈ। ਸਿਰਫ਼ ਇੱਕ ਸਾਲ ਪਹਿਲਾਂ, 97 ਵਿੱਚੋਂ 91 ਠੇਕੇ 15.86 ਫੀਸਦੀ ਪ੍ਰੀਮੀਅਮ 'ਤੇ ਨਿਲਾਮ ਹੋਏ ਸਨ। ਸਾਲ 2023-24 ਵਿੱਚ, 95 ਵਿੱਚੋਂ ਸਿਰਫ਼ 77 ਠੇਕਿਆਂ ਨੂੰ ਹੀ ਖਰੀਦਦਾਰ ਮਿਲੇ ਸਨ, ਜੋ ਰਾਖਵੀਂ ਕੀਮਤ ਤੋਂ ਸਿਰਫ਼ 6.77 ਫੀਸਦੀ ਵੱਧ ਸਨ। ਇਹ ਗ੍ਰਾਫ ਲਗਾਤਾਰ ਉੱਪਰ ਵੱਲ ਵਧ ਰਿਹਾ ਹੈ।

ਐਕਸਾਈਜ਼ ਪਹਿਲੀ ਵਾਰ 1,000 ਕਰੋੜ ਰੁਪਏ ਤੋਂ ਪਾਰ

ਸ਼ਰਾਬ ਦੇ ਠੇਕਿਆਂ ਦੀ ਇਸ ਤੇਜ਼ੀ ਨੇ ਸਰਕਾਰੀ ਕਮਾਈ (ਮਾਲੀਏ) ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਲ 2025-26 ਦੌਰਾਨ ਚੰਡੀਗੜ੍ਹ ਦੀ ਕੁੱਲ ਐਕਸਾਈਜ਼ ਉਗਰਾਹੀ ਇਤਿਹਾਸ ਵਿੱਚ ਪਹਿਲੀ ਵਾਰ 1,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਕੇ 1,009.25 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਵਿੱਤ ਵਿਭਾਗ ਨੇ 1,000 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ। ਸਰਕਾਰ ਦੀ ਇਸ ਕਮਾਈ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਲ 2023-24 ਵਿੱਚ ਇਹ ਕਮਾਈ 738.53 ਕਰੋੜ ਰੁਪਏ ਸੀ, ਜੋ 2024-25 ਵਿੱਚ ਵਧ ਕੇ 801.14 ਕਰੋੜ ਰੁਪਏ ਹੋ ਗਈ ਅਤੇ ਹੁਣ 2025-26 ਵਿੱਚ ਇਹ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਪਾਰ ਚਲੀ ਗਈ ਹੈ।

ਜੇਕਰ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਮਹੀਨੇ ਯਾਨੀ ਅਪਰੈਲ 2026 ਦੇ ਰੁਝਾਨ ਨੂੰ ਇੱਕ ਇਸ਼ਾਰਾ ਮੰਨਿਆ ਜਾਵੇ, ਤਾਂ ਸ਼ਹਿਰ ਇਸ ਸਾਲ ਪਿਛਲੇ ਸਾਰੇ ਰਿਕਾਰਡ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕੱਲੇ ਅਪਰੈਲ 2026 ਦੇ ਇੱਕ ਮਹੀਨੇ ਵਿੱਚ ਹੀ ਐਕਸਾਈਜ਼ ਉਗਰਾਹੀ 100.77 ਕਰੋੜ ਰੁਪਏ ਰਹੀ ਹੈ। ਜੇਕਰ ਹਰ ਮਹੀਨੇ ਕਮਾਈ ਦੀ ਇਹੀ ਰਫ਼ਤਾਰ ਜਾਰੀ ਰਹੀ, ਤਾਂ ਚੰਡੀਗੜ੍ਹ ਸਾਲ 2026-27 ਵਿੱਚ 1,200 ਕਰੋੜ ਰੁਪਏ ਤੋਂ ਵੱਧ ਦਾ ਅੰਕੜਾ ਛੂਹ ਸਕਦਾ ਹੈ, ਜੋ ਕਿ ਇਸ ਦੇ 1,000 ਕਰੋੜ ਰੁਪਏ ਦੇ ਮਿੱਥੇ ਗਏ ਟੀਚੇ ਨੂੰ ਬਹੁਤ ਆਸਾਨੀ ਨਾਲ ਪਿੱਛੇ ਛੱਡ ਦੇਵੇਗਾ।

ਇਨ੍ਹਾਂ ਅੰਕੜਿਆਂ ਨੂੰ ਜਿਸ ਤਰ੍ਹਾਂ ਵੀ ਦੇਖਿਆ ਜਾਵੇ, ਇਹ ਇੱਕੋ ਹੀ ਕਹਾਣੀ ਬਿਆਨ ਕਰਦੇ ਹਨ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਅਤੇ 12.5 ਲੱਖ ਦੀ ਆਬਾਦੀ ਵਾਲੇ ਇਸ ਯੋਜਨਾਬੱਧ ਸ਼ਹਿਰ (ਚੰਡੀਗੜ੍ਹ) ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 13 ਕਰੋੜ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ ਹੈ ਅਤੇ ਲਗਪਗ 4,000 ਕਰੋੜ ਰੁਪਏ ਦਾ ਐਕਸਾਈਜ਼ ਮਾਲੀਆ ਇਕੱਠਾ ਹੋਇਆ ਹੈ। ਕੁੱਲ ਸ਼ਰਾਬ ਦੀ ਵਿਕਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਕੌਮੀ ਪੱਧਰ 'ਤੇ 22ਵੇਂ ਸਥਾਨ 'ਤੇ ਆਉਂਦਾ ਹੈ, ਪਰ ਜੇਕਰ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ, ਤਾਂ ਇਹ ਦੇਸ਼ ਦੇ ਹਰ ਵੱਡੇ ਸੂਬਿਆਂ ਨਾਲੋਂ ਬਹੁਤ ਅੱਗੇ ਹੈ, ਇੱਥੇ ਕੌਮੀ ਔਸਤ ਨਾਲੋਂ ਪੰਜ ਗੁਣਾ ਵੱਧ ਸ਼ਰਾਬ ਦੀ ਖਪਤ ਹੋ ਰਹੀ ਹੈ।

Advertisement
×