Explainer: ਅਮਰੀਕਾ ਨੇ ਵੈਨੇਜ਼ੁਏਲਾ ’ਤੇ ਹਮਲਾ ਕਿਉਂ ਕੀਤਾ
ਸੰਯੁਕਤ ਰਾਜ ਅਮਰੀਕਾ ਨੇ ਸ਼ਨਿਚਰਵਾਰ ਤੜਕੇ ਵੈਨੇਜ਼ੁਏਲਾ ’ਤੇ ਹਮਲਾ ਕੀਤਾ। ਅਮਰੀਕਾ ਨੇ ਰਾਜਧਾਨੀ ਕਾਰਾਕਸ ਸਣੇ ਹੋਰ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਵੈਨੇਜ਼ੁਏਲਾ ਖ਼ਿਲਾਫ਼ ਫੌਜੀ ਕਾਰਵਾਈ ਸ਼ੁਰੂ ਕੀਤੀ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ...
ਸੰਯੁਕਤ ਰਾਜ ਅਮਰੀਕਾ ਨੇ ਸ਼ਨਿਚਰਵਾਰ ਤੜਕੇ ਵੈਨੇਜ਼ੁਏਲਾ ’ਤੇ ਹਮਲਾ ਕੀਤਾ। ਅਮਰੀਕਾ ਨੇ ਰਾਜਧਾਨੀ ਕਾਰਾਕਸ ਸਣੇ ਹੋਰ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਵੈਨੇਜ਼ੁਏਲਾ ਖ਼ਿਲਾਫ਼ ਫੌਜੀ ਕਾਰਵਾਈ ਸ਼ੁਰੂ ਕੀਤੀ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ।
ਰਾਜਧਾਨੀ ਕਾਰਾਕਸ ਵਿੱਚ ਕਈ ਧਮਾਕੇ ਹੋਏ ਅਤੇ ਨੀਵੀਂ ਉਡਾਣ ਭਰਨ ਵਾਲੇ ਜਹਾਜ਼ਾਂ ਨੇ ਸ਼ਹਿਰ ਨੂੰ ਘੇਰ ਲਿਆ। ਮਾਦੁਰੋ ਸਰਕਾਰ ਨੇ ਅਮਰੀਕਾ ’ਤੇ ਆਮ ਲੋਕਾਂ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ।
ਵੈਨੇਜ਼ੁਏਲਾ ਦੀ ਸਰਕਾਰ ਨੇ ਇਸ ਨੂੰ ਸਾਮਰਾਜਵਾਦੀ ਹਮਲਾ ਕਰਾਰ ਦਿੱਤਾ ਅਤੇ ਲੋਕਾਂ ਨੂੰ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ State of external disturbance ਦਾ ਐਲਾਨ ਕੀਤਾ।
ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਅਮਰੀਕੀ ਫੌਜ ਪਿਛਲੇ ਕੁਝ ਦਿਨਾਂ ਤੋਂ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ। ਸ਼ੁੱਕਰਵਾਰ ਨੂੰ ਵੈਨੇਜ਼ੁਏਲਾ ਨੇ ਕਿਹਾ ਸੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਨ ਲਈ ਅਮਰੀਕਾ ਨਾਲ ਸਮਝੌਤੇ ’ਤੇ ਗੱਲਬਾਤ ਕਰਨ ਲਈ ਤਿਆਰ ਹੈ।
ਅਮਰੀਕਾ ਵੱਲੋਂ ਹਮਲੇ ਦੇ ਕਾਰਨ
ਅਮਰੀਕੀ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਸੁਰੱਖਿਆ ਚਿੰਤਾਵਾਂ, ਖਾਸ ਕਰਕੇ ਪਰਵਾਸ (Migration) ਦੇ ਹੱਲ ਵਜੋਂ ਪੇਸ਼ ਕੀਤਾ ਹੈ:
ਪਰਵਾਸੀਆਂ ਦਾ ਸੰਕਟ: ਟਰੰਪ ਨੇ ਵਾਰ-ਵਾਰ ਵੈਨੇਜ਼ੁਏਲਾ ਨੂੰ ਅਮਰੀਕਾ ਦੀ ਦੱਖਣੀ ਸਰਹੱਦ ’ਤੇ ਪਹੁੰਚਣ ਵਾਲੇ ਪਰਵਾਸੀਆਂ ਦੀ ਵਧਦੀ ਗਿਣਤੀ ਨਾਲ ਜੋੜਿਆ ਹੈ। ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਵੱਡੀ ਗਿਣਤੀ ਵਿੱਚ ਵੈਨੇਜ਼ੁਏਲਾ ਦੇ ਲੋਕ ਆਪਣੇ ਦੇਸ਼ ਦੀਆਂ ਮਾੜੀਆਂ ਨੀਤੀਆਂ ਤੇ ਹਾਲਾਤ ਕਾਰਨ ਦੇਸ਼ ਛੱਡ ਕੇ ਉੱਤਰ ਵੱਲ ਆ ਰਹੇ ਹਨ।
ਗੰਭੀਰ ਦੋਸ਼: ਟਰੰਪ ਅਤੇ ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਮਾਦੁਰੋ ਦੀ ਸਰਕਾਰ ਨੇ ਕੈਦੀਆਂ ਨੂੰ ਰਿਹਾਅ ਕਰਕੇ ਉਨ੍ਹਾਂ ਨੂੰ ਅਮਰੀਕੀ ਸਰਹੱਦ ਵੱਲ ਭੇਜ ਰਹੀ ਹੈ ਤਾਂ ਕਿ ਪਰਵਾਸ ਦਾ ਸੰਕਟ ਵਧੇ (ਹਾਲਾਂਕਿ ਇਸਦਾ ਕੋਈ ਸਬੂਤ ਨਹੀਂ ਦਿੱਤਾ ਗਿਆ)।
ਨਸ਼ਾ ਤਸਕਰੀ: ਅਮਰੀਕਾ ਦਾ ਦੂਜਾ ਮੁੱਖ ਤਰਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਦੁਰੋ ਸਰਕਾਰ ਨਸ਼ਾ ਤਸਕਰੀ ਦੇ ਨੈਟਵਰਕ ਅਤੇ ਅਪਰਾਧਿਕ ਸਿੰਡੀਕੇਟਾਂ ਨਾਲ ਜੁੜੀ ਹੋਈ ਹੈ।
ਦਹਿਸ਼ਤੀ ਸੰਗਠਨ: ਅਮਰੀਕਾ ਨੇ ਵੈਨੇਜ਼ੁਏਲਾ ਨੂੰ ਕੋਕੀਨ ਦੀ ਤਸਕਰੀ ਦਾ ਮੁੱਖ ਰਸਤਾ ਅਤੇ ਅਮਰੀਕਾ ਵਿੱਚ ‘ਫੈਂਟਾਨਿਲ ਸੰਕਟ’ ਲਈ ਜ਼ਿੰਮੇਵਾਰ ਦੱਸਿਆ ਹੈ। ਇਸ ਕਾਰਨ ਅਮਰੀਕਾ ਨੇ ਕੁਝ ਵੈਨੇਜ਼ੁਏਲਾ ਦੇ ਅਪਰਾਧਿਕ ਨੈਟਵਰਕਾਂ ਨੂੰ ਵਿਦੇਸ਼ੀ ਅਤਿਵਾਦੀ ਸੰਗਠਨ (FTOs) ਵਜੋਂ ਘੋਸ਼ਿਤ ਕੀਤਾ ਹੈ।

